ਸਾਰਾ ਸਾਲ ਰੀਚਾਰਜ ਦੀ ਟੈਨਸ਼ਨ ਖ਼ਤਮ ! ਆ ਗਿਆ 365 ਦਿਨ ਵਾਲਾ ਸਸਤਾ ਪਲਾਨ
Monday, Dec 01, 2025 - 10:13 AM (IST)
ਗੈਜੇਟ ਡੈਸਕ- Airtel ਨੇ ਆਪਣੇ ਲੰਬੀ ਵੈਲਿਡਿਟੀ ਵਾਲੇ ਸਸਤੇ ਪ੍ਰੀਪੇਡ ਪਲਾਨਾਂ ਯੂਜ਼ਰਸ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੰਪਨੀ ਵੱਲੋਂ ਪੇਸ਼ ਕੀਤੇ ਇਹ ਪਲਾਨ ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਹਨ ਜੋ Airtel ਦਾ ਨੰਬਰ ਸੈਕੰਡਰੀ ਸਿਮ ਵਜੋਂ ਜਾਂ ਸਿਰਫ਼ ਕਾਲਿੰਗ ਲਈ ਵਰਤਦੇ ਹਨ।
ਇਹ ਵੀ ਪੜ੍ਹੋ : ਭੁੱਲ ਕੇ ਵੀ ਸ਼ਮਸ਼ਾਨਘਾਟ ਨਾ ਜਾਣ ਇਹ ਲੋਕ ! ਸਸਕਾਰ ਤੋਂ ਵੀ ਰਹਿਣ ਦੂਰ
365 ਦਿਨਾਂ ਵਾਲਾ ਖਾਸ ਪਲਾਨ
Airtel ਦਾ ਇਹ ਪਲਾਨ 1849 ਰੁਪਏ ਦੀ ਕੀਮਤ 'ਚ ਉਪਲਬਧ ਹੈ। ਇਸ ਪ੍ਰੀਪੇਡ ਪਲਾਨ ਅਧੀਨ ਯੂਜ਼ਰਸ ਨੂੰ ਇਕ ਸਾਲ ਲਈ ਮਿਲਦੇ ਹਨ:
- ਅਨਲਿਮਿਟਡ ਕਾਲਿੰਗ – ਪੂਰੇ ਭਾਰਤ 'ਚ ਕਿਸੇ ਵੀ ਨੰਬਰ 'ਤੇ
- 3600 SMS ਦਾ ਫ੍ਰੀ ਲਾਭ
- ਫ੍ਰੀ ਨੈਸ਼ਨਲ ਰੋਮਿੰਗ
- ਫ੍ਰੀ ਹੈਲੋ ਟਿਊਨਸ
ਇਹ ਪਲਾਨ ਸਿਰਫ਼ ਵੌਇਸ ਅਤੇ SMS ਬੇਨਿਫਿਟ ਦੇ ਨਾਲ ਆਉਂਦਾ ਹੈ। ਇਸ 'ਚ ਕੋਈ ਡਾਟਾ ਸ਼ਾਮਲ ਨਹੀਂ ਹੈ। ਜੇ ਯੂਜ਼ਰ ਡਾਟਾ ਵਰਤਣਾ ਚਾਹੁੰਦੇ ਹਨ, ਤਾਂ ਉਹ Airtel ਦੇ ਡਾਟਾ ਐਡ-ਆਨ ਪੈਕ ਖਰੀਦ ਕੇ ਵਰਤ ਸਕਦੇ ਹਨ।
ਕਿਸ ਲਈ ਹੈ ਇਹ ਪਲਾਨ?
- ਇਹ ਪਲਾਨ ਉਨ੍ਹਾਂ ਯੂਜ਼ਰਾਂ ਲਈ ਬਹੁਤ ਹੀ ਫ਼ਾਇਦੇਮੰਦ ਹੈ ਜੋ:
- ਸਾਲ ਭਰ ਰੀਚਾਰਜ ਦੀ ਚਿੰਤਾ ਤੋਂ ਮੁਕਤੀ ਚਾਹੁੰਦੇ ਹਨ
- ਸਿਰਫ਼ ਕਾਲਿੰਗ ਅਤੇ SMS ਲਈ Airtel ਸਿਮ ਵਰਤਦੇ ਹਨ
- ਸੈਕੰਡਰੀ ਸਿਮ ਰੱਖਦੇ ਹਨ ਅਤੇ ਘੱਟ ਖਰਚੇ 'ਚ ਲੰਬੀ ਵੈਲਿਡਿਟੀ ਚਾਹੁੰਦੇ ਹਨ
