xiaomi mi note2 25 ਜੂਲਾਈ ਨੂੰ ਲਾਂਚ ਕੀਤੇ ਜਾਣ ਦਾ ਦਾਅਵਾ

Thursday, Jul 07, 2016 - 06:08 PM (IST)

xiaomi mi note2 25 ਜੂਲਾਈ ਨੂੰ ਲਾਂਚ ਕੀਤੇ ਜਾਣ ਦਾ ਦਾਅਵਾ

ਜਲੰਧਰ-ਸ਼ਿਓਮੀ ਮੀ ਨੋਟ ਦੇ ਅਗਲੇ ਵੇਰਿਅੰਟ ਨੂੰ ਲੈ ਕੇ ਚੀਨ ਤੋਂ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਹੈ ਕਿ ਚੀਨੀ ਕੰਪਨੀ ਸ਼ਿਓਮੀ ਮੀ ਨੋਟ 2 ਨੂੰ 25 ਜੁਲਾਈ ਨੂੰ ਲਾਂਚ ਕਰੇਗੀ। ਇਸ ਹੈਂਡਸੈੱਟ ਨੂੰ ਲਾਂਚ ਕੀਤੇ ਜਾਣ ਦੀ ਚਰਚਾ ਤਾਂ ਬਹੁਤ ਦਿਨਾਂ ਤੋਂ ਸੀ, ਪਰ ਇਹ ਪਹਿਲਾ ਮੌਕਾ ਹੈ ਜਦ ਇਸ ਦੀ ਲਾਂਚਿੰਗ ਦੀ ਤਾਰੀਖ ਨੂੰ ਲੈ ਕੇ ਖੁਲਾਸਾ ਹੋਇਆ ਹੈ।

ਗਿਜ਼ਮੋਚਾਇਨਾ ਦੀ ਰਿਪੋਰਟ ''ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਇਸ ਫੋਨ ''ਚ 5.7 ਇੰਚ ਦੀ ਡਿਸਪਲੇ, 6 ਜੀ. ਬੀ ਰੈਮ ਅਤੇ ਸਨੈਪਡ੍ਰੈਗਨ ਚਿਪਸੈੱਟ ਨਾਲ ਹੋਵੇਗਾ। ਇਸ ਦੀ ਕੀਮਤ 2,499 ਚੀਨੀ ਯੁਆਨ ਹੋਣ ਦੀ ਜਾਣਕਾਰੀ ਹੈ। ਪੁਰਾਣੀ ਰਿਪੋਰਟ ਦੇ ਆਧਾਰ ''ਤੇ ਕਿਹਾ ਜਾ ਸਕਦਾ ਹੈ ਕਿ ਮੀ ਨੋਟ 2 ਦੇ ਤਿੰਨ ਵੇਰਿਅੰਟ ਲਾਂਚ ਕੀਤੇ ਜਾਣਗੇ। ਚੀਨ ਦੇ ਇਕ ਵੀਬੋ ਟਿਪਸਟਰ ਨੇ ਦਾਅਵਾ ਕੀਤਾ ਹੈ ਕਿ ਸ਼ਿਓਮੀ ਮੀ ਨੋਟ 2 ਦੇ 4 ਜੀ. ਬੀ ਰੈਮ/32 ਜੀ. ਬੀ ਸਟੋਰੇਜ਼ ਵੇਰਿਅੰਟ ਦੀ ਕੀਮਤ 2,499 ਚੀਨੀ ਯੁਆਨ (ਕਰੀਬ 25,000 ਰੁਪਏ) ਅਤੇ 6 ਜੀ. ਬੀ ਰੈਮ/64 ਜੀ. ਬੀ ਸਟੋਰੇਜ ਦੀ ਕੀਮਤ 2,999 ਚੀਨੀ ਯੁਆਨ (ਕਰੀਬ 30,000 ਰੁਪਏ) ਹੋਵੇਗੀ। ਟਾਪ ਐਂਡ ਵੇਰਿਅੰਟ 6 ਜੀ. ਬੀ ਰੈਮ/128 ਜੀ. ਬੀ ਸਟੋਰੇਜ ਨਾਲ ਲੈਸ ਹੋਵੇਗਾ ਅਤੇ ਇਸ ਦੀ ਕੀਮਤ 3,499 ਚੀਨੀ ਯੁਆਨ (ਕਰੀਬ 35,000 ਰੁਪਏ) ਹੋਵੇਗੀ। ਹੁਣ ਤੱਕ ਲੀਕ ਹੋਈਆਂ ਜਾਣਕਾਰੀਆਂ ਤੋਂ ਪਤਾ ਚੱਲਦਾ ਹੈ ਕਿ ਮੀ ਨੋਟ 2 ''ਚ 12 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ, 4000 ਐੱਮ. ਏ. ਐੱਚ ਦੀ ਬੈਟਰੀ, ਫਾਸਟ ਚਾਰਜਿੰਗ ਸਪੋਰਟ, ਫਿੰਗਰਪ੍ਰਿੰਟ ਸਕੈਨਰ ਅਤੇ 3ਡੀ ਟਚ ਡਿਸਪਲੇ ਹੋਣਗੇ।

ਇਕ ਗੱਲ ਸਪਸ਼ਟ ਕਰ ਦਈਏ ਕਿ ਹੁਣ ਤੱਕ ਸ਼ਿਓਮੀ ਦੇ ਇਸ ਸਮਾਰਟਫੋਨ ਦੇ ਕਿਸੇ ਵੀ ਸਪੈਸੀਫਿਕੇਸ਼ਨ ਅਤੇ ਫੀਚਰ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਕਿਸੇ ਵੀ ਤਰਾਂ ਦੇ ਲਗਾਏ ਅਨੁਮਾਨ ਤੇ ਯਕੀਨ ਕਰਨਾ ਠੀਕ ਨਹੀਂ ਹੋਵੇਗਾ।


Related News