6GB ਰੈਮ ਤੇ 256GB ਸਟੋਰੇਜ ਨਾਲ 27 ਸਤੰਬਰ ਨੂੰ ਲਾਂਚ ਹੋ ਸਕਦੈ Mi 5S
Tuesday, Sep 20, 2016 - 01:36 PM (IST)

ਜਲੰਧਰ- ਚੀਨ ਦੀ ਸਮਰਾਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਬਾਜ਼ਾਰ ''ਚ ਆਪਣਾ ਨਵਾਂ ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ''ਚ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਸਮਾਰਟਫੋਨ 27 ਸਤੰਬਰ ਨੂੰ ਲਾਂਚ ਹੋਵੇਗਾ। ਮੀ 5ਐੱਸ ਨਾਂ ਨਾਲ ਲਾਂਚ ਹੋਣ ਵਾਲੇ ਇਸ ਫੋਨ ਲਈ ਕੰਪਨੀ ਨੇ ਮੀਡੀਆ ਇਨਵਾਈਟਸ ਵੀ ਭੇਜਣੇ ਸ਼ੁਰੂ ਕਰ ਦਿੱਤੇ ਹਨ। ਸਭ ਤੋਂ ਪਹਿਲਾਂ ਇਸ ਸਮਰਾਟਫੋਨ ਦੀ ਵਿਕਰੀ ਚੀਨ ''ਚ ਹੋਵੇਗੀ।
ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਹ ਮੀ 5 ਤੋਂ ਜ਼ਿਆਦਾ ਵੱਖਰਾ ਨਹੀਂ ਹੋਵੇਗਾ। ਰਿਪੋਰਟਸ ਮੁਤਾਬਕ ਇਸ ਵਿਚ ਸਨੈਪਡ੍ਰੈਗਨ 821 ਪ੍ਰੋਸੈਸਰ ਅਤੇ 6ਜੀ.ਬੀ. ਰੈਮ ਦੇ ਨਾਲ 256ਜੀ.ਬੀ. ਦੀ ਇੰਟਰਨਲ ਮੈਮਰੀ ਹੋਵੇਗੀ। ਇਸ ਤੋਂ ਇਲਾਵਾ ਇਸ ਵਿਚ 5.15-ਇੰਚ ਦੀ ਕਵਾਡ ਐੱਚ.ਡੀ. ਡਿਸਪਲੇ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਿਚ 3,490 ਐੱਮ.ਏ.ਐੱਚ. ਦੀ ਬੈਟਰੀ ਲੱਗੀ ਹੋਵੇਗੀ ਅਤੇ ਇਹ ਫੋਨ ਐਲੂਮੀਨੀਅਮ ਅਤੇ ਗਲਾਸ ਦਾ ਬਣਿਆ ਹੋਵੇਗਾ।
ਜ਼ਾਹਿਰ ਹੈ ਕਿ ਸ਼ਿਓਮੀ ਦੇ ਦੂਜੇ ਸਮਾਰਟਫੋਨ ਦੀ ਤਰ੍ਹਾਂ ਹੀ ਐਂਡ੍ਰਾਇਡ ''ਤੇ ਬਣੇ ਐੱਮ.ਆਈ.ਯੂ.ਆਈ. ''ਤੇ ਹੀ ਚੱਲੇਗਾ ਪਰ ਇਹ ਮਾਰਸ਼ਮੈਲੋ ਬੇਸਡ ਹੋਵੇਗਾ। ਫੋਟੋਗ੍ਰਾਫੀ ਲਈ ਇਸ ਸਮਰਾਟਫੋਨ ''ਚ 16 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ।