ਸ਼ਿਓਮੀ ਰੈੱਡਮੀ ਨੋਟ 4 ਦੇ ਬਲੈਕ ਵੇਰੀਅੰਟ ਦੀ ਵਿਕਰੀ ਅੱਜ ਫਿਰ ਹੋਵੇਗੀ
Wednesday, May 03, 2017 - 11:27 AM (IST)

ਜਲੰਧਰ- ਸ਼ਿਓਮੀ ਰੈੱਡਮੀ ਨੋਟ 4 ਖਰੀਦਣ ਦੇ ਚਾਹਵਾਨ ਲੋਕਾਂ ਲਈ ਬੁੱਧਵਾਰ ਦਾ ਦਿਨ ਖਾਸ ਹੈ। ਬੁੱਧਵਾਰ (3 ਮਈ) ਨੂੰ ਸ਼ਿਓਮੀ ਆਪਣੇ ਇਸ ਲੋਕਪ੍ਰਿਅ ਫੋਨ ਨੂੰ ਇਕ ਵਾਰ ਫਿਰ ਸੇਲ ਲਈ ਉਪਲੱਬਧ ਕਰਾਏਗੀ। ਬਜਟ ਕੀਮਤ ''ਚ ਸ਼ਾਨਦਾਰ ਸਪੈਸੀਫਿਕੇਸ਼ਨ ਦੇ ਨਾਲ ਆਉਣ ਵਾਲਾ ਸ਼ਿਓਮੀ ਰੈੱਡਮੀ ਨੋਟ 4 ਏ ਫਲਿੱਪਕਾਰਟ ਅਤੇ ਮੀ ਡਾਟ ਕਾਮ ''ਤੇ ਉਪਲੱਬਧ ਕਰਾਇਆ ਜਾਵੇਗਾ। ਰੈੱਡਮੀ ਨੋਟ 4 ਪਿਛਲੇ ਰੈੱਡਮੀ ਨੋਟ 3 ਦਾ ਅਪਗ੍ਰੇਡ ਵੇਰੀਅੰਟ ਹੈ।
ਸ਼ਿਓਮੀ ਰੈੱਡਮੀ ਨੋਟ 4 ਦੀ ਸੇਲ ਈ-ਕਾਮਰਸ ਸਾਈਟ ਫਲਿੱਪਕਾਰਟ ਅਤੇ ਮੀ ਡਾਟ ਕਾਮ ''ਤੇ ਦੁਪਹਿਰ 12 ਵਜੇ ਹੋਵੇਗੀ। ਮੀ ਡਾਟ ਕਾਮ ''ਤੇ ਰੈੱਡਮੀ ਨੋਟ 4 4 ਦੇ ਤਿੰਨ ਵੇਰੀਅੰਟ ਉਪਲੱਬਧ ਹੋਣਗੇ। 9,999 ਰੁਪਏ ਵਾਲਾ 2ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੇਰੀਅੰਟ ਗੋਲਡ, ਡਾਰਕ ਗ੍ਰੇ ਅਤੇ ਬਲੈਕ ਕਲਰ ਵੇਰੀਅੰਟ ''ਚ ਮਿਲੇਗਾ। 10,999 ਰੁਪਏ ਵਾਲਾ 3ਜੀ.ਬੀ. ਰੈਮ/32ਜੀ.ਬੀ. ਸਟੋਰੇਜ ਵੇਰੀਅੰਟ ਗੋਲਡ ਅਤੇ 12,999 ਰੁਪਏ ਵਾਲਾ 4ਜੀ.ਬੀ. ਰੈਮ/64ਜੀ.ਬੀ. ਸਟੋਰੇਜ ਵੀ ਗੋਲਡ ਕਲਰ ਵੇਰੀਅੰਟ ''ਚ ਉਪਲੱਬਧ ਕਰਾਇਆ ਜਾਵੇਗਾ। ਫਲਿੱਪਕਾਰਟ ''ਤੇ ਰੈੱਡਮੀ ਨੋਟ 4 ਦੇ ਤਿੰਨੇਂ ਵੇਰੀਅੰਟ ਸਾਰੇ ਕਲਰ ਵੇਰੀਅੰਟ ''ਚ ਖਰੀਦੇ ਜਾ ਸਕਣਗੇ।