ਯਾਹੂ ਨੇ ਫੇਸਬੁਕ ਮੈਸੇਂਜਰ ''ਚ ਐਡ ਕੀਤੇ 4 ਇੰਟ੍ਰਸਟਿੰਗ ਬੋਟਸ
Saturday, Jul 09, 2016 - 03:15 PM (IST)

ਜਲੰਧਰ : ਫੇਸਬੁਕ ਮੈਸੇਂਜਰ ''ਚ ਯਾਹੂ ਵੱਲੋਂ 4 ਬੋਟਸ ਐਡ ਕੀਤੇ ਗਏ ਹਨ ਤਾਂ ਜੋ ਤੁਸੀਂ ਨਿਊਜ਼ ਤੇ ਮੌਸਮ ਆਦਿ ਨਾਲ ਅਪਡੇਟ ਰਹਿ ਸਕੋ। ਇਸ ਨੂੰ ਸ਼ੁਰੂ ਕਰਨ ਲਈ ਤੁਸੀਂ @YahooFinance, @YahooNews ਤੇ @YahooWeather ਆਦਿ ਬੋਟਸ ਦੀ ਵਰਤੋਂ ਕਰ ਸਕਦੇ ਹੋ, ਜਿਸ ਨਾਲ ਤੁਹਾਨੂੰ ਫਾਈਨਾਂਸ, ਤਾਜ਼ਾ ਖਬਰਾਂ ਤੇ ਮੌਸਮ ਦੀ ਜਾਣਕਾਰੀ ਮੈਸੇਂਜਰ ਐਪ ''ਚ ਹੀ ਮਿਲ ਜਾਵੇਗੀ।
ਫਾਈਨਾਂਸ ਦੀ ਜਾਣਕਾਰੀ ''ਚ ਸਟਾਕ ਅਪਡੇਟਸ, ਨਿਊਜ਼ ਬੋਟ ਤੁਹਾਨੂੰ ਸਭ ਤੋਂ ਜ਼ਿਆਦਾ ਟ੍ਰੈਂਡ ਹੋ ਰਹੀਆਂ ਖਬਰਾਂ ਦੀ ਜਾਣਕਾਰੀ ਦਵੇਗਾ ਉਥੇ ਹੀ ਮੌਸਮ ਦੀ ਜਾਣਕਾਰੀ ''ਚ ਤੁਹਾਨੂੰ ਫਲਿਕਰ ਇਮੇਜ਼ਿ ਮੌਸਮ ਦੀ ਜਾਣਕਾਰੀ ਨਾਲ ਰਿਸੀਵ ਹੋਣਗੀਆਂ। ਇਸ ਤੋਂ ਇਲਾਵਾ @MonkeyPet ਬੋਟ ਮਨੋਰੰਜਨ ਨਾਲ ਜੁੜਿਆ ਹੈ, ਇਸ ਦੇ ਨਾਲ ਇਹ ਬੋਟ ਤੁਹਾਡੀਆਂ ਇਮੋਜੀਜ਼ ਨੂੰ ਫਨੀ ਕੈਰੈਕਟਰਜ਼ ''ਚ ਬਦਲ ਦਵੇਗਾ।