Yahoo ਗਰੁੱਪਸ ਯੂਜ਼ਰਸ ਕੋਲ ਡਾਟਾ ਸੇਵ ਕਰਨ ਲਈ ਸਿਰਫ 5 ਹਫਤਿਆਂ ਦਾ ਹੀ ਸਮਾਂ

11/08/2019 8:16:15 PM

ਗੈਜੇਟ ਡੈਸਕ—ਕਰੀਬ ਦੋ ਦਹਾਕਿਆਂ ਦੇ ਆਪਰੇਸ਼ੰਸ ਤੋਂ ਬਾਅਦ ਯਾਹੂ ਗਰੁੱਪਸ (Yahoo Groups) ਬੰਦ ਹੋ ਰਿਹਾ ਹੈ ਅਤੇ ਜਿਨ੍ਹਾਂ ਯੂਜ਼ਰਸ ਦਾ ਡਾਟਾ ਹੁਣ ਤਕ ਕਦੇ ਮਸ਼ਹੂਰ ਰਹੇ ਗਰੁੱਪਸ 'ਤੇ ਹਨ, ਉਨ੍ਹਾਂ ਕੋਲ ਆਪਣਾ ਡਾਟਾ ਸੇਵ ਕਰਨ ਲਈ 14 ਦਸੰਬਰ ਤਕ ਦਾ ਸਮਾਂ ਹੈ। ਵੈਰੀਜ਼ਾਨ (Verizon) ਦੇ ਮਾਲੀਕਾਨਾ ਹੱਕ ਵਾਲੀ ਤਕਨਾਲੋਜੀ ਕੰਪਨੀ ਨੇ ਯਾਹੂ ਗਰੁੱਪਸ ਸਾਈਟ 'ਤੇ ਕੰਟੈਂਟ ਅਪਲੋਡ ਕਰਨਾ ਡਿਸੇਬਲ ਕਰ ਦਿੱਤਾ ਹੈ। 14 ਦਸੰਬਰ ਤੋਂ ਸਾਰੇ ਗਰੁੱਪਸ ਨੂੰ ਪ੍ਰਾਈਵੇਟ ਬਣਾਇਆ ਜਾਵੇਗਾ ਅਤੇ ਪਹਿਲੇ ਵੈੱਬਸਾਈਟ ਰਾਹੀਂ ਅਪਲੋਡ ਹੋਏ ਕੰਟੈਂਟ ਨੂੰ ਹਟਾਇਆ ਜਾਵੇਗਾ।

ਸੇਵ ਅਤੇ ਡਾਊਨਲੋਡ ਕਰਨ ਸਕਦੇ ਹੋ ਆਪਣਾ ਡਾਟਾ
ਯਾਹੂ ਗਰੁੱਪਸ ਟੀਮ ਨੇ ਯੂਜ਼ਰਸ ਨੂੰ ਭੇਜੀ ਗਈ ਈ-ਮੇਲ 'ਚ ਕਿਹਾ ਕਿ 'ਪ੍ਰਾਈਵੇਸੀ ਬੇਹਦ ਅਹਿਮ ਹੈ ਅਤੇ ਅਸੀਂ ਇਹ ਫੈਸਲਾ ਆਪਣੇ ਸਿਧਾਂਤਾਂ ਨਾਲ ਬਿਹਤਰ ਤਰੀਕੇ ਨਾਲ ਮੇਲ ਬਣਾਉਣ ਦੀ ਦਿਸ਼ਾ 'ਚ ਲਿਆ ਹੈ। ਜੇਕਰ ਤੁਸੀਂ ਆਪਣੇ ਯਾਹੂ ਗਰੁੱਪਸ 'ਚ ਪੋਸਟ ਜਾਂ ਸਟੋਰ ਕੀਤੇ ਗਏ ਕਿਸੇ ਵੀ ਕੰਟੈਂਟ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਉਸ ਨੂੰ 14 ਦਸੰਬਰ ਤਕ ਡਾਊਨਲੋਡ ਕਰ ਲਵੋ। ਕੰਪਨੀ ਨੇ ਕਿਹਾ ਕਿ ਫੋਟੋਜ਼ ਅਤੇ ਫਾਈਲਸ ਨੂੰ ਯਾਹੂ ਗਰੁੱਪਸ ਸਾਈਟ ਤੋਂ ਸੇਵ ਕੀਤਾ ਜਾ ਸਕਦਾ ਹੈ ਜਾਂ ਤੁਸੀਂ ਆਪਣੇ ਡਾਟਾ ਨੂੰ ਪ੍ਰਾਈਵੇਸੀ ਡੈਸ਼ਬੋਰਡ ਤੋਂ ਡਾਊਨਲੋਡ ਕਰ ਸਕਦੇ ਹੋ।

