8GB ਰੈਮ ਅਤੇ ਇੰਟੇਲ ਪ੍ਰੋਸੈਸਰ ਨਾਲ ਲੈਸ ਹੋਵੇਗਾ Xiaomi Mi ਪੈਡ3
Saturday, Dec 17, 2016 - 03:00 PM (IST)

ਜਲੰਧਰ-ਚਾਈਨੀਜ਼ ਐਪਲ ਨਾਂ ਤੋਂ ਮਸ਼ਹੂਰ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਦਸੰਬਰ ਦੇ ਅੰਤ ਤੱਕ ਮਾਰਕੀਟ ''ਚ ਵੱਡੀ ਡਿਸਪਲੇ ਵਾਲਾ ਨਵਾਂ ਟੈਬਲੇਟ ਲਾਂਚ ਕਰ ਸਕਦੀ ਹੈ। ਉਮੀਦ ਹੈ ਕਿ ਇਸ ਟੈਬਲੇਟ ''ਚ ਇਕ ਵੱਡੀ ਬੈਟਰੀ ਨਾਲ ਬਿਹਤਰ ਚਿੱਪਸੈੱਟ ਵੀ ਮੌਜੂਦ ਹੋ ਸਕਦਾ ਹੈ। Xiaomi ਮੀ ਪੈਡ 3 ਨਾਲ ਕੀਬੋਰਡ ਡਾਕ ਵੀ ਦਿੱਤਾ ਜਾ ਸਕਦਾ ਹੈ, ਜਿਸ ਦੀ ਕੀਮਤ 99 ਚੀਨੀ ਯੂਆਨ (ਲਗਭਗ 970 ਰੁਪਏ) ਹੋ ਸਕਦੀ ਹੈ। ਵਿੰਡੋਜ਼ 10 ''ਤੇ ਆਧਾਰਿਤ Xiaomi ਦਾ ਇਹ ਟੈਬਲੇਟ Mi ਪੈਡ 3 ਮਾਰਕੀਟ ''ਚ ਐਪਲ ਦੇ ਆਈਪੈਡ ਪ੍ਰੋ ਸੀਰੀਜ਼ ਨੂੰ ਟੱਕਰ ਦੇ ਸਕਦਾ ਹੈ। ਇਸ ਦੀ ਟੈਬਲੇਟ ਦੀ ਕੀਮਤ 1,999Yuan (ਲਗਭਗ Rs 19,990) ਹੋਣ ਦੀ ਉਮੀਦ ਹੈ।
Xiaomi ਮੀ ਪੈਡ3 ਦੇ ਸਪੈਸੀਫਿਕੇਸ਼ਨ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 9.7-ਇੰਚ ਦੀ ਵੱਡੀ ਡਿਸਪਲੇ ਦਿੱਤੀ ਜਾਵੇਗੀ। ਜਿਸ ਦਾ ਸਕਰੀਨ ਰੈਜ਼ੋਲਿਊਸ਼ਨ 2048x1536 ਪਿਕਸਲ ਹੋਵੇਗਾ। ਜਿਸ ਦੀ ਪਿਕਸਲ ਡੈਸਿਟੀ 264 ਪੀ. ਪੀ. ਆਈ. ਹੋਵੇਗੀ। ਇਸ ਨਾਲ ਹੀ ਇਹ ਡਿਵਾਈਸ ਇੰਟੇਲ ਦੀ 7ਵੀ ਜਨਰੇਸ਼ਨ ਕੋਰ ਐੱਮ3-7ਵਾਈ 30 ਪ੍ਰੋਸੈਸਰ ''ਤੇ ਕੰਮ ਕਰਦਾ ਹੈ। ਇਸ ''ਚ ਐੱਲ. ਪੀ. ਡੀ. ਡੀ. ਆਰ 3 ਨਾਲ 8GB ਰੈਮ ਦਿੱਤੀ ਗਈ ਹੈ। ਜਿਸ ''ਚ 128GB ਅਤੇ 256GB ਵਾਲੇ ਦੋ ਸਟੋਰੇਜ ਵੇਰਿਅੰਟ ਦਿੱਤੇ ਗਏ ਹਨ। ਫੋਟੋਗ੍ਰਾਫੀ ਲਈ ਮੀ ਪੈਡ 3 ''ਚ ਡਿਊਲ ਟੋਨ ਐੱਲ. ਈ. ਡੀ. ਫਲੈਸ਼ ਨਾਲ 16MP ਦਾ ਰਿਅਰ ਕੈਮਰਾ ਦਿੱਤਾ ਜਾਵੇਗਾ। ਉੱਥੇ ਹੀ ਵੀਡੀਓ ਕਾਲਿੰਗ ਅਤੇ ਸੈਲਫੀ ਲਈ 8MP ਦਾ ਕੈਮਰਾ ਦਿੱਤਾ ਜਾਵੇਗਾ। ਨਾਲ ਹੀ ਪਾਵਰ ਬੈਕਅੱਪ ਲਈ ਇਸ ''ਚ 8290mAh ਦੀ ਬੈਟਰੀ ਦਿੱਤੀ ਜਾਵੇਗੀ, ਜੋ ਫਾਸਟ ਚਾਰਜਿੰਗ ਸਪੋਰਟ ਨਾਲ ਹੋਵੇਗੀ। ਇਸ ਨਾਲ ਹੀ ਇਸ ''ਚ ਫਿੰਗਰਪ੍ਰਿੰਟ ਸੈਂਸਰ ਵੀ ਮੌਜੂਦ ਹੋ ਸਕਦਾ ਹੈ।