ਗਲੈਕਸੀ ਨੋਟ 7 ਨੂੰ ਟੱਕਰ ਦੇਣ ਦੀ ਤਿਆਰੀ ''ਚ ਹੈ ਇਹ ਸਮਾਰਟਫੋਨ ਕੰਪਨੀ
Friday, Aug 05, 2016 - 04:18 PM (IST)

ਜਲੰਧਰ- ਸੈਮਸੰਗ ਨੇ ਹਾਲ ਹੀ ''ਚ ਗਲੈਕਸੀ ਨੋਟ 7 ਨੂੰ ਲਾਂਚ ਕੀਤਾ ਅਤੇ ਰਿਮੋਰਟ ਮੁਤਾਬਕ ਕੰਪਨੀ 11 ਅਗਸਤ ਨੂੰ ਇਸ ਨੂੰ ਭਾਰਤ ''ਚ ਲਾਂਚ ਕਰੇਗੀ। ਹੁਣ ਸ਼ਿਓਮੀ ਇਸ ਸਮਾਰਟਫੋਨ ਨੂੰ ਟੱਕਰ ਦੇਣ ਲਈ ਇਕ ਨਵਾਂ ਸਮਾਰਟਫੋਨ ਬਣਾ ਰਹੀ ਹੈ। ਸ਼ਿਓਮੀ ਦੇ ਇਸ ਡਿਵਾਈਸ ਦਾ ਨਾਂ ਮੀ ਨੋਟ ਐੱਜ ਹੋਵੇਗਾ ਅਤੇ ਇਸ ਵਿਚ ਵੀ ਨੋਟ 7 ਦੀ ਤਰ੍ਹਾਂ ਡਿਊਲ ਡਿਸਪਲੇ ਹੋਵੇਗੀ।
ਸ਼ਿਓਮੀ ਟੂਡੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਮੁਤਾਬਕ ਤਾਂ ਇਹ ਫੋਨ ਗਲੈਕਸੀ ਨੋਟ 7 ਦੀ ਕਾਪੀ ਕਿਹਾ ਜਾ ਸਕਦਾ ਹੈ ਜਿਸ ''ਤੇ ਕੰਪਨੀ ਦਾ ''ਮੀ'' ਲੋਗੋ ਲੱਗਾ ਹੋਵੇਗਾ। ਰਿਪੋਰਟ ਮੁਤਾਬਕ, ਕੰਪਨੀ ਮੀ ਨੋਟ ਐੱਜ ਸਮਾਰਟਫੋਨ ਨੂੰ ਅਗਲੇ ਸਾਲ ਦੀ ਸ਼ੁਰੂਆਤ ''ਚ ਲਾਂਚ ਕਰੇਗੀ। ਹਾਲਾਂਕਿ ਲਾਂਚ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ। ਇਸ ਦੇ ਫੀਚਰਸ ਬਾਰੇ ਫਿਲਹਾਲ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।