27 ਜੁਲਾਈ ਨੂੰ ਦੋ ਨਵੇਂ ਪ੍ਰਾਡਕਟ ਲਾਂਚ ਕਰੇਗੀ Xiaomi

Monday, Jul 18, 2016 - 01:44 PM (IST)

27 ਜੁਲਾਈ ਨੂੰ ਦੋ ਨਵੇਂ ਪ੍ਰਾਡਕਟ ਲਾਂਚ ਕਰੇਗੀ Xiaomi

ਜਲੰਧਰ- ਸ਼ਾਓਮੀ ਬੀਜਿੰਗ (ਚੀਨ) ''ਚ 27 ਜੁਲਾਈ ਨੂੰ ਇਕ ਇਵੈਂਟ ਕਰਨ ਵਾਲੀ ਹੈ ਜਿਸ ਵਿਚ ਰੈੱਡਮੀ ਨੋਟ 4 ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਇਸ ਲਈ ਇਨਵਾਈਟ ਵੀ ਭੇਜਣਾ ਸ਼ੁਰੂ ਕਰ ਦਿੱਤਾ ਹੈ ਪਰ ਇਨਵਾਈਟ ''ਚ ਕਿਸੇ ਡਿਵਾਈਸ ਦਾ ਨਾਂ ਨਹੀਂ ਦੱਸਿਆ ਗਿਆ ਹੈ। ਚੀਨੀ ਐਕਟਰ ਅਤੇ ਸ਼ਾਓਮੀ ਦੇ ਨਵੇਂ ਬੁਲਾਰਿਆਂ ''ਚੋਂ ਕਿ Liu Hao Ran ਨੇ ਆਪਣੇ ਵੀਬੋ ਅਕਾਊਂਟ ''ਤੇ ਜਾਣਕਾਰੀ ਦਿੱਤੀ ਹੈ ਕਿ ਇਸ ਇਵੈਂਟ ''ਚ 2 ਨਵੇਂ ਪ੍ਰਾਡਕਟਸ ਨੂੰ ਸ਼ੋਅਕੇਸ ਕੀਤਾ ਜਾਵੇਗਾ। ਇਸ ਇਵੈਂਟ ''ਚ ਰੈੱਡਮੀ ਨੋਟ 4 ਦੇ ਨਾਲ ਸ਼ਾਓਮੀ ਦਾ ਲੈਪਟਾਪ ਵੀ ਲਾਂਚ ਹੋ ਸਕਦਾ ਹੈ। 

ਅਫਵਾਹਾਂ ਦੀ ਮੰਨੀਏ ਤਾਂ ਰੈੱਡਮੀ ਨੋਟ 4 ''ਚ 5.5-ਇੰਚ ਦੀ ਸਕ੍ਰੀਨ, ਕਵਾਲਕਾਮ ਸਨੈਪਡ੍ਰੈਗਨ 652 ਪ੍ਰੋਸੈਸਰ, 3 ਜੀ.ਬੀ. ਰੈਮ ਅਤੇ 16 ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਰਿਪੋਰਟ ਮੁਤਾਬਕ ਰੈੱਡਮੀ ਨੋਟ 4 ਕੰਪਨੀ ਦਾ ਪਹਿਲਾ ਅਜਿਹਾ ਡਿਵਾਈਸ ਹੋਵੇਗਾ ਜਿਸ ਵਿਚ ਡਿਊਲ ਰਿਅਰ ਕੈਮਰਾ ਸੈਟਅਪ ਹੋਵੇਗਾ। ਜਿੱਥੋਂ ਤੱਕ ਲੈਪਟਾਪ ਦੀ ਗੱਲ ਹੈ ਤਾਂ ਇਹ 3 ਸਕ੍ਰੀਨ ਸਾਈਜ਼ 12.5-ਇੰਚ, 13.3-ਇੰਚ ਅਤੇ 15.6-ਇੰਚ ''ਚ ਲਾਂਚ ਹੋ ਸਕਦਾ ਹੈ। ਪਹਿਲੇ 2 ਵੇਰੀਅੰਟਸ ਨੂੰ 27 ਅਤੇ 15.6-ਇੰਚ ਵਾਲੇ ਮਾਡਲ ਨੂੰ ਬਾਅਦ ''ਚ ਲਾਂਚ ਕੀਤਾ ਜਾਵੇਗਾ। ਇਹ ਡਿਵਾਈਸ ਇੰਟੈਲ ਏਟਮ ਪ੍ਰੋਸੈਸਰ ਅਤੇ ਐਲੂਮੀਨੀਅਮ ਬਾਡੀ ਡਿਜ਼ਾਇਨ ਦੇ ਨਾਲ ਆਏਗਾ।


Related News