ਅੱਜ ਇਕ ਵਾਰ ਫਿਰ ਸੇਲ ਲਈ ਉਪਲੱਬਧ ਹੋਵੇਗਾ Xiaomi Redmi 4A
Friday, Jun 02, 2017 - 11:37 AM (IST)
ਜਲੰਧਰ- ਸ਼ਿਓਮੀ Redmi 4A ਨੂੰ ਅੱਜ ਸੇਲ ਲਈ ਐਮਾਜ਼ਨ ਇੰਡੀਆ ''ਤੇ ਉਪਲੱਬਧ ਕਰਾਇਆ ਜਾਵੇਗਾ। ਉਥੇ ਹੀ, Redmi 4A ਅਤੇ Redmi Note 4 ਕੰਪਨੀ ਦੀ ਆਫੀਸ਼ਿਅਲ ਸਾਈਟ Mi.com ''ਤੇ ਅੱਜ ਦੁਪਹਿਰ 12 ਵਜੇ ਪ੍ਰੀ-ਆਰਡਰ ਲਈ ਉਪਲੱਬਧ ਹੋਣਗੇ। ਜਿਸ ਤੋਂ ਬਾਅਦ ਯੂਜ਼ਰਸ ਨੂੰ ਫਲੈਸ਼ ਸੇਲ ਦਾ ਇੰਤਜ਼ਾਰ ਕੀਤੇ ਬਿਨਾਂ ਸਮਾਰਟਫੋਨ ਨੂੰ ਖਰੀਦ ਸਕਣਗੇ। ਪ੍ਰੀ-ਆਰਡਰ ਲਈ ਕੀਤੇ ਗਏ ਡਿਵਾਇਸ 5 ਦਿਨਾਂ ਦੇ ਅੰਦਰ ਸ਼ਿਪ ਹੋਣਗੇ ਅਤੇ ਯੂਜ਼ਰ ਇਕ ਵਾਰ ''ਚ 1 ਜਾਂ 2 ਡਿਵਾਈਸ ਪ੍ਰੀ-ਆਰਡਰ ਕਰ ਸਕਦਾ ਹੈ।
ਸ਼ਿਓਮੀ ਰੈਡਮੀ 4ਏ ਦੀ ਕੀਮਤ 5,999 ਰੁਪਏ ਹੈ ਜਦ ਕਿ ਸ਼ਿਓਮੀ ਰੈਡਮੀ 4 ਗੋਲਡ ਗਰੇ, ਮੈਟ ਬਲੈਕ ਅਤੇ ਸਿਲਵਰ ਕਲਰ ਰੰਗ ਵੇਰਿਅੰਟ ਦੇ ਨਾਲ ਤਿੰਨ ਸਟੋਰੇਜ਼ ਆਪਸ਼ਨ ''ਚ ਮੌਜੂਦ ਹੈ। ਜਿਸ ''ਚ 2ਜੀ. ਬੀ ਰੈਮ ਅਤੇ 32ਜੀ. ਬੀ ਸਟੋਰੇਜ ਦੀ ਕੀਮਤ 9,999 ਰੁਪਏ, 3ਜੀ. ਬੀ ਰੈਮ ਅਤੇ 32ਜੀ. ਬੀ ਸਟੋਰੇਜ਼ ਵੇਰੀਅੰਟ ਦੀ ਕੀਮਤ 10,999 ਰੁਪਏ ਅਤੇ 4ਜੀ. ਬੀ ਰੈਮ ਅਤੇ 64ਜੀ. ਬੀ ਸਟੋਰੇਜ ਵੇਰਿਅੰਟ ਦੀ ਕੀਮਤ 12 ,999 ਰੁਪਏ ਹਨ। ਰੈਡਮੀ ਨੋਟ 4 ਤੁਹਾਨੂੰ ਗੋਲਡ ਗਰੇ, ਅਤੇ ਸਿਲਵਰ ਕਲਰ ''ਚ ਉਪਲੱਬਧ ਹੈ।
