ਅੱਜ ਇਕ ਵਾਰ ਫਿਰ ਸੇਲ ਲਈ ਉਪਲੱਬਧ ਹੋਵੇਗਾ ਸ਼ਿਓਮੀ Redmi 4A ਸਮਾਰਟਫੋਨ
Thursday, May 04, 2017 - 12:00 PM (IST)
ਜਲੰਧਰ- ਸ਼ਿਓਮੀ Redmi 4A ਸਮਾਰਟਫੋਨ ਇਕ ਵਾਰ ਫਿਰ ਲਈ ਸੇਲ ਲਈ ਉਪਲੱਬਧ ਹੋਵੇਗਾ। Redmi 4A ਨੂੰ ਐਮਾਜ਼ਨ ਇੰਡੀਆਂ ਰਾਹੀਂ ਸੇਲ ਲਈ ਉਪਲੱਬਧ ਕਰਾਇਆ ਜਾਵੇਗਾ। ਐਮਾਜ਼ਨ ਇੰਡੀਆਂ ਤੋਂ ਤੁਸੀਂ ਇਸ ਸਮਾਰਟਫੋਨ ਨੂੰ ਦੁਪਹਿਰ 12 ਵਜੇ ਤੋਂ ਸ਼ੁਰੂ ਹੋਣ ਵਾਲੀ ਸੇਲ ''ਚ ਲੈ ਸਕਦੇ ਹੋ। ਸ਼ਿਓਮੀ Redmi 4A ਦੀ ਕੀਮਤ 5,999 ਰੁਪਏ ਹੈ। 2 ਜੀਬੀ ਰੈਮ ਅਤੇ 16 ਜੀ. ਬੀ ਸਟੋਰੇਜ ਵਾਲੇ ਰੈਡਮੀ 4ਏ ਦੀ ਵਿਕਰੀ ਹਰ ਵੀਰਵਾਰ ਨੂੰ ਹੁੰਦੀ ਹੈ। ਸਪੈਸੀਫਿਕੇਸ਼ਨ ਦੇ ਲਿਹਾਜ਼ ਨਾਲ ਸ਼ਿਓਮੀ ਦਾ ਇਹ ਸਮਾਰਟਫੋਨ ਇਕ ਸ਼ਾਨਦਾਰ ਡਿਵਾਇਸ ਹੈ। ਪਹਿਲਾਂ ਦੀ ਤਰ੍ਹਾਂ ਹੀ ਇਹ ਫੋਨ ਵੀਰਵਾਰ ਨੂੰ ਹੋਣ ਵਾਲੀ ਸੇਲ ''ਚ ਵੀ ਡਾਰਕ ਗਰੇ ਅਤੇ ਗੋਲਡ ਕਲਰ ''ਚ ਮਿਲੇਗਾ।
ਸ਼ਿਓਮੀ ਰੈਡਮੀ 4ਏ ''ਚ 5 ਇੰਚ ਦਾ ਐੱਚ. ਡੀ (720x1280 ਪਿਕਸਲ) ਡਿਸਪਲੇ, 1.4 ਗੀਗਾਹਰਟਜ਼ ਕਵਾਡ-ਕੋਰ ਸਨੈਪਡ੍ਰੈਗਨ 425 ਪ੍ਰੋਸੈਸਰ ਦੇ ਨਾਲ ਗਰਾਫਿਕਸ ਲਈ ਐਡਰੇਨੋ 308 ਜੀ. ਪੀ.ਯੂ ਦਿੱਤਾ ਗਿਆ ਹੈ। ਰੈਮ 2 ਜੀ. ਬੀ, ਇਨਬਿਲਟ ਸਟੋਰੇਜ 16 ਜੀ. ਬੀ ਹੈ ਜਿਸ ਨੂੰ ਮਾਇਕ੍ਰੋ. ਐੱਸ. ਡੀ ਕਾਰਡ ਦੇ ਰਾਹੀ 128 ਜੀ. ਬੀ ਤੱਕ ਵਧਾ ਸਕਦੇ ਹੋ।
ਰੈਡਮੀ 4ਏ ''ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ 5 ਮੈਗਾਪਿਕਸਲ ਫ੍ਰੰਟ ਕੈਮਰਾ ਹੈ। ਕੁਨੈਕਟੀਵਿਟੀ ਦੀ ਗੱਲ ਕਰੀਏ ਤਾਂ 4ਜੀ ਐੱਲ. ਟੀ. ਈ ਤੋਂ ਇਲਾਵਾ ਇਸ ਫੋਨ ''ਚ ਵਾਈ-ਫਾਈ 802.11 ਬੀ/ਜੀ/ ਐੱਨ, ਜੀ. ਪੀ. ਐੱਸ, ਏ-ਜੀ. ਪੀ .ਐੱਸ ਅਤੇ ਬਲੂਟੁੱਥ 4.1 ਜਿਹੇ ਫੀਚਰ ਹਨ। ਫੋਨ ਦਾ ਡਾਇਮੇਂਸ਼ਨ 139.5x70.4x8.5 ਮਿਲੀਮੀਟਰ ਅਤੇ ਭਾਰ 131.5 ਗਰਾਮ ਹੈ। ਇਸ ਸਮਾਰਟਫੋਨ ''ਚ 3120 ਐੱਮ ਏ. ਐੱਚ ਦੀ ਬੈਟਰੀ ਹੈ।
