ਆ ਰਿਹੈ ਸ਼ਾਓਮੀ ਦਾ ਸਸਤਾ ਫੋਨ Redmi 8A, ਜਾਣੋ ਖੂਬੀਆਂ
Thursday, Sep 19, 2019 - 05:05 PM (IST)

ਗੈਜੇਟ ਡੈਸਕ– ਚੀਨ ਦੀ ਕੰਪਨੀ ਸ਼ਾਓਮੀ ਆਪਣਾ ਇਕ ਹੋਰ ਸਸਤਾ ਫੋਨ ਲਿਆ ਰਹੀ ਹੈ। ਸ਼ਾਓਮੀ ਦੇ ਇਸ ਫੋਨ ਦਾ ਨਾਂ Redmi 8A ਹੈ। ਭਾਰਤ ’ਚ Redmi 8A ਸਮਾਰਟਫੋਨ 25 ਸਤੰਬਰ ਨੂੰ ਲਾਂਚ ਹੋਵੇਗਾ। ਸ਼ਾਓਮੀ ਨੇ ਵੀਰਵਾਰ ਨੂੰ ਰੈੱਡਮੀ ਇੰਡੀਆ ਦੇ ਅਕਾਊਂਟ ਤੋਂ ਟਵੀਟ ਰਾਹੀਂ ਇਸ ਦਾ ਖੁਲਾਸਾ ਕੀਤਾ ਹੈ। ਸ਼ਾਓਮੀ ਦੀ ਰੈੱਡਮੀ ਏ ਸੀਰੀਜ਼ ’ਚ ਇਹ ਨਵੀਂ ਐਂਟਰੀ ਹੋਵੇਗੀ।
ਸ਼ਾਓਮੀ ਦਾ Redmi 8A ਸਮਾਰਟਫੋਨ Redmi 7A ਦੇ ਸਕਸੈਸਰ ਦੇ ਰੂਪ ’ਚ ਲਾਂਚ ਹੋਵੇਗਾ। Redmi 7A ਇਸ ਸਾਲ ਮਈ ’ਚ ਲਾਂਚ ਹੋਇਆ ਸੀ। ਹਾਲਾਂਕਿ ਕੰਪਨੀ ਨੇ ਅਜੇ ਤਕ Redmi 8A ਦੇ ਫੀਚਰਜ਼ ਦਾ ਖੁਲਾਸਾ ਨਹੀਂ ਕੀਤਾ। ਲੀਕ ਰਿਪੋਰਟਾਂ ’ਚ ਕਿਹਾ ਗਿਆ ਹੈ ਕਿ ਸ਼ਾਓਮੀ ਦਾ ਇਹ ਫੋਨ ਐੱਚ.ਡੀ. ਪਲੱਸ ਡਿਸਪਲੇਅ ਅਤੇ ਡਿਊਲ ਰੀਅਰ ਕੈਮਰਾ ਸੈੱਟਅਪ ਨਾਲ ਆ ਸਕਦਾ ਹੈ। ਯਾਨੀ, Redmi 8A ਦੇ ਬੈਕ ’ਚ 2 ਕੈਮਰੇ ਹੋਣਗੇ। ਰੈੱਡਮੀ ਇੰਡੀਆ ਅਕਾਊਂਟ ਵਲੋਂ ਪੋਸਟ ਹੋਏ ਅਧਿਕਾਰਤ ਟਵੀਟ ’ਚ Redmi 8A ਦੀ ਲਾਂਚ ਤਰੀਕ ਸਾਹਮਣੇ ਆਈ ਹੈ। ਟਵੀਟ ’ਚ ਇਕ ਤਸਵੀਰ ਦਿੱਤੀ ਗਈਹੈ, ਜਿਸ ਤੋਂ ਪੁੱਸ਼ਟੀ ਹੁੰਦੀ ਹੈ ਕਿ ਇਹ ਸਮਾਰਟਫੋਨ ਪਤਲੇ ਬੇਜ਼ਲਸ ਅਤੇ ਵਾਟਰਡ੍ਰੋਪ ਨੌਚ ਦੇ ਨਾਲ ਆਏਗਾ। ਨਾਲ ਹੀ ਇਹ ਸਮਾਰਟਫੋਨ 5,000mAh ਦੀ ਦਮਦਾਰ ਬੈਟਰੀ ਦੇ ਨਾਲ ਆ ਸਕਦਾ ਹੈ।
Time for another dumdaar addition to India's most-loved Redmi A series. We'll unveil the #DumdaarRedmi8A for you on 25th September 2019.
— Redmi India for #MiFans (@RedmiIndia) September 19, 2019
A lot of dumdaar features to look forward to.
Here's one - 5️⃣🔋🔋🔋
Guess it & RT to win this dumdaar phone. pic.twitter.com/mvBeSCMXUt
ਭਾਰਤ ’ਚ ਇੰਨੀ ਹੋ ਸਕਦੀ ਹੈ ਕੀਮਤ
ਸ਼ਾਓਮੀ ਨੇ ਅਜੇ ਤਕ ਇਸ ਸਮਾਰਟਫੋਨ ਦੀ ਡਿਟੇਲਸ ਸ਼ੇਅਰ ਨਹੀਂ ਕੀਤੀ ਪਰ ਇਹ ਸਮਾਰਟਫੋਨ Redmi 7A ਦੇ ਸਕਸੈਸਰ ਦੇ ਰੂਪ ’ਚ ਆਏਗਾ। ਇਹ ਸਮਾਰਟਫੋਨ ਐਂਡਰਾਇਡ 9 ਪਾਈ ’ਤੇ ਬੇਸਡ MIUI 10 ’ਤੇ ਚੱਲ ਸਕਦਾ ਹੈ। ਇਸ ਸਮਾਰਟਫੋਨ ਦੀ ਕੀਮਤ 5,999 ਰੁਪਏ ਦੇ ਕਰੀਬ ਹੋ ਸਕਦੀ ਹੈ।