ਸੈਮਸੰਗ ਨੂੰ ਟੱਕਰ ਦੇਣ ਲਈ ਸ਼ਾਓਮੀ ਜਲਦ ਲਾਂਚ ਕਰੇਗੀ ਫੋਲਡੇਬਲ ਸਮਾਰਟਫੋਨ
Monday, Dec 28, 2020 - 10:57 AM (IST)

ਗੈਜੇਟ ਡੈਸਕ– ਸੈਮਸੰਗ ਨੂੰ ਬਾਜ਼ਾਰ ’ਚ ਜ਼ਬਰਦਸਤ ਟੱਕਰ ਦੇਣ ਲਈ ਸ਼ਾਓਮੀ ਨਵੇਂ ਸਾਲ ’ਚ ਤਿੰਨ ਨਵੇਂ ਫੋਲਡੇਬਲ ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਗੱਲ ਦੀ ਪੁਸ਼ਟੀ ਖ਼ੁਦ Ross Young ਨੇ ਕੀਤੀ ਹੈ ਜੋ ਕਿ ਡਿਸਪਲੇਅ ਸਪਲਾਈ ਚੇਨ ਦੇ ਸੀ.ਈ.ਓ. ਹਨ। ਉਨ੍ਹਾਂ ਟਵੀਟ ਕਰਕੇ ਦੱਸਿਆ ਹੈ ਕਿ ਸ਼ਾਓਮੀ ਦੇ ਫੋਲਡੇਬਲ ਫੋਨ ਦਾ ਪ੍ਰੋਡਕਸ਼ਨ ਚੱਲ ਰਿਹਾ ਹੈ। ਸ਼ਾਓਮੀ ਨਵੇਂ ਸਾਲ ’ਚ ਤਿੰਨ ਫੋਲਡੇਬਲ ਸਮਾਰਟਫੋਨ ਨਾਲ ਬਾਜ਼ਾਰ ’ਚ ਧਮਾਕੇਦਾਰ ਐਂਟਰੀ ਕਰੇਗੀ। ਸ਼ਾਓਮੀ ਦੀ ਲਿਸਟ ’ਚ ਤਿੰਨ ਡਿਜ਼ਾਇਨ ਵਾਲੇ ਫੋਨ ਮੌਜੂਦ ਹਨ ਜਿਨ੍ਹਾਂ ’ਚ ਆਊਟ ਫੋਲਡਿੰਗ, ਇੰਨ ਫੋਲਡਿੰਗ ਅਤੇ ਕਲੈਮਸ਼ੇਲ ਸ਼ਾਮਲ ਹਨ।
ਸ਼ਾਓਮੀ ਤੋਂ ਇਲਾਵਾ ਕੰਪਨੀ ਓਪੋ ਵਰਗੀਆਂ ਕੰਪਨੀਆਂ ਵੀ ਨਵੇਂ ਸਾਲ ’ਚ ਫੋਲਡੇਬਲ ਫੋਨ ਲਾਂਚ ਕਰਨ ਦੀ ਤਿਆਰੀ ਕਰ ਰਹੀਆਂ ਹਨ। ਫਿਲਹਾਲ ਕੰਪਨੀ ਦੇ ਅਪਕਮਿੰਗ ਫੋਲਡੇਬਲ ਸਮਾਰਟਫੋਨ ਨੂੰ ਲੈ ਕੇ ਕੋਈ ਖ਼ਾਸ ਜਾਣਕਾਰੀ ਤਾਂ ਸਾਹਮਣੇ ਨਹੀਂ ਆਈ ਪਰ ਇੰਨੀ ਗੱਲ ਤਾਂ ਤੈਅ ਹੈ ਕਿ ਇਸ ਫੋਨ ਦਾ ਮੁਕਾਬਲਾ ਸੈਮਸੰਗ ਨਾਲ ਹੋਣ ਵਾਲਾ ਹੈ ਕਿਉਂਕਿ ਸੈਮਸੰਗ ਫੋਲਡੇਬਲ ਸਮਾਰਟਫੋਨਾਂ ’ਚ ਇਸ ਸਮੇਂ ਸਭ ਤੋਂ ਮਜ਼ਬੂਤ ਕੰਪਨੀ ਹੈ।