8MP ਕੈਮਰੇ ਨਾਲ ਲਾਂਚ ਹੋਇਆ ਮਲਟੀਫੀਚਰ ਸਮਾਰਟਫੋਨ, ਕੀਮਤ 6,999

Tuesday, Dec 29, 2015 - 04:29 PM (IST)

8MP ਕੈਮਰੇ ਨਾਲ ਲਾਂਚ ਹੋਇਆ ਮਲਟੀਫੀਚਰ ਸਮਾਰਟਫੋਨ, ਕੀਮਤ 6,999

ਜਲੰਧਰ— xolo ਬ੍ਰਾਂਡ ਨੇ ਆਪਣੇ xolo 8x-1000 ਸਮਾਰਟਫੋਨ ਦਾ ਨਵਾਂ ਵੇਰੀਅੰਟ xolo 8x-1000i ਲਾਂਚ ਕੀਤਾ ਹੈ। xolo 8x-1000i ਨੂੰ ਕੰਪਨੀ ਦੀ ਵੈੱਸਬਸਾਈਟ ''ਤੇ 6,999 ਰੁਪਏ ''ਚ ਲਿਸਟ ਕੀਤਾ ਗਿਆ ਹੈ। ਫਿਲਹਾਲ ਕੰਪਨੀ ਨੇ ਹੈਂਡਸੈੱਟ ਦੀ ਉਪਲੱਬਧਤਾ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਇਸ ਨੂੰ ਈ-ਕਮਰਸ ਸਾਈਟ ਸਨੈਪਡੀਲ ਤੋਂ ਇਸੇ ਕੀਮਤ ''ਚ ਖਰੀਦਿਆ ਜਾ ਸਕਦਾ ਹੈ। 
xolo 8x-1000 ਦੀ ਤਰ੍ਹਾਂ xolo 8x-1000i ਵੀ ਕੰਪਨੀ ਦੇ ਹਾਈਵ ਯੂ.ਆਈ. ''ਤੇ ਚੱਲਦਾ ਹੈ ਜੋ ਐਂਡ੍ਰਾਇਡ ਅਤੇ ਅਧਾਰਿਤ ਹੈ। ਜ਼ੋਲੋ ਨੇ ਅਗਸਤ ਮਹੀਨੇ ''ਚ ਹਾਈਵ ਯੂ.ਆਈ. ਨੂੰ ਲਾਂਚ ਕਰਨ ਦੌਰਾਨ ਕਿਹਾ ਸੀ ਕਿ ਇਹ ਕਸਟਮ ਰੋਮ ਭਾਰਤ ''ਚ ਬਣਨ ਦੇ ਨਾਲ ਭਾਰਤੀ ਯੂਜ਼ਰ ਨੂੰ ਧਿਆਨ ''ਚ ਰੱਖ ਕੇ ਬਣਾਇਆ ਗਿਆ ਹੈ। ਜ਼ੋਲੋ ਦਾ ਹਾਈਵ ਯੂ.ਆਈ. ਐਂਡ੍ਰਾਇਡ 4.4.2 ਕਿਟਕੈਟ ''ਤੇ ਅਧਾਰਿਤ ਹੈ ਅਤੇ ਉਸ ਦੀ ਲੁੱਕ ''ਚ ਕਈ ਵੱਡੇ ਬਦਲਾਅ ਕੀਤੇ ਗਏ ਹਨ। 
ਇਸ ਦੇ ਸਪੈਸਿਫਿਕੇਸ਼ਨ ਦੀ ਗੱਲ ਕਰੀਏ ਤਾਂ xolo 8x-1000i ''ਚ 5-ਇੰਟ ਦੀ ਐੱਚ.ਡੀ (720x1280 ਪਿਕਸਲ) ਆਈ.ਪੀ.ਐੱਸ. ਡਿਸਪਲੇ ਹੈ ਜਿਸ ਦੀ ਪਿਕਸਲ ਡੇਨਸਿਟੀ ਹੈ 294 ਪੀ.ਪੀ.ਆਈ। ਡਿਸਪਲੇ ''ਤੇ ਕਾਰਨਿੰਗ ਗੋਰਿੱਲਾ ਗਲਾਸ 3 ਦਾ ਪ੍ਰੋਟੈਕਸ਼ਨ ਮੌਜੂਦ ਹੈ। ਹੈਂਡਸੈੱਟ ''ਚ 1.4 ਗੀਗਾਹਰਟਜ਼ ਆਕਟਾ-ਕੋਰ ਮੀਡੀਆ ਟੈੱਕ (ਐਮ.ਟੀ6592ਐਮ) ਪ੍ਰੋਸੈਸਰ ਨਾਲ 2GB ਰੈਮ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਲਈ ਮਾਲੀ 450 ਜੀ.ਪੀ.ਯੂ. ਇੰਟੀਗ੍ਰੇਟੇਡ ਹੈ। ਹੈਂਡਸੈੱਟ ਦੀ ਇਨਬਿਲਟ ਸਟੋਰੇਜ਼ 16GB ਹੈ ਅਤੇ ਇਸ ਵਿਚ ਮਾਈਕ੍ਰੋ ਐੱਸ.ਡੀ. ਕਾਰਡ (32GB ਤੱਕ) ਲਈ ਸਪੋਰਟ ਵੀ ਮੌਜੂਦ ਹੈ। 
xolo 8x-1000i ਐਲ.ਈ.ਡੀ. ਫਲੈਸ਼ ਅਤੇ ਐਕਸਮੋਰ ਆਰ. ਸੈਂਸਰ ਨਾਲ ਲੈਸ 8MP ਦੇ ਰੀਅਰ ਕੈਮਰੇ ਨਾਲ ਆਏਗਾ। ਕੰਪਨੀ ਨੇ 2MP ਦਾ ਫਰੰਟ ਕੈਮਰਾ ਵੀ ਦਿੱਤਾ ਹੈ। ਸਮਾਰਟਪੋਨ ''ਚ 3G, ਵਾਈਫਾਈ, ਮਾਈਕ੍ਰੋ-ਯੂ.ਐੱਸ.ਬੀ, ਏ-ਜੀ.ਪੀ.ਐੱਸ, ਜੀ.ਪੀ.ਆਰ.ਐੱਸ/ਏਜ ਅਤੇ ਬਲੂਟੂਥ ਕਨੈਕਟੀਵਿਟੀ ਫੀਚਰ ਮੌਜੂਦ ਹਨ। ਸਮਾਰਟਫੋਨ ਨੂੰ ਪਾਵਰ ਦੇਣ ਦਾ ਕੰਮ ਕਰੇਗੀ 1920mAh ਦੀ ਬੈਟਰੀ। ਕੰਪਨੀ ਦਾ ਦਾਅਵਾ ਹੈ ਕਿ ਬੈਟਰੀ 2G ਨੈੱਟਵਰਕ ''ਤੇ 11 ਘੰਟੇ ਤੱਕ ਦਾ ਟਾਕਟਾਈਮ ਅਤੇ 352 ਘੰਟੇ ਤੱਕ ਸਟੈਂਡਬਾਏ ਟਾਈਮ ਦੇਵੇਗੀ।

 


Related News