ਖਰੀਦਣ ਦੀ ਸੋਚ ਰਹੇ ਹੋ Yamaha YZ6 R15 V3 ਤਾਂ ਪਹਿਲਾਂ ਪੜ ਲਵੋਂ ਇਹ ਪੂਰੀ ਖਬਰ

05/14/2020 5:47:33 PM

ਆਟੋ ਡੈਸਕ — ਯਾਮਾਹਾ ਨੇ ਆਪਣੀ ਲੋਕਪ੍ਰਿਯ ਬਾਈਕ ਵਾਏ. ਜ਼ੈੱਡ. 6 ਆਰ15 ਵਰਜ਼ਨ ਵੀ3 (YZ6 R15 V3) ਦੀ ਕੀਮਤ 'ਚ ਵਾਧਾ ਕਰ ਦਿੱਤਾ ਹੈ। ਇਸ ਬਾਈਕ ਦੇ ਤਿੰਨਾਂ ਮਾਡਲਸ ਦੀ ਕੀਮਤ 500 ਰੁਪਏ ਤੋਂ 1000 ਰੁਪਏ ਤੱਕ ਵਧਾਈਆਂ ਗਈਆਂ ਹਨ। YZ6 R15 V3 ਦੇ ਥੰਡਰ ਗ੍ਰੇਅ ਕਲਰ ਦੀ ਕੀਮਤ 'ਚ 500 ਰੁਪਏ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇਸ ਦੀ 1,45,800 ਰੁਪਏ (ਐਕਸ-ਸ਼ੋਰੂਮ) ਕੀਮਤ ਹੋ ਗਈ ਹੈ, ਉਥੇ ਹੀ ਇਸ ਦੇ ਡਾਰਕ ਨਾਈਟ ਕਲਰ 'ਚ 600 ਰੁਪਏ ਦਾ ਵਾਧਾ ਹੋਇਆ ਹੈ ਜਿਸ ਤੋਂ ਬਾਅਦ ਇਸ ਦੀ ਕੀਮਤ 1,47,300 ਰੁਪਏ ਤੋਂ 1,47,900 ਰੁਪਏ (ਐਕਸ-ਸ਼ੋਰੂਮ) ਹੋ ਗਈ ਹੈ। ਉਥੇ ਹੀ ਤੀਜੇ ਕਲਰ ਰੇਸਿੰਗ ਬਲੂ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ 'ਚ ਕੰਪਨੀ ਨੇ 1,000 ਰੁਪਏ ਦਾ ਵਾਧਾ ਕੀਤਾ ਹੈ। ਹੁਣ ਇਸ ਦੀ ਕੀਮਤ 1,46,900 ਰੁਪਏ (ਐਕਸ-ਸ਼ੋਅਰੂਮ) ਹੋ ਗਈ ਹੈ, ਜੋ ਕਿ ਪਹਿਲਾਂ 1, 45,900 ਰੁਪਏ (ਐਕਸ-ਸ਼ੋਰੂਮ) ਸੀ।

PunjabKesariPunjabKesari

ਇੰਜਣ
ਯਾਮਾਹਾ ਨੇ ਇਸ ਸਪੋਰਟਸ ਬਾਈਕ 'ਚ 155 ਸੀ. ਸੀ. ਦਾ ਸਿੰਗਲ ਸਿਲੈਂਡਰ, ਲਿਕਵਿਡ ਕੂਲਡ ਇੰਜਣ ਲਗਾਇਆ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਦੇ ਨਾਲ ਜੋੜਿਆ ਗਿਆ ਹੈ। ਇਹ ਇੰਜਣ 18.7 ਬੀ. ਐੱਚ. ਪੀ. ਦੀ ਪਾਵਰ ਅਤੇ 14 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ।PunjabKesariPunjabKesari

ਬਾਈਕ 'ਚ ਹਨ ਇਹ ਖਾਸ ਫੀਚਰਸ
ਇਸ ਬਾਈਕ 'ਚ ਐੱਲ. ਈ. ਡੀ. ਹੈੱਡਲਾਈਟ, ਡਿਜੀਟਲ ਇੰਸਟਰੂਮੈਂਟ ਕਲਸਟਰ, ਯੂਐੱਸ. ਬੀ. ਚਾਰਜਰ ਅਤੇ ਸਲੀਪਰ ਕਲਚ ਵਰਗੀ ਸੁਵਿਧਾਵਾਂ ਦਿੱਤੀਆਂ ਗਈਆਂ ਹਨ। ਡਰਾਈਵ ਸਪਾਰਕ ਦੀ ਰਿਪੋਰਟ ਮੁਤਾਬਕ ਫਿਲਹਾਲ ਕੰਪਨੀ ਨੇ ਇਸ ਬਾਈਕ ਦੀ ਕੀਮਤ 'ਚ ਵਾਧਾ ਦਾ ਕਰਨ ਕੋਈ ਕਾਰਨ ਨਹੀਂ ਦੱਸਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਨੇ ਮੌਜੂਦਾ ਸਮੇਂ 'ਚ ਭਾਰਤੀ ਬਾਜ਼ਾਰ ਨੂੰ ਦੇਖਦੇ ਹੋਏ ਇਸ ਬਾਈਕ ਦੀ ਕੀਮਤ ਵਧਾਈ ਹੈ।PunjabKesari


Davinder Singh

Content Editor

Related News