ਸ਼ਾਓਮੀ Redmi Note 6 Pro 'ਚ ਹੈ 4 AI ਕੈਮਰੇ ਤੇ 6.26 ਇੰਚ ਦੀ ਨੌਚ ਡਿਸਪਲੇਅ

Friday, Sep 28, 2018 - 12:51 PM (IST)

ਸ਼ਾਓਮੀ Redmi Note 6 Pro 'ਚ ਹੈ 4 AI ਕੈਮਰੇ ਤੇ 6.26 ਇੰਚ ਦੀ ਨੌਚ ਡਿਸਪਲੇਅ

ਜਲੰਧਰ- ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਨੇ ਆਪਣਾ Redmi Note 6 Pro ਨੂੰ ਪੇਸ਼ ਕਰ ਦਿੱਤਾ ਗਿਆ ਹੈ । ਕੰਪਨੀ ਦੇ ਇਸ ਲੇਟੈਸਟ ਮਿਡ ਰੇਂਜ ਸਮਾਰਟਫੋਨ ਤੋਂ ਥਾਈਲੈਂਡ 'ਚ ਪਰਦਾ ਚੁੱਕਿਆ ਗਿਆ ਹੈ। ਦੱਸ ਦਈਏ ਕਿ ਸ਼ਾਓਮੀ ਦਾ ਇਹ ਹੈਂਡਸੈੱਟ Redmi Note 5 Pro ਦਾ ਅਪਗ੍ਰੇਡ ਹੈ । ਨਵਾਂ Redmi Note 6 Pro ਸਮਾਰਟਫੋਨ ਕਈ ਮਾਮਲਿਆਂ 'ਚ ਪੁਰਾਣੇ ਹੈਂਡਸੈੱਟ ਦਾ ਅਪਗ੍ਰੇਡ ਵਰਜ਼ਨ ਹੈ। ਇਹ ਡਿਊਲ ਸੈਲਫੀ-ਕੈਮਰਾ ਸੈੱਟਅਪ 19:9 ਨੌਚ ਡਿਸਪਲੇਅ ਬਿਹਤਰ ਰੀਅਰ ਸੈਂਸਰ ਵੱਡੇ ਡਿਸਪਲੇਅ ਤੇ ਏ. ਆਈ ਅਧਾਰਿਤ ਫੀਚਰ ਤੋਂ ਲੈੱਸ ਹੈ।

ਅਜੇ ਤੱਕ ਰੈਡਮੀ ਨੋਟ 6 ਪ੍ਰੋ ਨੂੰ ਚੀਨ ਜਾਂ ਹੋਰ ਬਾਕੀ ਦੀਆਂ ਮਾਰਕੀਟਸ 'ਚ ਲਾਂਚ ਕਰਨ ਦੇ ਸੰਬੰਧ 'ਚ ਕੋਈ ਆਧਿਕਾਰਿਕ ਬਿਆਨ ਨਹੀਂ ਦਿੱਤਾ ਹੈ। ਇਸ ਫੋਨ ਨੂੰ Xiaomi Thailand ਦੀ ਵੈੱਬਸਾਈਟ 'ਤੇ ਵੀ ਨਹੀਂ ਲਿਸਟ ਕੀਤਾ ਗਿਆ ਹੈ। ਪਰ ਇਹ ਕੰਪਨੀ ਦੇ ਆਧਿਕਾਰਤ ਮੀ ਫੋਰਮ 'ਤੇ ਸਾਰਵਜਨਕ ਕਰ ਦਿੱਤਾ ਗਿਆ ਹੈ।

Xiaomi Redmi Note 6 Pro ਕੀਮਤ
ਸ਼ਾਓਮੀ ਰੈਡਮੀ ਨੋਟ 6 ਪ੍ਰੋ ਦੀ ਕੀਮਤ 6,990 ਥਾਈਲੈਂਡ ਭੱਟ (ਕਰੀਬ 15,700 ਰੁਪਏ) ਹੈ। ਇਹ ਮੁੱਲ 4 ਜੀ. ਬੀ ਰੈਮ ਤੇ 64 ਜੀ. ਬੀ ਸਟੋਰੇਜ਼ ਵੇਰੀਐਂਟ ਦਾ ਹੈ। ਇਸ ਫੋਨ ਦੇ ਹੋਰ ਵੇਰੀਐਂਟ ਤੋਂ ਅਜੇ ਤੱਕ ਪਰਦਾ ਨਹੀਂ ਚੁੱਕਿਆ ਹੈ।  ਫੋਨ ਨੂੰ ਥਾਈਲੈਂਡ ਮਾਰਕੀਟ 'ਚ ਬਲੈਕ, ਬਲੂ ਤੇ ਰੋਜ਼ ਗੋਲਡ ਰੰਗ 'ਚ ਉਪਲੱਬਧ ਕਰਾਇਆ ਗਿਆ ਹੈ। Redmi Note 6 Pro ਭਾਰਤ 'ਚ ਕਦੋਂ ਤੱਕ ਲਾਂਚ ਹੋਵੇਗਾ ਤੇ ਇਸ ਦੀ ਕੀਮਤ ਕੀ ਹੋਵੇਗੀ ? ਇਸ ਸੰਬੰਧ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।PunjabKesari

