ਸ਼ਾਓਮੀ ਨੇ ਭਾਰਤ ’ਚ ਸ਼ੁਰੂ ਕੀਤੀ ਨਵੀਂ ਸੇਵਾ, ਗਾਹਕਾਂ ਨੂੰ ਮਿਲਣਗੇ ਇਹ ਫਾਇਦੇ
Friday, Jan 28, 2022 - 02:08 PM (IST)
ਗੈਜੇਟ ਡੈਸਕ– ਸ਼ਾਓਮੀ ਨੇ ਆਪਣੇ ਭਾਰਤੀ ਗਾਹਕਾਂ ਲਈ ਨਵੀਂ 24x7 ਸੇਵਾ ਸ਼ੁਰੂ ਕਰ ਦਿੱਤੀ ਹੈ। ਇਸ ਨੂੰ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ ’ਤੇ ਉਪਲੱਬਧ ਕੀਤਾ ਗਿਆ ਹੈ ਅਤੇ ਇਸ ਗੱਲ ਦੀ ਜਾਣਕਾਰੀ ਕੰਪਨੀ ਨੇ ਟਵੀਟ ਕਰਕੇ ਦਿੱਤੀ ਹੈ ਜਿਥੋਂ ਤੁਸੀਂ ਇਸ ਐਪ ਨੂੰ ਡਾਊਨਲੋਡ ਕਰ ਸਕਦੇ ਹੋ।
ਇਹ ਵੀ ਪੜ੍ਹੋ– ਵੱਡੀ ਖ਼ੁਸ਼ਖ਼ਬਰੀ! ਹੁਣ 30 ਦਿਨਾਂ ਦੀ ਮਿਆਦ ਨਾਲ ਆਉਣਗੇ ਰੀਚਾਰਜ ਪਲਾਨ
Introducing Xiaomi Service+, a 1 stop solution for all your service requests.
— Xiaomi India | #Xiaomi11TPro ⚡️ (@XiaomiIndia) January 27, 2022
From 24*7 customer support to getting warranty information for your devices, from finding service centres to getting spare part prices and more.
Download now: https://t.co/Stu06tks6O pic.twitter.com/z1xkVs75B8
ਇਹ ਵੀ ਪੜ੍ਹੋ– 5,000 ਰੁਪਏ ਸਸਤਾ ਹੋਇਆ ਸੈਮਸੰਗ ਦਾ 32MP ਸੈਲਫੀ ਕੈਮਰੇ ਵਾਲਾ ਇਹ ਸਮਾਟਰਫੋਨ
ਸ਼ਾਓਮੀ ਗਾਹਕਾਂ ਨੂੰ ਹੋਣਗੇ ਇਹ ਫਾਇਦੇ
- ਸ਼ਾਓਮੀ ਦੀ ਇਸ ਐਪ ਰਾਹੀਂ ਫੋਨ ਦੀ ਰਿਪੇਅਰ ਨੂੰ ਲੈ ਕੇ ਗਾਹਕਾਂ ਨੂੰ ਮਦਦ ਮਿਲੇਗੀ। ਇਸ ਐਪ ਨੂੰ ਖਾਸਤੌਰ ’ਤੇ ਵਰਕ ਫਰਾਮ ਹੋਮ ਅਤੇ ਤਾਲਾਬੰਦੀ ਦੇ ਸਮੇਂ ਇਸਤੇਮਾਲ ’ਚ ਲਿਆਉਣ ਲਈ ਬਣਾਇਆ ਗਿਆ ਹੈ।
- ਇਸ ਐਪ ’ਚ ਏ.ਆਈ. ਚੈਟਬਾਟਸ ਦੇ ਨਾਲ-ਨਾਲ ਲਾਈਵ ਏਜੰਟ ਚੈਟ ਦੀ ਸੁਵਿਧਾ ਵੀ ਦਿੱਤੀ ਗਈ ਹੈ। ਇਸਤੋਂ ਇਲਾਵਾ ਡੈਮੋ ਬੁੱਕ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ।
- ਇਸ ਐਪ ’ਚ ਗਾਹਕਾਂ ਨੂੰ 24 ਘੰਟੇ ਕਸਟਮਰ ਸਪੋਰਟ ਮਿਲੇਗੀ। ਇਸ ਰਾਹੀਂ ਗਾਹਕ ਸ਼ਾਓਮੀ ਪ੍ਰੋਡਕਟਸ ਦੀ ਵਾਰੰਟੀ ਡਿਟੇਲਸ, ਸਰਵਿਸ ਸੈਂਟਰ ਅਤੇ ਡਿਵਾਈਸ ਸਪੇਅਰ ਨੂੰ ਲੈ ਕੇ ਸਾਰੀ ਜਾਣਕਾਰੀ ਲੈ ਸਕਣਗੇ।
ਇਹ ਵੀ ਪੜ੍ਹੋ– ਇਕ ਵਾਰ ਚਾਰਜ ਕਰਕੇ ਪੂਰਾ ਦਿਨ ਚੱਲੇਗੀ ਫੋਨ ਦੀ ਬੈਟਰੀ! ਅੱਜ ਹੀ ਫਾਲੋ ਕਰੋ ਇਹ 5 ਸਟੈੱਪ