Xiaomi Poco F1 ਨੂੰ ਮਿਲੀ ਐਂਡਰਾਇਡ ਪਾਈ ਆਧਾਰਿਤ MIUI 10 ਗਲੋਬਲ ਬੀਟਾ ROM ਅਪਡੇਟ

Tuesday, Nov 20, 2018 - 01:32 PM (IST)

Xiaomi Poco F1 ਨੂੰ ਮਿਲੀ ਐਂਡਰਾਇਡ ਪਾਈ ਆਧਾਰਿਤ MIUI 10 ਗਲੋਬਲ ਬੀਟਾ ROM ਅਪਡੇਟ

ਗੈਜੇਟ ਡੈਸਕ– ਚੀਨ ਦੀ ਮੋਬਾਇਲ ਨਿਰਮਾਤਾ ਕੰਪਨੀ Xiaomi ਦੇ ਸਬ ਬ੍ਰਾਂਡ ਪੋਕੋ ਦੇ ਪਹਿਲੇ ਸਮਾਰਟਫੋਨ Poco F1 ਨੂੰ ਐਂਡਰਾਇਡ ਪਾਈ ਆਧਾਰਿਤ MIUI 10 ਗਲੋਬਲ ਬੀਟਾ ਰੋਮ 8.11.15 ਅਪਡੇਟ ਮਿਲਣ ਲੱਗੀ ਹੈ। ਸਾਰੇ ਸ਼ਾਓਮੀ ਪੋਕੋ ਐੱਫ 1 ਯੂਜ਼ਰ ਲਈਓਪਨ ਬੀਟਾ ਅਪਡੇਟ ਨੂੰ ਜਾਰੀ ਕਰ ਦਿੱਤਾ ਗਿਆ ਹੈ। MIUI 10 ਐਂਡਰਾਇਡ ਪਾਈਗਲੋਬਲ ਬੀਟਾ ਬਿਲਡ ਵਰਜਨ ਨੰਬਰ 8.11.15 ਹੈ। ਯਾਦ ਰਹੇ ਕਿ ਸ਼ਾਓਮੀ ਨੇ ਇਸ ਸਾਲ ਅਗਸਤ ਮਹੀਨੇ ਆਪਣੇ ਸਬ-ਬ੍ਰਾਂਡ ਪੋਕੋ ਦੇ ਪਹਿਲੇ ਸਮਾਰਟਫੋਨ ਪੋਕੋ ਐੱਫ 1 ਨੂੰ ਲਾਂਚ ਕੀਤਾ ਸੀ।

ਸ਼ਾਓਮੀ ਨੇ ਫੋਰਮ ਸਾਈਟ ’ਤੇ ਡਾਊਨਲੋਡ ਲਿੰਕ ਨੂੰ ਸ਼ੇਅਰ ਕੀਤਾ ਹੈ। ਜ਼ਿਕਰਯੋਗ ਹੈ ਕਿ ਸ਼ਾਓਮੀ ਪੋਕੋ ਐੱਫ 1 ਨੂੰ ਹਾਲ ਹੀ ’ਚ ਐਂਡਰਾਇਡ ਓਰੀਓ ਆਧਾਰਿਤ  MIUI 10 Global Stable ROM ਅਪਡੇਟ ਮਿਲੀ ਸੀ। ਅਪਡੇਟ ਦੇ ਨਾਲ ਪੋਕੋ ਐੱਫ 1 ਯੂਜ਼ਰ ਨੂੰ ਫੁੱਲ-ਸਕਰੀਨ ਐਕਸਪੀਰੀਅੰਸ, ਨਵਾਂ ਯੂ.ਆਈ. ਆਦਿ ਵਰਗੇ ਕਈ ਫੀਚਰਜ਼ ਮਿਲੇ ਸਨ। ਹੁਣ ਸ਼ਾਓਮੀ ਜਲਦੀ ਹੀ ਪੋਕੋ ਐੱਫ 1 ਲਈ ਐਂਡਰਾਇਡ ਪਾਈ ਆਧਾਰਿਤ ਮੀ.ਯੂ.ਆਈ. 10 ਸਟੇਬਲ ਅਪਡੇਟ ਨੂੰ ਜਾਰੀ ਕਰ ਸਕਦੀ ਹੈ। ਤੁਸੀਂ ਚਾਹੋ ਤਾਂ ਫੋਰਮ ਸਾਈਟ ’ਤੇ ਮੌਜੂਦ ਲਿੰਕ ਨੂੰ ਡਾਊਨਲੋਡ ਕਰਕੇ ਇਨ੍ਹਾਂ ਨੂੰ ਇੰਸਟਾਲ ਕਰ ਸਕਦੇ ਹੋ। Poco F1 MIUI 10 Global Beta ROM ਨੂੰ ਰਿਕਵਰੀ ਰੋਮ ਜਾਂ ਫਿਰ ਫਾਸਟਬੂਟ ਰੋਮ ਰਾਹੀਂ ਅਪਡੇਟ ਕੀਤਾ ਜਾ ਸਕਦਾ ਹੈ। ਦੋਵਾਂ ਹੀ ਹਾਲਾਤ ’ਚ ਤੁਹਾਨੂੰ ਫੋਨ ਦਾ ਸਾਰਾ ਡਾਟਾ ਹਟਾਉਣਾ ਹੋਵੇਗਾ। ਇਸਲਈ ਯੂਜ਼ਰਜ਼ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਡਾਟਾ ਦਾ ਬੈਕਅਪ ਰੱਖਣ।


Related News