ਯਾਹੂ ਨੇ ਐਂਡ੍ਰਾਇਡ ਐਪ ਲਈ ਪੇਸ਼ ਕੀਤਾ ਖਾਸ ਅਪਡੇਟ
Sunday, Sep 25, 2016 - 06:02 PM (IST)

ਜਲੰਧਰ- ਯਾਹੂ ਨੇ ਹਾਲ ਹੀ ''ਚ ਵੱਡੇ ਸਕਿਓਰਿਟੀ ਹੈਕ ਦੀ ਜਾਣਕਾਰੀ ਦਿੱਤੀ ਹੈ ਅਤੇ ਹੁਣ ਯਾਹੂ ਨੇ ਆਪਣੇ ਐਂਡ੍ਰਾਇਡ ਐਪ ਯਾਹੂ ਮੇਲ ਲਈ ਫਿੰਗਰਪ੍ਰਿੰਟ ਰਿਕਗਨਿਸ਼ਨ ਸਪੋਰਟ ਨੂੰ ਪੇਸ਼ ਕੀਤਾ ਹੈ ਅਤੇ ਅਜਿਹਾ ਸਕਿਓਰਿਟੀ ਕਾਰਨ ਕੀਤਾ ਗਿਆ ਹੈ। ਐਂਡ੍ਰਾਇਡ ਪੁਲਸ ਦੀ ਰਿਪੋਰਟ ਮੁਤਾਬਕ ਯਾਹੂ ਮੇਲ ਐਪ ਦਾ ਨਵਾਂ ਅਪਡੇਟ ਗੂਗਲ ਪਲੇਅ ਸਟੋਰ ''ਤੇ ਉਪਲੱਬਧ ਹੈ।
ਨਵੇਂ ਅਪਡੇਟ ਨਾਲ ਯਾਹੂ ਮੇਲ ਐਪ ਯੂਜ਼ਰਸ ਸਮਾਰਟਫੋਨ ''ਚ ਦਿੱਤੇ ਗਏ ਫਿੰਗਰਪ੍ਰਿੰਟ ਸਕੈਨਰ ਨਾਲ ਮੇਲ ਦਾ ਅਸੈੱਸ ਪਾ ਸਕੋਗੇ। ਇਸ ਦੇ ਨਲਾ ਹੀ ਯੂਜ਼ਰਸ ਅਕਾਊਂਟ ''ਚ ਬਦਲਾਅ ਵੀ ਕਰ ਸਕਣਗੇ। ਫਿੰਗਰਪ੍ਰਿੰਟ ਸਕਿਓਰਿਟੀ ਸਪੋਰਟ ਦੇ ਮਾਮਲੇ ''ਚ ਯੂਜ਼ਰਸ ਯਾਹੂ ਮੇਲ ਐਪ ਲਈ ਕਸਟਮ ਪਾਸਵਰਡ ਵੀ ਸੈੱਟ ਕਰ ਸਕਣਗੇ। ਨਵੇਂ ਅਪਡੇਟ ''ਚ ਹੋਰ ਵੀ ਬਦਲਾਅ ਕੀਤੇ ਗਏ ਹਨ ਜਿਸ ਨਾਲ ਅਕਾਊਂਟ ਦੀ ਜਾਣਕਾਰੀ ਅਤੇ ਕੰਟੈਂਟ ਦੀ ਜਾਣਕਾਰੀ ਨੂੰ ਐਡਿਟ ਕਰ ਸਕੋਗੇ।