ਯਾਹੂ ਗਰੁੱਪਸ 2001 'ਚ ਲਾਂਚ ਹੋਇਆ ਸੀ ਅਤੇ ਪਿਛਲੇ 18 ਸਾਲਾਂ 'ਚ ਦੁਨੀਆ 'ਚ ਕਰੋੜਾਂ ਲੋਕਾਂ ਨੇ ਇਸ ਫੈਸਿਲਿਟੀ ਦਾ ਇਸਤੇਮਾਲ ਕੀਤਾ। ਪਰ 2001 ਤੋਂ ਬਾਅਦ ਇੰਟਰਨੈੱਟ 'ਚ ਕਾਫੀ ਬਦਲਾਅ ਆ ਚੁੱਕੇ ਹਨ ਅਤੇ ਇੰਟਰਨੈੱਟ ਯੂਜ਼ਰਸ ਦੀ ਬਦਲਦੀ ਦਿਲਚਸਪੀ ਨੂੰ ਧਿਆਨ 'ਚ ਰੱਖਦੇ ਹੋਏ ਯਾਹੂ ਗਰੁੱਪਸ ਨੇ ਇਹ ਫੈਸਲਾ ਲਿਆ ਹੈ। ਯਾਹੂ ਨੇ ਐਕਟੀਵ ਯਾਹੂ ਗਰੁੱਪਸ ਨੂੰ ਆਪਣੀ ਈ-ਮੇਲ ਪਲੇਟਫਾਰਮਸ 'ਤੇ ਮਾਈਗ੍ਰੇਟ ਕਰਨ 'ਚ ਮਦਦ ਕਰਕੇ ਪ੍ਰੋਸੈਸਰ ਸ਼ੁਰੂ ਕੀਤਾ।

ਯਾਹੂ ਲਿਆਇਆ ਆਪਣੀ ਈ-ਮੇਲ ਦਾ ਨਵਾਂ ਵਰਜ਼ਨ
ਇਸ ਸਾਲ ਸਤੰਬਰ 'ਚ ਯਾਹੂ ਨੇ ਆਪਣੀ ਮੇਲ ਐਪ ਦਾ ਨਵਾਂ ਵਰਜ਼ਨ ਪੇਸ਼ ਕੀਤਾ ਹੈ ਜੋ ਕਿ ਲੋਕਾਂ ਲਈ ਆਪਣੇ ਇਨਬਾਕਸ ਨੂੰ ਇਸਤੇਮਾਲ ਕਰਨ ਦਾ ਨਵਾਂ ਤਰੀਕਾ ਲੈ ਕੇ ਆਇਆ ਹੈ। ਮੇਲ ਐਪ ਦੇ ਨਵੇਂ ਵਰਜ਼ਨ 'ਚ ਬਿਹਤਰ ਇੰਟਰਫੇਸ ਦਿੱਤਾ ਗਿਆ ਹੈ ਜਿਸ ਨੂੰ ਅੱਜ ਦੀ ਵੱਡੀ ਮੋਬਾਇਲ ਸਕਰੀਨਸ ਨੂੰ ਧਿਆਨ 'ਚ ਰੱਖਦੇ ਹੋਏ ਡਿਵੈੱਲਪ ਕੀਤਾ ਗਿਆ ਹੈ। ਯਾਹੂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਨਵੇਂ ਗਰੁੱਪਸ ਹੁਣ ਵੀ ਬਣਾਏ ਜਾ ਸਕਦੇ ਹਨ। ਹੁਣ ਅੰਤਰ ਇਹ ਹੋਵੇਗਾ ਕਿ ਪਹਿਲੇ ਜਿਥੇ ਤੁਸੀਂ ਵੈੱਬਸਾਈਟ 'ਤੇ ਕੰਟੈਂਟ ਸਾਂਝਾ ਕਰਦੇ ਸੀ ਹੁਣ ਤੁਸੀਂ ਈ-ਮੇਲ ਰਾਹੀਂ ਕੰਟੈਂਟ ਸ਼ੇਅਰ ਕਰ ਸਕੋਗੇ।


Karan Kumar

Content Editor

Related News