Xiaomi Redmi Note 6 Pro ਸਪੈਸੀਫਿਕੇਸ਼ਨ
ਸ਼ਾਓਮੀ ਰੈਡਮੀ ਨੋਟ 6 ਪ੍ਰੋ ਐਂਡ੍ਰਾਇਡ 'ਤੇ ਅਧਾਰਿਤ ਮੀ. ਯੂ. ਆਈ. 'ਤੇ ਚੱਲਦਾ ਹੈ। ਇਸ 'ਚ 6.26 ਇੰਚ ਦਾ ਫੁੱਲ-ਐੱਚ. ਡੀ+ ਆਈ. ਪੀ. ਐੱਸ ਐੱਲ. ਸੀ. ਡੀ ਫੁੱਲ ਸਕ੍ਰੀਨ ਪੈਨਲ ਹੈ। ਇਸ ਦਾ ਆਸਪੈਕਟ ਰੇਸ਼ਿਓ 19:9 ਹੈ ਤੇ ਕੰਪਨੀ 86 ਫ਼ੀਸਦੀ ਸਕਰੀਨ ਟੂ ਬਾਡੀ ਰੇਸ਼ਿਓ ਹਾਸਲ ਕਰਨ 'ਚ ਕਾਮਯਾਬ ਰਹੀ ਹੈ। ਸਕ੍ਰੀਨ 'ਤੇ ਪ੍ਰੋਟੈਕਸ਼ਨ ਲਈ ਕਾਰਨਿੰਗ ਗੋਰਿੱਲਾ ਗਲਾਸ ਹੈ। ਸਮਾਰਟਫੋਨ 'ਚ 14ਐੱਨ. ਐੱਮ ਆਕਟਾ-ਕੋਰ ਕੁਆਲਕਾਮ ਸਨੈਪਡਰੈਗਨ 636 ਪ੍ਰੋਸੈਸਰ ਦਿੱਤਾ ਗਿਆ ਹੈ। ਗਰਾਫਿਕਸ ਲਈ ਐਡਰੀਨੋ 509 ਜੀ. ਪੀ. ਯੂ. ਇੰਟੀਗ੍ਰੇਟਿਡ ਹੈ। ਇਸ ਦੇ ਨਾਲ 4 ਜੀ. ਬੀ ਰੈਮ ਅਤੇ 64 ਜੀ. ਬੀ ਸਟੋਰੇਜ਼ ਦਿੱਤੀ ਗਈ ਹੈ।

ਕੈਮਰਾ ਸੈੱਟਅਪ
Xiaomi Redmi Note 6 Pro 'ਚ ਪਿਛਲੇ ਹਿੱਸੇ 'ਚ ਡਿਊਲ ਕੈਮਰਾ ਸੈੱਟਅਪ ਹੈ। ਪ੍ਰਾਇਮਰੀ ਸੈਂਸਰ 12 ਮੈਗਾਪਿਕਸਲ ਦਾ ਹੈ ਤੇ ਸਕੈਂਡਰੀ 5 ਮੈਗਾਪਿਕਸਲ ਸੈਂਸਰ ਡਿਊਲ ਪਿਕਸਲ ਆਟੋਫੋਕਸ, 1.4 ਮਾਈਕ੍ਰੋਨ ਪਿਕਸਲਸ ਤੇ ਏ. ਆਈ ਪੋਰਟ੍ਰੇਟ 2.0 ਦੇ ਨਾਲ ਆਉਂਦਾ ਹੈ। ਫਰੰਟ ਪੈਨਲ 'ਤੇ ਵੀ ਦੋ ਕੈਮਰੇ ਦਿੱਤੇ ਗਏ ਹਨ। ਪ੍ਰਾਈਮਰੀ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਸਕੈਂਡਰੀ ਸੈਂਸਰ 2 ਮੈਗਾਪਿਕਸਲ ਦਾ ਹੈ।

ਪਹਿਲਾਂ ਦੀ ਤਰ੍ਹਾਂ ਇਹ ਫੋਨ ਵੀ 4,000 ਐੱਮ. ਏ. ਐੱਚ. ਬੈਟਰੀ ਦੇ ਨਾਲ ਆਉਂਦਾ ਹੈ। ਇਸ ਦੇ ਬਾਰੇ 'ਚ ਫੁੱਲ-ਚਾਰਜ ਹੋਣ 'ਤੇ ਦੋ ਦਿਨ ਤੱਕ ਦਾ ਬੈਕਅਪ ਦੇਣ ਦਾ ਦਾਅਵਾ ਕੀਤਾ ਗਿਆ ਹੈ।


Related News