ਮੋਬਾਇਲ ਵਰਲਡ ਕਾਂਗਰੇਸ ਦਾ ਹਿੱਸਾ ਨਹੀਂ ਬਣੇਗੀ Xiaomi
Friday, Jan 27, 2017 - 03:14 PM (IST)

ਜਲੰਧਰ- ਮੋਬਾਇਲ ਇੰਡਸਟਰੀ ਦਾ ਸਭ ਤੋਂ ਵੱਡਾ ਸਾਲਾਨਾ ਈਵੈਂਟ ਮੋਬਾਇਲ ਵਰਲਡ ਕਾਂਗਰੇਸ (MWC) 27 ਫਰਵਰੀ 2017 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਕ ਰਿਪੋਰਟ ''ਚ ਮਿਲੀ ਜਾਣਕਾਰੀ ਮੁਤਾਬਕ, ਇਸ ਈਵੈਂਟ ''ਚ ਦੋ ਵੱਡੀਆਂ ਕੰਪਨੀਆਂ (ਸੈਮਸੰਗ ਅਤੇ ਸ਼ਿਓਮੀ) ਹਿੱਸਾ ਨਹੀਂ ਲੈਣਗੀਆਂ। ਸੈਮਸੰਗ ਤੋਂ ਬਾਅਦ ਹੁਣ ਸ਼ਿਓਮੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਈਵੈਂਟ ''ਚ ਨਹੀਂ ਆਏਗੀ।
ਟੈੱਕ ਕਰੰਚ ਦੀ ਰਿਪੋਰਟ ''ਚ ਕਿਹਾ ਗਿਆ ਹੈ ਕਿ ਸ਼ਿਓਮੀ ਨੇ ਇਸ ਈਵੈਂਟ ''ਚ ਹਿੱਸਾ ਨਾ ਲੈਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਨੇ ਈਵੈਂਟ ''ਚ ਹਿੱਸਾ ਨਾ ਲੈਣ ਦੇ ਕਾਰਨ ਦਾ ਖੁਲਾਸਾ ਨਹੀਂ ਕੀਤਾ ਹੈ। ਇਸ ਦਾ ਮਤਲਬ ਹੈ ਕਿ ਸ਼ਿਓਮੀ ਮੀ 6 ਫਲੈਗਸ਼ਿਪ ਸਮਾਰਟਫੋਨ ਦੇ ਲਾਂਚ ਹੋਣ ''ਚ ਦੇਰੀ ਹੋਵੇਗੀ।
ਫਲੈਗਸ਼ਿਪ ਸ਼ਿਓਮੀ ਮੀ 5 ਦੇ ਅਪਗ੍ਰੇਡ ਵੇਰੀਅੰਟ ਸ਼ਿਓਮੀ ਮੀ 6 ਨੂੰ 2017 ਦੀ ਪਹਿਲੀ ਛਮਾਹੀ ''ਚ ਪੇਸ਼ ਕੀਤੇ ਜਾਣ ਦੀ ਉਮੀਦ ਹੈ। ਸ਼ੁਰੂਆਤੀ ਲੀਕ ਦੇ ਆਧਾਰ ''ਤੇ ਕਿਹਾ ਜਾ ਸਕਦਾ ਹੈ ਕਿ ਸ਼ਿਓਮੀ ਮੀ 6 ਦੇ ਦੋ ਵਰਜ਼ਨ ਲਾਂਚ ਕੀਤੇ ਜਾਣਗੇ। ਇਕ ਫਲੈਟ ਸਕਰੀਨ ਨਾਲ ਲੈਸ ਹੋਵੇਗਾ ਅਤੇ ਦੂਜੇ ਵੇਰੀਅੰਟ ''ਚ ਡੁਅਲ-ਕਰਵਡ ਸਕਰੀਨ ਹੋਵੇਗੀ ਜਿਸ ਨੂੰ ਮੀ 6 ਪ੍ਰੋ ਦੇ ਨਾਂ ਨਾਲ ਜਾਣਿਆ ਜਾਵੇਗਾ। ਸ਼ਿਓਮੀ ਮੀ 6 ''ਚ 4 ਜੀ.ਬੀ. ਰੈਮ ਅਤੇ 128 ਜੀ.ਬੀ. ਦੀ ਇੰਟਰਨਲ ਸਟੋਰੇਜ਼ ਹੋਣ ਦਾ ਦਾਅਵਾ ਕੀਤਾ ਗਿਆ ਹੈ। ਉਥੇ ਹੀ ਮੀ 6 ਪ੍ਰੋ ''ਚ 6 ਜੀ.ਬੀ. ਰੈਮ ਅਤੇ 256 ਜੀ.ਬੀ. ਸਟੋਰੇਜ਼ ਹੋਣ ਦੀ ਜਾਣਕਾਰੀ ਮਿਲੀ ਹੈ। ਇਕ ਤਾਜ਼ਾ ਰਿਪੋਰਟ ''ਚ ਦਾਅਵਾ ਕੀਤਾ ਗਿਆ ਹੈ ਕਿ ਮੀ 6 ਦੇ ਇਕ ਵੇਰੀਅੰਟ ''ਚ ਫਿਜ਼ੀਕਲ ਹੋਮ ਬਟਨ ਹੋਵੇਗਾ ਜੋ ਫਿੰਗਰਪ੍ਰਿੰਟ ਸੈਂਸਰ ਵੀ ਹੈ। ਮੀ 6 ਸਮਾਰਟਫੋਨ ਦੀ ਸਭ ਤੋਂ ਅਹਿਮ ਖਾਸੀਅਤ ਡੁਅਲ ਕੈਮਰਾ ਸੈੱਟਅਪ ਹੈ।