Redmi 9 ਸੀਰੀਜ਼ ਦੇ 3 ਨਵੇਂ ਫੋਨ ਲਾਂਚ, ਕੀਮਤ 8,500 ਰੁਪਏ ਤੋਂ ਸ਼ੁਰੂ
Thursday, Jul 16, 2020 - 01:19 PM (IST)
ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਨੇ ਬੁੱਧਵਾਰ ਨੂੰ ਗਲੋਬਲ ਬਾਜ਼ਾਰ ’ਚ ਆਪਣੇ ਇਕੱਠੇ 9 ਪ੍ਰੋਡਕਟ ਉਤਾਰੇ ਹਨ। ਇਸ ਵਿਚ Mi Smart Band 5, Electric Scooter, TV Stick ਸਮੇਤ 3 ਨਵੇਂ ਸਮਾਰਟਫੋਨ ਵੀ ਸ਼ਾਮਲ ਹਨ। ਕੰਪਨੀ ਨੇ ਰੈੱਡਮੀ 9 ਸੀਰੀਜ਼ ਦੇ ਸਮਾਰਟਫੋਨ ਰੈੱਡਮੀ 9, ਰੈੱਡਮੀ 9ਏ ਅਤੇ ਰੈੱਡਮੀ 9ਸੀ ਪੇਸ਼ ਕੀਤੇ ਹਨ। ਇਹ ਤਿੰਨੇ ਹੀ ਸਮਾਰਟਫੋਨ ਪਾਵਰਫੁਲ ਪ੍ਰੋਸੈਸਰ ਅਤੇ ਪ੍ਰੀਮੀਅਮ ਫੀਚਰਜ਼ ਨਾਲ ਕਿਫਾਇਤੀ ਕੀਮਤ ’ਚ ਲਿਆਏ ਗਏ ਹਨ। ਰੈੱਡਮੀ 9ਏ ਦੀ ਸ਼ੁਰੂਆਤੀ ਕੀਮਤ 99 ਯੂਰੋ (ਕਰੀਬ 8,500 ਰੁਪਏ), ਰੈੱਡਮੀ 9ਸੀ ਦੀ ਸ਼ੁਰੂਆਤੀ ਕੀਮਤ 119 ਯੂਰੋ (ਕਰੀਬ 10,200 ਰੁਪਏ) ਅਤੇ ਰੈੱਮਡੀ 9 ਦੀ ਸ਼ੁਰੂਆਤੀ ਕੀਮਤ 149 ਯੂਰੋ (ਕਰੀਬ 12,800 ਰੁਪਏ) ਹੈ।
ਰੈੱਡਮੀ 9 ਦੇ ਫੀਚਰਜ਼
ਸਮਾਰਟਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ80 ਪ੍ਰੋਸੈਸਰ ਅਤੇ 5020mAh ਦੀ ਬੈਟਰੀ ਮਿਲਦੀ ਹੈ ਜੋ 18 ਵਾਟ ਫਾਸਟ ਚਾਰਜਿੰਗ ਸੁਪੋਰਟ ਕਰਦੀ ਹੈ। ਇਸ ਦੇ ਦੋ ਮਾਡਲ 3 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 4 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਨਾਲ ਆਉਂਦੇ ਹਨ। ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਕਵਾਡ ਕੈਮਰਾ ਸੈੱਟਅਪ ਦਿੱਤਾ ਗਿਆ ਹੈ।
ਰੈੱਡਮੀ 9ਸੀ ਦੇ ਫੀਚਰਜ਼
ਫੋਨ ’ਚ 6.53 ਇੰਚ ਦੀ ਡਿਸਪਲੇਅ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ35 ਪ੍ਰੋਸੈਸਰ ਅਤੇ 5000mAh ਦੀ ਬੈਟਰੀ ਮਿਲਦੀ ਹੈ। ਇਸ ਦੇ ਦੋ ਮਾਡਲ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਅਤੇ 3 ਜੀ.ਬੀ. ਰੈਮ+64 ਜੀ.ਬੀ. ਸਟੋਰੇਜ ਆਉਂਦੇ ਹਨ। ਫੋਟੋਗ੍ਰਾਫੀ ਲਈ ਫੋਨ ’ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਵਿਚ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।
ਰੈੱਡਮੀ 9ਏ ਦੇ ਫੀਚਰਜ਼
ਸਮਾਰਟਫੋਨ ’ਚ 6.53 ਇੰਚ ਦੀ ਫੁਲ-ਐੱਚ.ਡੀ. ਪਲੱਸ ਡਿਸਪਲੇਅ ਮਿਲਦੀ ਹੈ। ਫੋਨ ’ਚ ਮੀਡੀਆਟੈੱਕ ਹੇਲੀਓ ਜੀ25 ਪ੍ਰੋਸੈਸਰ ਅਤੇ 5000mAh ਦੀ ਬੈਟਰੀ ਮਿਲਦੀ ਹੈ। ਇਸ ਸਮਾਰਟਫੋਨ ਦਾ ਇਕ ਹੀ ਮਾਡਲ 2 ਜੀ.ਬੀ. ਰੈਮ+32 ਜੀ.ਬੀ. ਸਟੋਰੇਜ ਨਾਲ ਆਉਂਦਾ ਹੈ। ਫੋਟੋਗ੍ਰਾਫੀ ਲਈ ਫੋਨ ’ਚ 13 ਮੈਗਾਪਿਕਸਲ ਦਾ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇ ਵਿਚ ਵੀ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲਦਾ ਹੈ।