ਯਾਮਾਹਾ ਨੇ ਪੇਸ਼ ਕੀਤਾ ਆਪਣੇ ਨਵੇਂ ਵ੍ਹੀਕਲ ਦਾ ਕਾਂਸੈਪਟ
Tuesday, Jun 28, 2016 - 12:02 PM (IST)

ਜਲੰਧਰ- ਜਾਪਾਨ ਦੀ ਮਲਟੀਨੈਸ਼ਨਲ ਕਾਰਪੋਰੇਸ਼ਨ ਯਾਮਾਹਾ ਨੇ ਹਾਲ ਹੀ ''ਚ ਆਪਣੇ ਦੋ ਨਵੇਂ ਕਾਂਸੈਪਟ 05GEN ਅਤੇ 06GEN ਵ੍ਹੀਕਲਸ ਦਾ ਪ੍ਰਦਰਸ਼ਨ ਕੀਤਾ ਜੋ ਕਿ ਇਕ ਥ੍ਰੀ-ਵੀਲਰ ਵ੍ਹੀਕਲ ਹੈ। ਕੰਪਨੀ ਦੇ ਮੁਤਾਬਕ, ਯਾਮਾਹਾ ਦਾ ਕਾਂਸੈਪਟ ਵ੍ਹੀਕਲ 06GEN ਇਕ ਚੱਲਦਾ-ਫਿਰਦਾ ਬਰਾਮਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਦਾ ਡਿਜ਼ਾਇਨ ਸਫਰ ਕਰਦੇ ਹੋਏ ਲੋਕਾਂ ਨੂੰ ਗੱਲਬਾਤ ਲਈ ਪ੍ਰੋਤਸਾਹਿਤ ਕਰਦੀ ਹੈ।
ਸਭ ਤੋਂ ਪਹਿਲਾਂ ਗੱਲ ਕਰਦੇ ਹਾਂ 05GEN ਦੀ। ਇਸ ਵ੍ਹੀਕਲ ਨੂੰ ਛੋਟੀ ਦੂਰੀ ਦੇ ਸਫਰ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਥ੍ਰੀ-ਵ੍ਹੀਲਰ ਦਾ ਡਿਜ਼ਾਇਨ ਬੇਹੱਦ ਆਕਰਸ਼ਕ ਹੈ । ਇਸ ਥ੍ਰੀ-ਵ੍ਹੀਲਰ ਕਾਂਸੈਪਟ ਵ੍ਹੀਕਲ ''ਚ ਇਲੈਕਟ੍ਰਿਕ ਅਸਿਸਟ ਟੈਕਨਾਲੋਜੀ ਫਿੱਟ ਕੀਤੀ ਗਈ ਹੈ। 05GEN ਦੀ ਕੰਪੈਕਟ ਬਾਡੀ ਅਤੇ ਰੂਫ ਡਿਜ਼ਾਇਨ ਖੁਲੇਪਨ ਦਾ ਅਹਿਸਾਸ ਦਿੰਦੇ ਹਨ। ਛੋਟੇ ਸਫਰ ਦੇ ਦੌਰਾਨ ਇਸ ਦੀ ਛੱਤ ਮੀਂਹ ਅਤੇ ਧੁੱਪ ਤੋਂ ਵੀ ਬਚਾਵ ਕਰ ਸਕਦੀ ਹੈ। ਯਾਮਾਹਾ ਦਾ ਇਹ ਕਾਂਸੈਪਟ ਵ੍ਹੀਕਲ 2 ਜੁਲਾਈ ਨੂੰ ਟੋਕੀਓ ''ਚ ਫਿਰ ਪ੍ਰਦਰਸ਼ਿਤ ਕੀਤਾ ਜਾਣਾ ਹੈ।
06GEN ਦੀ ਸੋਫੇ ਵਰਗੀਆਂ ਸੀਟਾਂ ਦੇਖਣ ''ਚ ਕਾਫ਼ੀ ਆਰਾਮਦਾਇਕ ਨਜ਼ਰ ਆਉਂਦੀਆਂ ਹਨ। ਇਹ ਇਕ ਲੋਅ-ਸਪੀਡ ਵ੍ਹੀਕਲ ਹੈ ਇਸ ਲਈ ਅਜਿਹੀ ਸੀਟਾਂ ਚੋਂ ਇਸ ''ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਯਾਮਾਹਾ ਦੇ ਇਹ ਦੋਨਾਂ ਹੀ ਵ੍ਹੀਕਲਸ ਕਨਿਊਨਿਕੇਸ਼ਨ ''ਤੇ ਖਾਸਾ ਫੋਕਸ ਕਰਦੇ ਹਨ। ਹਾਲਾਂਕਿ ਇਹ ਇਕ ਕਾਂਸੈਪਟ ਵ੍ਹੀਕਲ ਹੈ ਇਸ ਲਈ ਇਹ ਕਹਿਣਾ ਮੁਸ਼ਕਲ ਹੈ ਕਿ 06GEN ਪ੍ਰੋਡਕਸ਼ਨ ਲਈ ਕਦੋਂ ਤੱਕ ਜਾ ਪਾਵੇਗਾ।