ਟੂ-ਵੇ ਜ਼ਿਪਰ ਡਿਜ਼ਾਇਨ ਨਾਲ ਲਾਂਚ ਕੀਤਾ ਨਵਾਂ Mi-VR ਹੈੱਡਸੈੱਟ

Thursday, Aug 04, 2016 - 06:04 PM (IST)

ਟੂ-ਵੇ ਜ਼ਿਪਰ ਡਿਜ਼ਾਇਨ ਨਾਲ ਲਾਂਚ ਕੀਤਾ ਨਵਾਂ Mi-VR ਹੈੱਡਸੈੱਟ

ਜਲੰਧਰ- ਸ਼ਿਓਮੀ ਨੇ ਵੀਰਵਾਰ ਨੂੰ ਆਪਣਾ ਵਰਚੂਅਲ ਰਿਆਲਿਟੀ ਹੈੱਡਸੈੱਟ ਲਾਂਚ ਕਰ ਦਿੱਤਾ। ਇਸ ਨੂੰ ਮੀ ਵੀ. ਆਰ ਹੈੱਡਸੈੱਟ ਦੇ ਨਾਮ ਨਾਲ ਜਾਣਾ ਜਾਵੇਗਾ। ਫਿਲਹਾਲ, ਇਸ ਵੀ. ਆਰ ਹੈੱਡਸੈੱਟ ਦੀ ਕੀਮਤ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਵੀ. ਆਰ ਹੈੱਡਸੈੱਟ ਨੂੰ ਬੀਟਾ ਟੈਸਟਰ ਲਈ ਉਪਲੱਬਧ ਕਰਾਇਆ ਗਿਆ ਹੈ ਜਿਨ੍ਹਾਂ ਨੂੰ ਇਸ ਦੇ ਲਈ ਰਜਿਸਟਰ ਕਰਨਾ ਹੋਵੇਗਾ। ਕੰਪਨੀ ਜਿਨ੍ਹਾਂ ਬੀਟਾ ਟੈਸਟਰ ਨੂੰ ਚੁਣੇਗੀ ਉੁਹ ਸਿਰਫ 1 ਚੀਨੀ ਯੁਆਨ ''ਚ ਵੀ. ਆਰ ਹੈੱਡਸੈੱਟ ਖਰੀਦ ਪਾਉਣਗੇ। ਸ਼ਿਓਮੀ ਦੇ ਮੀ ਵੀਆਰ ਹੇਡਸੇਟ ਨੂੰ ਅਜੇ ਸਿਰਫ ਚੀਨ ''ਚ ਹੀ ਪੇਸ਼ ਕੀਤਾ ਗਿਆ ਹੈ।

 
ਮੀ ਵੀ. ਆਰ ਹੈੱਡਸੈੱਟ ''ਚ ਟੂ-ਵੇ ਜ਼ਿਪਰ ਡਿਜ਼ਾਇਨ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਡਿਜ਼ਾਇਨ ਦੀ ਵਜ੍ਹਾ ਨਾਲ ਵੀ. ਆਰ ਹੈੱਡਸੈੱਟ ''ਚ ਸਮਾਰਟਫੋਨ ਨੂੰ ਅੰਦਰ ਪਾਉਣਾ ਅਤੇ ਬਾਹਰ ਕੱਢਣਾ ਆਸਾਨ ਹੋਵੇਗਾ। ਇਸ ''ਚ ਲਾਇਕਰਾ ਅਤੇ ਈਵਾ ਫੈੱਬਰਿਕਸ ਦਾ ਇਸਤੇਮਾਲ ਕੀਤਾ ਗਿਆ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਮੈਟੀਰਿਅਲ ਦੀ ਵਜ੍ਹਾ ਨਾਲ ਇਹ ਪ੍ਰੋਡਕਟ ਬਹੁਤ ਕੰਫਰਟੇਬਲ ਅਤੇ ਹੱਲਕਾ ਹੈ। 
 
ਮੀ ਵੀਆਰ ਹੈੱਡਸੈੱਟ ਦਾ ਡਾਇਮੇਂਸ਼ਨ 201x107x91 ਮਿਲੀਮੀਟਰ ਹੈ ਅਤੇ ਭਾਰ 208.7 ਗਰਾਮ। ਯੂਜ਼ਰ 4.7 ਇੰਚ ਨਾਲ 5.7 ਇੰਚ ਦੇ ਫੋਨ ਇਸ ਹੈੱਡਸੈੱਟ ''ਚ ਲਗਾ ਪਾਉਣਗੇ।  ਕੰਪਨੀ ਨੇ ਐਂਟੀ- ਗਲੇਅਰ ਲੈਨਜ਼ ਦਾ ਇਸਤੇਮਾਲ ਕੀਤਾ ਹੈ। ਸ਼ਿਓਮੀ ਨੇ ਵੀ. ਆਰ ਹੈੱਡਸੈੱਟ ''ਚ ਨਹੀਂ ਫਿਸਲਣ ਵਾਲੇ ਪੈਡ ਵੀ ਦਿੱਤੇ ਹਨ।

Related News