ਸ਼ਾਓਮੀ ਨੇ ਐਪਲ ਨੂੰ ਪਛਾੜਿਆ, ਬਣੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ

Friday, Oct 30, 2020 - 07:31 PM (IST)

ਸ਼ਾਓਮੀ ਨੇ ਐਪਲ ਨੂੰ ਪਛਾੜਿਆ, ਬਣੀ ਦੁਨੀਆ ਦੀ ਤੀਸਰੀ ਸਭ ਤੋਂ ਵੱਡੀ ਸਮਾਰਟਫੋਨ ਕੰਪਨੀ

ਗੈਜੇਟ ਡੈਸਕ—ਇੰਟਰਨੈਸ਼ਨਲ ਡਾਟਾ ਕਾਰਪੋਰੇਸ਼ਨ (ਆਈ.ਡੀ.ਸੀ.) ਨੇ ਇਸ ਸਾਲ ਦੀ ਤੀਸਰੀ ਤਿਮਾਹੀ ’ਚ ਸਾਮਰਟਫੋਨ ਸ਼ਿਪਮੈਂਟ ਨਾਲ ਜੁੜੀ ਆਪਣੀ ਰਿਪੋਰਟ ਜਾਰੀ ਕੀਤੀ ਹੈ। 2020 ਦੀ ਤੀਸਰੀ ਤਿਮਾਹੀ ’ਚ ਇਸ ਰਿਪੋਰਟ ਤੋਂ ਖੁਲਾਸਾ ਹੋਇਆ ਹੈ ਕਿ ਸੈਮਸੰਗ ਨੇ ਸਭ ਤੋ ਜ਼ਿਆਦਾ ਸਮਾਰਟਫੋਨ ਸ਼ਿਪਮੈਂਟ ਮਾਮਲੇ ’ਚ ਨੰਬਰ 1 ਦੇ ਖਿਤਾਬ ਨੂੰ ਬਰਕਰਾਰ ਰੱਖਿਆ ਹੈ। ਰਿਪੋਰਟ ਤੋਂ ਪਤਾ ਚੱਲਿਆ ਹੈ ਕਿ 2020 ਦੀ ਤੀਸਰੀ ਤਿਮਾਹੀ ’ਚ ਪਿਛਲੇ ਸਾਲ ਦੀ ਤੁਲਨਾ ’ਚ ਸਮਾਰਟਫੋਨ ਸ਼ਿਪਮੈਂਟ ’ਚ 1.3 ਫੀਸਦੀ ਦੀ ਗਿਰਾਵਟ ਹੋਈ। ਦੱਸ ਦੇਈਏ ਕਿ ਕੋਵਿਡ-19 ਮਹਾਮਾਰੀ ਦੇ ਚੱਲਦੇ ਕਈ ਥਾਂ ’ਤੇ ਮਹੀਨਿਆਂ ਤੱਕ ਲਾਕਡਾਊਨ ਰਿਹਾ, ਇਸ ਲਈ ਸ਼ਿਪਮੈਂਟ ਦੇ ਇਹ ਅੰਕੜੇ ਉਮੀਦ ਤੋਂ ਬਿਹਤਰ ਹਨ।

ਇਸ ਸਾਲ ਜੁਲਾਈ ਤੋਂ ਸਤੰਬਰ ਵਿਚਾਲੇ ਤੀਸਾਰੀ ਤਿਮਾਹੀ ’ਚ 353.6 ਮਿਲੀਅਨ ਸਮਾਰਟਫੋਨਸ ਸ਼ਿਪ ਹੋਏ। ਇਸ ਤੋਂ ਪਹਿਲਾਂ ਆਈ.ਡੀ.ਸੀ. ਨੇ ਕਰੀਬ 9 ਫੀਸਦੀ ਦੀ ਗਿਰਾਵਟ ਦਾ ਅਨੁਮਾਨ ਲਗਾਇਆ ਸੀ ਪਰ ਅੰਕੜੇ ਉਮੀਦ ਤੋਂ ਬਿਹਤਰ ਆਏ। ਰਿਪੋਰਟ ਮੁਤਾਬਕ ਸੈਮਸੰਗ 22.7 ਫੀਸਦੀ ਮਾਰਕਿਟ ਸ਼ੇਅਰ ਨਾਲ ਪਹਿਲੇ ਨੰਬਰ ’ਤੇ ਰਹੀ। ਕੰਪਨੀ ਨੇ 2020 ਦੀ ਤੀਸਰੀ ਤਿਮਾਹੀ ’ਚ 80.4 ਮਿਲੀਅਨ ਯੂਨਿਟ ਸ਼ਿਪ ਕੀਤੇ। ਪਿਛਲੇ ਸਾਲ ਦੀ ਤੁਲਨਾ ’ਚ ਕੰਪਨੀ ਨੇ 2.9 ਫੀਸਦੀ ਜ਼ਿਆਦਾ ਯੂਨਿਟ ਬਾਜ਼ਾਰ ’ਚ ਉਪਲੱਬਧ ਕਰਵਾਏ।

