ਸ਼ਿਓਮੀ ਨੇ ਲਾਂਚ ਕੀਤਾ ਪਹਿਲਾ ਮਿਰਰਲੈੱਸ ਕੈਮਰਾ Yi m1

Tuesday, Sep 20, 2016 - 04:48 PM (IST)

ਸ਼ਿਓਮੀ ਨੇ ਲਾਂਚ ਕੀਤਾ ਪਹਿਲਾ ਮਿਰਰਲੈੱਸ ਕੈਮਰਾ Yi m1
ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨੇ ਸੋਮਵਾਰ ਨੂੰ ਯੂਰੋਪ ''ਚ ਹੋ ਰਹੇ ਫੋਟੋ ਸ਼ੋਅ ਫੋਟੋਕਿਨਾ 2016 ''ਚ ਆਪਣਾ ਮਿਰਰਲੈੱਸ ਕੈਮਰਾ ਪੇਸ਼ ਕੀਤਾ ਹੈ। ਜਿਸ ਨੂੰ ''ਯੀ ਐੱਮ1'' ਨਾਮ ਦਿੱਤਾ ਗਿਆ ਹੈ। ਚੀਨ ''ਚ 12-40 ਐੱਮ. ਐੱਮ ਐੱਫ 3.5-5.6 ਕਿੱਟ ਲੈਨਜ਼ ਦੇ ਨਾਲ ਇਸ ਕੈਮਰੇ ਦੀ ਕੀਮਤ 2,199 ਚੀਨੀ ਯੂਆਨ (ਕਰੀਬ 22,200 ਰੁਪਏ) ਹੈ। ਜਦੋਂ ਕਿ 42.5 ਐੱਮ. ਐੱਮ ਐੱਫ/1.8 ਪੋਰਟਰੇਟ ਲੈਨਜ਼ ਦੇ ਨਾਲ ਇਸ ਦੀ ਕੀਮਤ 2,999 ਚੀਨੀ ਯੂਆਨ (ਕਰੀਬ 30,200 ਰੁਪਏ) ਹੈ।
 
 
ਫੀਚਰਸ ਦੀ ਗੱਲ ਕੀਤੀ ਜਾਵੇ ਤਾਂ ਇਸ ਕੈਮਰੇ ਦੇ ਲੈਨਜ਼ ''ਤੇ ਨਾਰਮਲ ਅਤੇ ਮੈਕਰੋ ਸ਼ੂਟਿੰਗ ਮੋਡ ਯੂਜ਼ ਕਰਨ ਲਈ ਇਕ ਸਵਿੱਚ ਲਗਾ ਹੈ। ਕੰਪਨੀ ਦਾ ਦਾਅਵਾ ਹੈ ਕਿ ਕੈਮਰੇ ਦੇ ਇੰਟਰਫੇਸ ਨੂੰ ਅੱਜ ਦੇ ਸਮਾਰਟਫੋਨ ਯੂਜ਼ਰ ਨੂੰ ਧਿਆਨ ''ਚ ਰੱਖ ਕੇ ਯੂਜ਼ਰ ਫ੍ਰੈਂਡਲੀ ਬਣਾਇਆ ਗਿਆ ਹੈ। ਇਸ ਲਈ ਤਕਨੀਕੀ ਤੌਰ ''ਤੇ ਕੋਈ ਵੀ ਨਵਾਂ ਯੂਜ਼ਰ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਕੈਮਰੇ ਨੂੰ ਚੱਲਾ ਸਕਦਾ ਹੈ। ਸਮਾਰਟਫੋਨ ਨਾਲ ਕੁਨੈੱਕਟ ਕਰਨ ਲਈ ਇਸ ''ਚ ਵਾਈ-ਫਾਈ ਅਤੇ ਬਲੂਟੁੱਥ 4.1 ਆਦਿ ਦੀ ਸਪੋਰਟ ਵੀ ਮੌਜੂਦ ਹੈ। ਇਸ ਕੈਮਰੇ ''ਚ 20 ਮੈਗਾਪਿਕਸਲ ਮਾਇਕ੍ਰੋ ਸੋਨੀ ਸੈਂਸਰ ਲਗਾ ਹੈ ਜੋ 81 ਫੋਕਸ ਪੁਵਾਇੰਟ ਦੇ ਨਾਲ ਇਕ ਕੰਟ੍ਰਾਸਟ ਡਿਟੈੱਕਸ਼ਨ ਆਟੋ-ਫੋਕਸ ਸਿਸਟਮ ''ਤੇ ਕੰਮ ਕਰਦਾ ਹੈ।
 
 
ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਸ਼ਿਓਮੀ ਯੀ ਏਮ1 30 ਫਰੇਮ ਪ੍ਰਤੀ ਸੈਕੇਂਡ ''ਤੇ 4K ਵੀਡੀਓ ਰਿਕਾਰਡ ਕਰਦਾ ਹੈ ਅਤੇ ਇਸ ਤੋਂ 240 ਫਰੇਮ ਪ੍ਰਤੀ ਸੈਕੇਂਡ (480 ਪਿਕਸਲ) ''ਤੇ ਸਲੋ ਮੋਸ਼ਨ ਵੀਡੀਓ ਰਿਕਾਰਡ ਕੀਤੀ ਜਾ ਸਕਦੀ ਹੈ।

Related News