ਇਹ ਕੰਪਨੀ ਸ਼ੁਰੂ ਕਰੇਗੀ ਧਮਾਕੇਦਾਰ ਸੇਲ, ਸਿਰਫ਼ 1 ਰੁਪਏ ’ਚ ਖ਼ਰੀਦ ਸਕੋਗੇ ਸਮਾਰਟ ਟੀਵੀ

Saturday, Oct 10, 2020 - 01:31 PM (IST)

ਇਹ ਕੰਪਨੀ ਸ਼ੁਰੂ ਕਰੇਗੀ ਧਮਾਕੇਦਾਰ ਸੇਲ, ਸਿਰਫ਼ 1 ਰੁਪਏ ’ਚ ਖ਼ਰੀਦ ਸਕੋਗੇ ਸਮਾਰਟ ਟੀਵੀ

ਗੈਜੇਟ ਡੈਸਕ– ਸ਼ਾਓਮੀ ਨੇ ਵੱਡਾ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ Diwali With Mi ਸੇਲ ਸ਼ੁਰੂ ਕਰਨ ਵਾਲੀ ਹੈ। ਇਸ ਸੇਲ ਦੀ ਸ਼ੁਰੂਆਤ 16 ਅਕਤੂਬਰ ਤੋਂ Mi.com ’ਤੇ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਗਿਆ ਹੈ ਕਿ ਡਾਇਮੰਡ, ਗੋਲਡ ਅਤੇ ਪਲੈਟਿਨਮ VIP ਮੈਂਬਰਾਂ ਨੂੰ ਇਸ ਸੇਲ ’ਚ ਅਰਲੀ ਐਕਸੈਸ ਦਿੱਤਾ ਜਾਵੇਗਾ ਯਾਨੀ ਇਨ੍ਹਾਂ ਲਈ ਸੇਲ 15 ਅਕਤੂਬਰ ਤੋਂ ਸ਼ੁਰੂ ਹੋਵੇਗੀ। ਇਨ੍ਹਾਂ ਗਾਹਕਾਂ ਨੂੰ ਮੁਫ਼ਤ ਸ਼ਿਪਿੰਗ ਦੀ ਸੁਵਿਧਾ ਮਿਲੇਗੀ।

ਮਿਲਣਗੇ ਇਹ ਫਾਇਦੇ
ਸ਼ਾਓਮੀ ਮੁਤਾਬਕ, ਬੈਂਕ ਆਫ ਬੜੌਦਾ ਕ੍ਰੈਡਿਟ ਕਾਰਡ ਅਤੇ ਐਕਸਿਸ ਬੈਂਕ ਕਾਰਡ ਰਾਹੀਂ ਖ਼ਰੀਦਾਰੀ ਕਰਨ ਵਾਲੇ ਗਾਹਕਾਂ ਨੂੰ 1 ਹਜ਼ਾਰ ਰੁਪਏ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਇਹ ਸੇਲ 6 ਦਿਨਾਂ ਤਕ ਚੱਲੇਗੀ ਯਾਨੀ 16 ਤੋਂ 21 ਅਕਤੂਬਰ ਤਕ ਚੱਲੇਗੀ। 

 

ਇਸ ਸੇਲ ਨਾਲ ਜੁੜੀਆਂ ਖ਼ਾਸ ਗੱਲਾਂ
- ਇਸ ਸੇਲ ’ਚ ਪਟਾਕਾ ਰਨ ਗੇਮ ਨੂੰ ਖੇਡ ਕੇ ਤੁਸੀਂ ਗਿਫਟ ਜਿੱਤੇ ਸਕੋਗੇ। 
- ਤੁਹਾਨੂੰ 5000 ਰੁਪਏ ਤਕ ਕੈਸ਼ਬੈਕ ਜਿੱਤਣ ਦਾ ਮੌਕਾ ਵੀ ਇਸ ਸੇਲ ’ਚ ਮਿਲੇਗਾ।
- 399 ਰੁਪਏ ਦੀ ਥਾਂ 199 ਰੁਪਏ ’ਚ ਵਾਰੰਟੀ ਨੂੰ ਐਕਸਟੈਂਡ ਕਰਨ ਦੀ ਵੀ ਸੁਵਿਧਾ ਮਿਲੇਗੀ। 

PunjabKesari

1 ਰੁਪਏ ’ਚ ਸਮਾਰਟਫੋਨ ਖ਼ਰੀਦਣ ਦਾ ਮੌਕਾ ਮਿਲੇਗਾ
Diwali with Mi ਸੇਲ ਦੌਰਾਨ ਤੁਹਾਨੂੰ 1 ਰੁਪਏ ’ਚ ਸਮਾਰਟਫੋਨ ਖ਼ਰੀਦਣ ਦਾ ਮੌਕਾ ਮਿਲੇਗਾ। ਇਸ ਦੌਰਾਨ ਤੁਹਾਨੂੰ 17 ਹਜ਼ਾਰ ਰੁਪਏ ਵਾਲੇ ਰੈੱਡਮੀ ਨੋਟ 9 ਪ੍ਰੋ, 14 ਹਜ਼ਾਰ ਰੁਪਏ ਵਾਲਾ ਮੀ ਟੀਵੀ 4ਏ 32 ਇੰਚ ਹਾਰੀਜੈਂਟਲ ਐਡੀਸ਼ਨ ਅਤੇ ਹੋਰ ਪ੍ਰੋਡਟਸ ਨੂੰ 1 ਰੁਪਏ’ਚ ਖ਼ਰੀਦਣ ਦਾ ਮੌਕਾ ਮਿਲੇਗਾ। ਹਾਲਾਂਕਿ, ਇਹ ਲੱਕੀ ਡਰਾਅ ਹੋਵੇਗਾ ਜਾਂ ਕੋਈ ਹੋਰ ਗੇਮ, ਇਸ ਬਾਰੇ ਅਜੇ ਸਾਫ ਨਹੀਂ ਹੋ ਸਕਿਆ। 


author

Rakesh

Content Editor

Related News