51.9 ਮਿਲੀਅਨ ਯੂਨਿਟਸ ਦੀ ਸ਼ਿਪਿੰਗ ਨਾਲ ਹੁਵਾਵੇਈ ਨੇ 14.7 ਫੀਸਦੀ ਮਾਰਕਿਟ ਸ਼ੇਅਰ ਹਾਸਲ ਕੀਤਾ। ਪਿਛਲੇ ਸਾਲ ਦੀ ਤੁਲਨਾ ਕਰੀਏ ਤਾਂ ਚੀਨੀ ਕੰਪਨੀ ਦੇ ਸ਼ਿਪਮੈਂਟ ’ਚ 22 ਫੀਸਦੀ ਦੀ ਵੱਡੀ ਗਿਰਾਵਟ ਹੋਈ। ਸ਼ਾਓਮੀ ਨੇ ਵਿਕਰੀ ਦੇ ਮਾਮਲੇ ’ਚ ਐਪਲ ਨੂੰ ਪਿੱਛੇ ਛੱਡ ਦਿੱਤਾ। ਕੰਪਨੀ ਐਪਲ ਨੂੰ ਪਛਾੜ ਕੇ ਤੀਸਰੇ ਸਾਨ ’ਤੇ ਪਹੁੰਚ ਗਈ ਹੈ। ਐਪਲ ਵਰਗੀ ਕੰਪਨੀ ਨੂੰ ਪਿਛੇ ਛੱਡਦੇ ਹੋਏ ਸ਼ਾਓਮੀ ਨੇ 46.5 ਮਿਲੀਅਨ ਯੂਨਿਟਸ ਬਾਜ਼ਾਰ ’ਚ ਉਪਲੱਬਧ ਕਰਵਾਉਂਦੇ ਹੋਏ 13.1 ਫੀਸਦੀ ਮਾਰਕਿਟ ਸ਼ੇਅਰ ’ਤੇ ਕਬਜ਼ਾ ਕਰ ਲਿਆ। ਕੰਪਨੀ ਨੇ 42 ਫੀਸਦੀ ਦੀ ਗ੍ਰੋਥ ਹਾਸਲ ਕੀਤੀ। ਐਪਲ ਤੇ ਵੀਵੋ ਨੇ 11.8 ਫੀਸਦੀ ਅਤੇ 8.9 ਫੀਸਦੀ ਮਾਰਕਿਟ ਸ਼ੇਅਰ ਨਾਲ ਚੌਥਾ ਅਤੇ ਪੰਜਵਾਂ ਸਥਾਨ ਹਾਸਲ ਕੀਤਾ। ਐਪਲ ਨੇ ਜਿਥੇ 2020 ਦੀ ਤੀਸਰੀ ਤਿਮਾਹੀ ’ਚ 41.6 ਮਿਲੀਅਨ ਯੂਨਿਟ ਸ਼ਿਪ ਕੀਤੇ ਉੱਥੇ ਵੀਵੋ ਨੇ 31.5 ਮਿਲੀਅਨ ਯੂਨਿਟਸ ਬਾਜ਼ਾਰ ’ਚ ਉਪਲੱਬਧ ਕਰਵਾਏ।


author

Karan Kumar

Content Editor

Related News