ਬੇਹੱਦ ਘੱਟ ਸਮੇਂ ''ਚ 1 ਮਿਲੀਅਨ ਯੂਨਿਟਸ ਵੇਚਣ ਵਾਲਾ ਫੋਨ ਬਣਿਆ Xiaomi Redmi Note 4

03/15/2017 10:27:35 AM

ਜਲੰਧਰ- ਸ਼ਿਓਮੀ ਨੇ ਇਸ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ। ਕੰਪਨੀ ਆਪਣੇ ਕਈ ਆਉਣ ਵਾਲੇ ਸਮਾਰਟਫੋਨ ਨੂੰ ਲੈ ਕੇ ਚਰਚਾ ''ਚ ਹੈ। ਨਾਲ ਹੀ ਜਨਵਰੀ ''ਚ ਲਾਂਚ ਹੋਇਆ ਸ਼ਿਓਮੀ ਰੈੱਡਮੀ ਨੋਟ 4 ਵੀ ਯੂਜ਼ਰਸ ਨੂੰ ਕਾਫੀ ਪਸੰਦ ਆ ਰਿਹਾ ਹੈ। ਘੱਟ ਬਜਟ ''ਚ ਪੇਸ਼ ਇਹ ਸਮਾਰਟਫੋਨ ਆਪਣੀ ਲੁੱਕਸ ਅਤੇ ਫੀਚਰਸ ਦੋਵਾਂ ਨੂੰ ਹੀ ਲੈ ਕੇ ਸੁਰਖੀਆ ''ਚ ਹੈ। 
 
ਸ਼ਿਓਮੀ ਨੇ ਹੁਣ ਜਾਣਕਾਰੀ ਦਿੱਤੀ ਹੈ ਕਿ ਕੰਪਨੀ ਦੇ ਰੈੱਡਮੀ ਨੋਟ 4 ਦੀ ਪਹਿਲੀ ਸੇਲ ਤੋਂ 45 ਦਿਨਾਂ ਦੇ ਅੰਦਰ ਹੀ 1 ਮਿਲੀਅਨ ਯੂਨਿਟਸ ਵੇਚੇ ਗਏ ਹਨ। ਮਤਲਬ ਹਰ ਦਿਨ ਚਾਰ ਸੈਕਿੰਡ ''ਚ ਫੋਨ ਦੀ ਇਕ ਯੂਨਿਟ ਵੇਚੇ ਹਨ। ਕੰਪਨੀ ਨੇ ਦੱਸਿਆ ਹੈ ਕਿ ਇਸ ਨਾਲ ਰੈੱਡਮੀ ਨੋਟ 4 ਭਾਰਤ ''ਚ ਇੰਨੇ ਘੱਟ ਸਮੇਂ ''ਚ 1 ਮਿਲੀਅਨ ਯੂਨਿਟਸ ਵੇਚਣ ਵਾਲਾ ਪਹਿਲਾ ਸਮਾਰਟਫੋਨ ਹੈ। ਇਸ ਫੋਨ ਦੀ ਪਹਿਲੀ ਸੇਲ ''ਚ 250,000 ਯੂਨਿਟਸ ਵੇਚੇ ਸਨ। ਕਾਫੀ ਘੱਟ ਸਮੇਂ ''ਚ ਇਹ ਫੋਨ ਆਊਟ ਸਟਾਕ ਹੋ ਗਿਆ ਸੀ। ਸ਼ਿਓਮੀ ਨੇ ਇਸ ਸ਼ਾਨਦਾਰ ਰੈੱਡਮੀ ਨੋਟ 4 ਦਾ ਮੈਟ ਬਲੈਕ ਕਲਰ ਵੇਰਿਅੰਟ ਵੀ ਭਾਰਤ ''ਚ ਪੇਸ਼ ਕੀਤਾ ਹੈ, ਜੋ ਕਿ ਦੇਖਣ ''ਚ ਕਾਫੀ ਕਲਾਸੀ ਅਤੇ ਸਟਾਈਲਿਸ਼ ਹੈ।
 
ਬਜਟ ਸਮਾਰਟਫੋਨ ਸ਼ਿਓਮੀ ਰੈੱਡਮੀ ਨੋਟ 4 ਭਾਰਤ ''ਚ 3 ਰੈਮ ਵੇਰਿਅੰਟ ''ਚ ਉਪਲੱਬਧ ਹੈ। ਇਸ ਦੇ 2 ਜੀਬੀ ਰੈਮ ਵੇਰਿਅੰਟ ਦੀ ਕੀਮਤ 9,999 ਰੁਪਏ ਹੈ, 3 ਜੀਬੀ ਰੈਮ ਵੇਰਿਅੰਟ ਦੀ ਕੀਮਤ 10,999 ਰੁਪਏ ਅਤੇ 4 ਜੀਬੀ ਰੈਮ ਵੇਰਿਅੰਟ ਦੀ ਕੀਮਤ 12,999 ਰੁਪਏ ਹੈ। ਇਸ ਤੋਂ ਇਲਾਵਾ ਇਹ ਫੋਨ 13 ਮੈਗਾਪਿਕਸਲ ਦੇ ਰਿਅਰ ਕੈਮਰੇ ਨਾਲ ਆਉਂਦਾ ਹੈ। ਫੋਨ ਦੀ ਬੈਟਰੀ 4100mAh ਪਾਵਰ ਦੀ ਹੈ।

Related News