ਸ਼ਿਓਮੀ Poco F1 ਇਸ ਨਵੇਂ ਕਲਰ ਵੇਰੀਐਂਟ ''ਚ ਹੋਇਆ ਲਾਂਚ, ਜਾਣੋ ਖਾਸੀਅਤ

Saturday, Oct 06, 2018 - 11:10 AM (IST)

ਸ਼ਿਓਮੀ Poco F1 ਇਸ ਨਵੇਂ ਕਲਰ ਵੇਰੀਐਂਟ ''ਚ ਹੋਇਆ ਲਾਂਚ, ਜਾਣੋ ਖਾਸੀਅਤ

ਜਲੰਧਰ-ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ (Xiaomi) ਨੇ ਆਪਣੇ ਪ੍ਰੀਮੀਅਮ ਸਮਾਰਟਫੋਨ ਪੋਕੋ ਐੱਫ 1 (Poco F1) ਦਾ ਨਵਾਂ ਕਲਰ ਵੇਰੀਐਂਟ ਲਾਂਚ ਕਰ ਦਿੱਤਾ ਹੈ, ਜੋ ਕਿ Rosso Red ਕਲਰ 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਅਗਸਤ ਮਹੀਨੇ 'ਚ ਤਿੰਨ ਵੇਰੀਐਂਟਸ 'ਚ ਪੇਸ਼ ਕੀਤਾ ਗਿਆ ਸੀ, ਜੋ ਹੁਣ 3 ਵੇਰੀਐਂਟਸ Rosso Red ਕਲਰ 'ਚ ਵੀ ਉਪਲੱਬਧ ਹੋਏ ਹਨ। ਇਨ੍ਹਾਂ 'ਚ 6 ਜੀ.ਬੀ/64 ਜੀ ਬੀ, 6 ਜੀ. ਬੀ/128 ਜੀ. ਬੀ. ਅਤੇ 8 ਜੀ. ਬੀ/256 ਜੀ. ਬੀ. ਆਦਿ ਵੇਰੀਐਂਟਸ ਹਨ। ਇਨ੍ਹਾਂ ਦੀ ਕੀਮਤ ਕ੍ਰਮਵਾਰ 20,999 ਰੁਪਏ, 23,999 ਰੁਪਏ ਅਚੇ 28,999 ਰੁਪਏ ਹਨ। 

ਇਹ ਮਿਲਣਗੇ ਆਫਰ-
ਫਲਿੱਪਕਾਰਟ ਅਤੇ ਮੀ. ਕਾਮ 'ਤੇ Rosso Red ਕਲਰ ਵਾਲੇ ਸ਼ਿਓਮੀ ਪੋਕੋ F1 ਦੀ ਸੇਲ 11 ਅਕਤੂਬਰ ਤੋਂ ਸ਼ੁਰੂ ਹੋਵੇਗੀ। ਐਕਸਿਸ ਬੈਂਕ ਦੇ ਕ੍ਰੈਡਿਟ ਕਾਰਡ ਤੋਂ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 10% ਦਾ ਡਿਸਕਾਊਂਟ ਅਤੇ 2,000 ਰੁਪਏ ਦਾ ਐਕਸਟਰਾਂ ਡਿਸਕਾਊਂਟ ਵੀ ਮਿਲ ਸਕਦਾ ਹੈ।

ਸ਼ਿਓਮੀ ਪੋਕੋ F1 ਦੇ ਫੀਚਰਸ-
ਫੀਚਰਸ ਦੀ ਗੱਲ ਕਰੀਏ ਤਾਂ ਸ਼ਿਓਮੀ ਪੋਕੋ F1 'ਚ 6.18 ਇੰਚ ਦੀ ਫੁੱਲ ਐੱਚ. ਡੀ. ਪਲੱਸ ਨੌਚ ਡਿਸਪਲੇਅ ਦਿੱਤੀ ਗਈ ਹੈ। ਸਮਾਰਟਫੋਨ 'ਚ ਲੇਟੈਸਟ ਸਨੈਪਡ੍ਰੈਗਨ 845 ਪ੍ਰੋਸੈਸਰ ਅਤੇ ਗ੍ਰਾਫਿਕਸ ਦੇ ਲਈ ਐਂਡਰੀਨੋ 630 ਜੀ. ਪੀ. ਯੂ. ਦਿੱਤਾ ਗਿਆ ਹੈ। ਸ਼ਿਓਮੀ ਦਾ ਇਹ ਸਮਾਰਟਫੋਨ ਐਂਡਰਾਇਡ 8.1 ਓਰਿਓ 'ਤੇ ਚੱਲਦਾ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਜਿਸ 'ਚ ਪ੍ਰਾਇਮਰੀ 12 ਮੈਗਾਪਿਕਸਲ ਦਾ ਸੋਨੀ ਆਈ. ਐੱਮ. ਐੱਕਸ 365 ਅਤੇ 5 ਮੈਗਾਪਿਕਸਲ ਦਾ ਸੈਕੰਡਰੀ ਕੈਮਰਾ ਦਿੱਤਾ ਗਿਆ ਹੈ। ਸੈਲਫੀ ਲਈ ਸਮਾਰਟਫੋਨ 'ਚ ਫਰੰਟ 'ਤੇ 20 ਮੈਗਾਪਿਕਸਲ ਦਾ ਹਾਈ ਰੈਜੋਲਿਊਸ਼ਨ ਕੈਮਰਾ ਦਿੱਤਾ ਗਿਆ ਹੈ। ਕੈਮਰੇ ਦੇ ਹੇਠਲੇ ਪਾਸੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।


Related News