ਸ਼ਿਓਮੀ ਦੇ Mi Notebook Air ਲੈਪਟਾਪ ਦਾ 4G ਵੇਰੀਅੰਟ ਲਾਂਚ, ਜਾਣੋ ਕੀਮਤ
Friday, Dec 23, 2016 - 04:45 PM (IST)

ਜਲੰਧਰ - ਚੀਨ ਦੀ ਸਮਾਰਟਫੋਨ ਅਤੇ ਇਲੈਕਟ੍ਰਾਨਿਕ ਪ੍ਰੋਡਕਟ ਨਿਰਮਾਤਾ ਕੰਪਨੀ ਸ਼ਿਓਮੀ ਨੇ ਆਖਿਰਕਾਰ ਆਪਣਾ ਮੀ ਨੋਟਬੁੱਕ ਏਅਰ ਲੈਪਟਾਪ ਦਾ ਨਵਾਂ ਵੇਰਿਅੰਟ ਲਾਂਚ ਕਰ ਦਿੱਤਾ ਹੈ। ਇਹ ਨਵਾਂ ਲੈਪਟਾਪ ਐੱਲ. ਟੀ. ਈ ਕੈਟ. 4 4ਜੀ ਕੁਨੈੱਕਟੀਵਿਟੀ ਸਪੋਰਟ ਦੇ ਨਾਲ ਆਉਂਦਾ ਹੈ। ਵਿੰਡੋਜ਼ 10 ਹੋਮ ''ਤੇ ਚੱਲਣ ਵਾਲੇ ਇਸ ਲੈਪਟਾਪ ਨੂੰ ਮਕਾਮੀ ਮਾਰਕੀਟ ''ਚ ਚਾਈਨਾ ਮੋਬਾਇਲ ਦੇ ਨਾਲ ਸਾਂਝੇਦਾਰੀ ''ਚ ਲਾਂਚ ਕੀਤਾ ਗਿਆ ਹੈ। ਨਵੇਂ ਮੀ ਨੋਟਬੁਕ ਏਅਰ 4ਜੀ ਦੇ 12.5 ਇੰਚ ਮਾਡਲ ਦੀ ਕੀਮਤ 4,699 ਚੀਨੀ ਯੂਆਨ (ਕਰੀਬ 46,500 ਰੁਪਏ) ਹੈ, ਜਦ ਕਿ 13.3 ਇੰਚ ਵਾਲੇ ਮਾਡਲ 6,999 ਚੀਨੀ ਯੂਆਨ (ਕਰੀਬ 69,500 ਰੁਪਏ) ''ਚ ਮਿਲੇਗਾ।
ਤੁਹਾਨੂੰ ਦੱਸ ਦਇਏ ਕਿ ਮੀ ਨੋਟਬੁੱਕ ਏਅਰ ਦੇ ਪੁਰਾਣੇ ਵੇਰਿਅੰਟ ਨੂੰ ਜੁਲਾਈ ਮਹੀਨੇ ''ਚ ਲਾਂਚ ਕੀਤਾ ਗਿਆ ਸੀ। 13.3 ਮੀ ਨੋਟਬੁੱਕ ਏਅਰ ਦੀ ਕੀਮਤ 4,999 ਚੀਨੀ ਯੁਆਨ (ਕਰੀਬ 49,500 ਰੁਪਏ) ਹੈ ਜਦ ਕਿ 12.5 ਇੰਚ ਡਿਸਪਲੇ ਵਾਲੇ ਮੀ ਨੋਟਬੁੱਕ ਏਅਰ ਦੀ ਕੀਮਤ 3,499 ਚੀਨੀ ਯੂਆਨ (ਕਰੀਬ 34,000 ਰੁਪਏ) ਹੈ।