Poco F1 ’ਚ ਆਈ ਟੱਚ-ਸਕਰੀਨ ਦੀ ਸਮੱਸਿਆ, ਕੰਪਨੀ ਨੇ ਵਾਪਸ ਮੰਗਵਾਏ ਫੋਨ

07/16/2019 11:46:47 AM

ਗੈਜੇਟ ਡੈਸਕ– ਸ਼ਾਓਮੀ ਨੇ Poco F1 ਸਮਾਰਟਫੋਨ ਨੂੰ ਲਾਂਚ ਕਰਦੇ ਸਮੇਂ ਇਸ ਨੂੰ ਸਾਲ 2018 ਦਾ ਸਭ ਤੋਂ ਦਿਲਚਸਪ ਸਮਾਰਟਫੋਨ ਦੱਸਿਆ ਸੀ ਜਿਸ ਤੋਂ ਬਾਅਦ ਕੰਪਨੀ ਨੇ ਇਸ ਸਮਾਰਟਫੋਨ ਦੇ 7 ਲੱਖ ਯੂਨਿਟਸ ਦੀ ਵਿਕਰੀ ਕੀਤੀ ਸੀ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਸਮਾਰਟਫੋਨ ’ਚ ਟੱਚ-ਸਕਰੀਨ ’ਚ ਸਮੱਸਿਆ ਆਉਣੀ ਸ਼ੁਰੂ ਹੋ ਗਈ ਹੈ। ਇਸ ਸਮੱਸਿਆ ਨੂੰ ਲੈ ਕੇ ਕੰਪਨੀ ਨੇ ਇਕ ਸਾਫਟਵੇਅਰ ਅਪਡੇਟ ਵੀ ਰਿਲੀਜ਼ ਕੀਤੀ ਸੀ ਪਰ ਉਸ ਨਾਲ ਵੀ ਇਹ ਸਮੱਸਿਆ ਠੀਕ ਨਹੀਂ ਹੋਈ। ਆਖਿਰਕਾਰ ਯੂਜ਼ਰਜ਼ ਦੀ ਪਰੇਸ਼ਾਨੀ ਨੂੰ ਦੇਖਦੇ ਹੋਏ ਕੰਪਨੀ ਨੇ ਹੁਣ ਸਮੱਸਿਆ ਤੋਂ ਪ੍ਰਭਾਵਿਤ Poco F1 ਸਮਾਰਟਫੋਨਜ਼ ਨੂੰ ਰੀਕਾਲ ਕਰਨ ਦਾ ਫੈਸਲਾ ਲਿਆ ਹੈ। 

PunjabKesari

ਕਿਉਂ ਜਾਰੀ ਕੀਤੀ ਗਈ ਸੀ ਸਾਫਟਵੇਅਰ ਅਪਡੇਟ
ਸਮਾਰਟਫੋਨ ਦਾ ਇਸਤੇਮਾਲ ਕਰਦੇ ਸਮੇਂ ਯੂਜ਼ਰਜ਼ ਨੂੰ ਆ ਰਹੀ ਟੱਚ-ਸਕਰੀਨ ਅਤੇ ਸਕਰੀਨ ਫ੍ਰੀਜ਼ਿੰਗ ਦੀ ਸਮੱਸਿਆ ’ਤੇ ਧਿਆਨ ਦਿੰਦੇ ਹੋਏ ਸ਼ਾਓਮੀ ਨੇ MIUI 10.3.5.0 ਅਪਡੇਟ ਜਾਰੀ ਕੀਤੀ ਸੀ ਪਰ ਇਸ ਨਾਲ ਵੀ ਇਹ ਸਮੱਸਿਆ ਠੀਕ ਨਹੀਂ ਹੋਈ। ਆਖਿਰਕਾਰ ਪੋਕੋ ਫੋਨ ਦੇ ਗਲੋਬਲ ਹੈੱਡ ਆਲਵਿਨ ਤਸੇ ਨੇ ਟਵੀਟ ਕਰਕੇ ਕਿਹਾ ਕਿ ਕੰਪਨੀ ਕੁਝ Poco F1 ਡਿਵਾਈਸਿਜ਼ ਨੂੰ ਰੀਕਾਲ ਕਰਕੇ ਉਨ੍ਹਾਂ ਦੀ ਚੰਕੀ ਤਰ੍ਹਾਂ ਜਾਂਚ ਕਰੇਗੀ ਤਾਂ ਜੋ ਯੂਜ਼ਰਜ਼ ਦੀ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ। 

ਜੇਕਰ ਤੁਹਾਡੇ Poco F1 ਸਮਾਰਟਫੋਨ ’ਚ ਵੀ ਇਸੇ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਕੰਪਨੀ ਨੂੰ ਯੂਜ਼ਰ ਆਈ.ਡੀ., ਕਾਨਟੈਕਟ ਇੰਫੋ ਅਤੇ ਡਿਵਾਈਸ ’ਚ ਆ ਰਹੀ ਸਮੱਸਿਆ ਨੂੰ ਲੈ ਕੇ ਇਕ ਸ਼ਿਕਾਇਤ ਕਰਨੀ ਹੋਵੇਗੀ। ਜਿਸ ਤੋਂ ਬਾਅਦ ਕੰਪਨੀ ਕੁਝ ਡਿਵਾਈਸਿਜ਼ ਦੀ ਚੋਣ ਕਰੇਗੀ ਜੋ ਜਾਂਚ ਲਈ ਉਚਿਤ ਹੋਣਗੇ। 

PunjabKesari

ਕੰਪਨੀ ਦਾ ਬਿਆਨ
ਸ਼ਾਓਮੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਕੰਪਨੀ ਲਈ ਗਾਹਕਾਂ ਦੇ ਅਨੁਭਵ ਨੂੰ ਬਿਹਤਰ ਬਣਾਉਣਾ ਸਭ ਤੋਂ ਜ਼ਿਆਦਾ ਮਹੱਤਵ ਰੱਖਦਾ ਹੈ। ਸ਼ਾਓਮੀ ਗਾਹਕਾਂ ਵਲੋਂ ਰਿਪੋਰਟ ਕੀਤੇ ਗਏ ਬਗਸ ਜਾਂ ਸਮੱਸਿਆ ਦੇ ਸੈਂਪਲ ਇਕੱਠਾ ਕਰਦੀ ਹੈ ਜਿਸ ਤੋਂ ਬਾਅਦ ਇਨ੍ਹਾਂ ਨੂੰ ਐਨਾਲਾਈਜ਼ ਕੀਤਾ ਜਾਂਦਾ ਹੈ। Poco F1 ਦੇ ਯੂਜ਼ਰਜ਼ ਦੇ ਐਕਸਪੀਰੀਅੰਸ ਨੂੰ ਲਗਾਤਾਰ ਬਿਹਤਰ ਕਰਨ ਲਈ ਪੋਕੋ ਦੀ ਟੀਮ ਕੰਮ ਕਰ ਰਹੀ ਹੈ ਅਤੇ ਇਹ ਪ੍ਰਕਿਰਿਆ ਰੈਗੂਲਰ ਕੁਆਲਿਟੀ ਪ੍ਰੈਕਟੀਸਿਸ ਦਾ ਹਿੱਸਾ ਹੈ। 


Related News