ਹੁਣ ਭੂਚਾਲ ਨੂੰ ਵੀ ਟ੍ਰੈਕ ਕਰਨਗੇ Xiaomi ਸਮਾਰਟਫੋਨ, ਜਲਦ ਆ ਰਿਹੈ ਨਵਾਂ ਫੀਚਰ
Sunday, Jun 06, 2021 - 02:08 PM (IST)
ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਸ਼ਾਓਮੀ ਆਪਣੇ ਸਭ ਤੋਂ ਖਾਸ ਫੀਚਰ ਡਿਜ਼ਾਸਟਰ ਅਰਲੀ ਵਾਰਨਿੰਗ ਸਿਸਟਮ ’ਤੇ ਕੰਮ ਕਰ ਰਿਹਾ ਹੈ। ਇਸ ਫੀਚਰ ਰਾਹੀਂ ਯੂਜ਼ਰਸ ਨੂੰ ਭੂਚਾਲ ਆਉਣ ਦੀ ਚਿਤਾਵਨੀ ਮਿਲੇਗੀ। ਇੰਨਾ ਹੀ ਨਹੀਂ, ਡਿਵਾਈਸ ’ਚ ਕੁਝ ਸੈਂਸਰ ਵੀ ਦਿੱਤੇ ਜਾਣਗੇ, ਜਿਨ੍ਹਾਂ ਰਾਹੀਂ ਯੂਜ਼ਰਸ ਧਰਤੀ ’ਤੇ ਹੋਣ ਵਾਲੀਆਂ ਭੂਚਾਲ ਦੀਆਂ ਗਤੀਵਿਧੀਆਂ ’ਤੇ ਨਜ਼ਰ ਰੱਖ ਸਕਣਗੇ। ਕੰਪਨੀ ਦਾ ਦਾਅਵਾ ਹੈ ਕਿ ਇਹ ਫੀਚਰ 4.0 ਜਾਂ ਉਸ ਤੋਂ ਜ਼ਿਆਦਾ ਤੀਵਰਤਾਂ ਵਾਲੇ ਕਰੀਬ 35 ਭੂਚਾਲ ਦੀ ਚਿਤਾਵਨੀ ਦੇ ਚੁੱਕਾ ਹੈ। ਦੱਸ ਦੇਈਏ ਕਿ ਇਸ ਸਿਸਟਮ ਨੂੰ ਸਭ ਤੋਂ ਪਹਿਲਾਂ ਸਾਲ 2010 ’ਚ ਕਸਟਮ MIUI ROM ’ਚ ਜੋੜਿਆ ਗਿਆ ਸੀ।
ਇਹ ਵੀ ਪੜ੍ਹੋ– AC ਨੂੰ ਫੇਲ੍ਹ ਕਰਨ ਵਾਲੇ ਸ਼ਾਨਦਾਰ ਕੂਲਰ, ਕੀਮਤ 3,290 ਰੁਪਏ ਤੋਂ ਸ਼ੁਰੂ, ਵੇਖੋ ਪੂਰੀ ਲਿਸਟ
ਸਾਰੇ ਡਿਵਾਈਸਾਂ ’ਚ ਮਿਲੇਗਾ ਇਹ ਫੀਚਰ
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਸ਼ਾਓਮੀ ਦਾ ਨਵਾਂ ਫੀਚਰ ਸਾਰੇ ਡਿਵਾਈਸਾਂ ’ਚ ਦਿੱਤਾ ਜਾਵੇਗਾ। ਉਥੇ ਹੀ ਇਸ ਫੀਚਰ ਦੀ ਵਰਤੋਂ MIUI 12.5 ਡਿਵੈਲਮੈਂਟ ਵਰਜ਼ਨ ’ਤੇ ਕੰਮ ਕਰਨ ਵਾਲੇ ਡਿਵਾਈਸ ’ਚ ਕੀਤੀ ਜਾ ਸਕੇਗੀ। ਕੰਪਨੀ ਦਾ ਮੰਨਣਾ ਹੈ ਕਿ ਇਸ ਫੀਚਰ ਨਾਲ ਭੂਚਾਲ ਮਾਨੀਟਰਿੰਗ ਦੀ ਲਾਗਤ ਬਚੇਗੀ ਅਤੇ ਲੋਕਾਂ ਨੂੰ ਇਸ ਨਾਲ ਬਹੁਤ ਫਾਇਦਾ ਹੋਵੇਗਾ।
ਇਹ ਵੀ ਪੜ੍ਹੋ– 12,000 ਸਸਤਾ ਹੋਇਆ ਸੈਮਸੰਗ ਦਾ ਇਹ ਫਲੈਗਸ਼ਿਪ ਸਮਾਰਟਫੋਨ, ਜਾਣੋ ਨਵੀਂ ਕੀਮਤ
ਇਹ ਵੀ ਪੜ੍ਹੋ– ਟਾਟਾ ਮੋਟਰ ਦੀ ਜ਼ਬਰਦਸਤ ਪੇਸ਼ਕਸ਼, ਇਨ੍ਹਾਂ ਕਾਰਾਂ ’ਤੇ ਮਿਲ ਰਹੇ 65,000 ਰੁਪਏ ਤਕ ਦੇ ਫਾਇਦੇ
ਇੰਝ ਕੰਮ ਕਰੇਗਾ ਇਹ ਫੀਚਰ
ਸ਼ਾਓਮੀ ਮੁਤਾਬਕ, ਮੋਬਾਇਲ ’ਚ ਦਿੱਤੇ ਗਏ ਸੈਂਸਰ ਵਾਈਬ੍ਰੇਸ਼ਨ ਦਾ ਪਤਾ ਲਗਾਉਣਗੇ ਅਤੇ ਤੈਅ ਕਰਨਗੇ ਕਿ ਇਹ ਭੂਚਾਲ ਹੈ ਜਾਂ ਨਹੀਂ। ਜੇਕਰ ਵਾਈਬ੍ਰੇਸ਼ਨ ਭੂਚਾਲ ਦੀ ਹੋਈ ਤਾਂ ਇਹ ਫੀਚਰ ਅਰਲੀ ਵਾਰਨਿੰਗ ਸੈਂਸਰ ’ਤੇ ਇਸ ਦੀ ਸੂਚਨਾ ਭੇਜੇਗਾ। ਇਸ ਤੋਂ ਬਾਅਦ ਸੈਂਟਰ ਨੂੰ ਵੱਖ-ਵੱਖ ਸਮਾਰਟਫੋਨਾਂ ਤੋਂ ਮਿਲਣ ਵਾਲੇ ਡਾਟਾ ਰਾਹੀਂ ਇਹ ਜਾਣਕਾਰੀ ਮਿਲੇਗੀ ਕੀ ਵਾਕਈ ਇਹ ਭੂਚਾਲ ਹੈ ਜਾਂ ਨਹੀਂ।