ਸ਼ਾਨਦਾਰ ਡਿਸਪਲੇਅ ਨਾਲ ਆਇਆ ਸ਼ਾਓਮੀ ਦਾ ਨਵਾਂ Smart TV, ਜਾਣੋ ਕੀਮਤ ਤੇ ਖੂਬੀਆਂ

08/16/2022 6:22:33 PM

ਗੈਜੇਟ ਡੈਸਕ– ਸ਼ਾਓਮੀ ਨੇ ਆਪਣੀ 5ਏ ਟੀਵੀ ਸੀਰੀਜ਼ ’ਚ ਇਕ ਹੋਰ ਪ੍ਰੋਡਕਟ ਨੂੰ ਸ਼ਾਮਲ ਕਰ ਲਿਆ ਹੈ। ਇਸ ਸੀਰੀਜ਼ ’ਚ ਸ਼ਾਓਮੀ ਨੇ ਮੰਗਲਵਾਰ ਨੂੰ 5A Pro 32 ਸਮਾਰਟ ਟੀਵੀ ਨੂੰ ਭਾਰਤੀ ਬਾਜ਼ਾਰ ’ਚ ਪੇਸ਼ ਕੀਤਾ ਹੈ। ਸਮਾਰਟ ਟੀਵੀ 5A Pro 32 ਨੂੰ ਬੇਜ਼ਲ-ਲੈੱਸ ਪ੍ਰੀਮੀਅਮ ਮੈਟਲ ਡਿਜ਼ਾਈਨ ਨਾਲ ਲਾਂਚ ਕੀਤਾ ਗਿਆ ਹੈ. ਇਸ ਟੀਵੀ ’ਚ 32 ਇੰਚ ਦੀ ਸਕਰੀਨ ਦੇ ਨਾਲ ਐਲੀਗੇਂਟ ਡਿਜ਼ਾਈਨ ਅਤੇ ਕਈ ਪਾਵਰਫੁਲ ਫੀਚਰਜ਼ ਮਿਲਦੇ ਹਨ। ਟੀਵੀ ’ਚ ਡਾਲਬੀ ਆਡੀਓ ਦੇ ਨਾਲ 24 ਵਾਟ ਦਾ ਸਾਊਂਡ ਆਊਟਪੁਟ ਦਿੱਤਾ ਗਿਆ ਹੈ। 

Xiaomi Smart TV 5A Pro 32 ਦੀ ਕੀਮਤ
ਸ਼ਾਓਮੀ ਸਮਾਰਟ ਟੀਵੀ ਨੂੰ 16,999 ਰੁਪਏ ਦੀ ਕੀਮਤ ’ਤੇ ਲਾਂਚ ਕੀਤਾ ਗਿਆ ਹੈ। ਇਸ ਟੀਵੀ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ, ਮੀ ਹੋਮਸ, ਫਲਿਪਕਾਰਟ ਅਤੇ ਰਿਟੇਲ ਸਟੋਰ ਤੋਂ ਖਰੀਦਿਆ ਜਾ ਸਕਦਾ ਹੈ। 

Xiaomi Smart TV 5A Pro 32 ਦੀਆਂ ਖੂਬੀਆਂ
ਇਸ ਸਮਾਰਟ ਟੀਵੀ ਨੂੰ ਐਂਡਰਾਇਡ ਟੀਵੀ 11 ਆਧਾਰਿਤ Patchwall4 OS ਨਾਲ ਪੇਸ਼ ਕੀਤਾ ਗਿਆ ਹੈ। ਇਸ ਟੀਵੀ ’ਚ 32 ਇੰਚ ਦੀ ਐੱਚ.ਡੀ. ਪਲੱਸ ਡਿਸਪਲੇਅ ਹੈ ਜੋ 1366x768 ਪਿਕਸਲ ਰੈਜ਼ੋਲਿਊਸ਼ਨ, 60Hz ਰਿਫ੍ਰੈਸ਼ ਰੇਟ ਅਤੇ 178 ਡਿਗਰੀ ਵਿਊਇੰਗ ਐਂਗਲ ਦੇ ਨਾਲ ਆਉਂਦੀ ਹੈ। ਇਸ ਵਿਚ ਵਿਵਿਡ ਪਿਕਚਰ ਇੰਜਣ ਦਾ ਸਪੋਰਟ ਵੀ ਦਿੱਤਾ ਗਿਆ ਹੈ। 

Xiaomi Smart TV 5A Pro 32 ’ਚ ਕਵਾਡ ਕੋਰ Cortex A55 ਅਤੇ 1.5 ਜੀ.ਬੀ. ਰੈਮ ਦੇ ਨਾਲ 8 ਜੀ.ਬੀ. ਸਟੋਰੇਜ ਮਿਲਦੀ ਹੈ। ਸਾਊਂਡ ਦੀ ਗੱਲ ਕਰੀਏ ਤਾਂ ਇਸ ਵਿਚ ਡਿਊਲ ਸਪੀਕਰ ਦੇ ਨਾਲ 24 ਵਾਟ ਦਾ ਸਾਊਂਡ ਆਊਟਪੁਟ ਮਿਲਦਾ ਹੈ। ਨਾਲ ਹੀ ਡਾਲਬੀ ਆਡੀਓ ਦਾ ਸਪੋਰਟ ਵੀ ਦਿੱਤਾ ਗਿਆ ਹੈ। ਟੀਵੀ ’ਚ ਯੂਨੀਵਰਸਲ ਸਰਚ, ਕਿਡਸ ਮੋਡ ਵਰਗੇ ਕਈ ਫੀਚਰਜ਼ ਵੀ ਦਿੱਤੇ ਗਏ ਹਨ। 

ਟੀਵੀ ’ਚ ਇਨਬਿਲਟ ਕ੍ਰੋਮਕਾਸਟ, ਗੂਗਲ ਅਸਿਸਟੈਂਟ ਅਤੇ ਲੋਅ ਲੈਟੇਂਸੀ ਮੋਡ ਦਾ ਸਪੋਰਟ ਵੀ ਮਿਲਦਾ ਹੈ। ਕੁਨੈਕਟੀਵਿਟੀ ਲਈ ਟੀਵੀ ’ਚ ਬਲੂਟੁੱਥ V5, ਡਿਊਲ ਬੈਂਡ ਵਾਈ-ਫਾਈ, 2 ਯੂ.ਐੱਸ.ਬੀ. ਪੋਰਟ, 2 HDMI ਪੋਰਟ ਅਤੇ ਇਕ 3.5mm ਹੈੱਡਫੋਨ ਜੈੱਕ ਮਿਲਦਾ ਹੈ। 


Rakesh

Content Editor

Related News