ਭਾਰਤ ''ਚ ਲਾਂਚ ਹੋਇਆ ਸ਼ਿਓਮੀ ਦਾ ਬਿਜ਼ਨੈੱਸ ਬੈਕਪੈਕ, ਕੀਮਤ 999 ਰੁਪਏ

Wednesday, May 29, 2019 - 07:30 PM (IST)

ਭਾਰਤ ''ਚ ਲਾਂਚ ਹੋਇਆ ਸ਼ਿਓਮੀ ਦਾ ਬਿਜ਼ਨੈੱਸ ਬੈਕਪੈਕ, ਕੀਮਤ 999 ਰੁਪਏ

ਗੈਜੇਟ ਡੈਸਕ—ਪਿਛਲੇ ਸਾਲ ਸ਼ਿਓਮੀ ਨੇ ਭਾਰਤ 'ਚ ਤਿੰਨ ਬੈਗਪੈਕ ਲਾਂਚ ਕੀਤੇ ਸਨ। ਹੁਣ ਕੰਪਨੀ ਨੇ ਆਪਣੇ ਪੋਰਟਫੋਲੀਓ ਨੂੰ ਵਿਸਤਾਰ ਦਿੰਦੇ ਹੋਏ ਨਵੇਂ Mi ਬਿਜ਼ਨੈੱਸ ਕੈਜ਼ੂਅਲ ਬੈਕਪੈਕ ਨੂੰ ਲਾਂਚ ਕੀਤਾ ਹੈ। ਇਸ ਨਵੇਂ ਬੈਗ 'ਚ IPX4 ਵਾਟਰਪਰੂਫ ਕੋਟਿੰਗ ਦਿੱਤੀ ਗਈ ਹੈ। ਕੰਪਨੀ ਨੇ ਭਾਰਤ 'ਚ ਇਸ ਦੀ ਕੀਮਤ 999 ਰੁਪਏ ਰੱਖੀ ਹੈ। ਭਾਵ ਬਾਜ਼ਾਰ 'ਚ ਮੌਜੂਦ ਦੂਜੀਆਂ ਟੈੱਕ ਕੰਪਨੀਆਂ ਜਿਵੇਂ ਰੀਅਲਮੀ ਅਤੇ ਵਨਪਲੱਸ ਦੇ ਬੈਗ ਦੀ ਤੁਲਨਾ 'ਚ ਇਹ ਕੀਮਤ ਕਾਫੀ ਘੱਟ ਹੈ।

PunjabKesari

ਇਸ ਲੇਟੈਸਟ ਬੈਗਪੈਕ 'ਚ ਐਕਸਟਰਾ ਪੈਡਿੰਗ ਨਾਲ ਸ਼ੋਲਡਰ ਸਟਰੈਪਸ, ਪੈਡੇਡ ਮੈਸ਼ ਬੈਕ ਅਤੇ ਆਰਾਮ ਲਈ ਕੁਸ਼ਨ ਵਾਲਾ ਲੈਪਟਾਪ ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਇਹ ਇਕ ਸੀਕ੍ਰੇਟ ਐਂਟੀ-ਥੈਫਟ ਕੰਪਾਰਟਮੈਂਟ ਅਤੇ ਟਰਾਲੀ ਹਾਰਨੇਸ ਦਿੱਤਾ ਗਿਆ ਹੈ। ਗਾਹਕ ਸ਼ਿਓਮੀ ਦੇ ਨਵੇਂ ਮੀ ਬਿਜ਼ਨੈੱਸ ਕੈਜ਼ੂਅਲ ਬੈਕਪੈਕ ਨੂੰ ਬਲੈਕ ਅਤੇ ਗ੍ਰੇ ਕਲਰ ਆਪਸ਼ਨ 'ਚ ਖਰੀਦ ਸਕਦੇ ਹਨ।

ਕੰਪਨੀ ਮੁਤਾਬਕ ਗਾਹਕਾਂ ਨੂੰ ਇਸ ਬੈਕਪੈਕ ਨਾਲ 6 ਮਹੀਨਿਆਂ ਦੀ ਵਾਰੰਟੀ ਵੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਮਾਰਚ 'ਚ ਤਿੰਨ ਬੈਕਪੈਕਸ Mi Travel Backpack, Mi City Backpack ਅਤੇ  Mi Casual Backpack  ਨੂੰ ਵੀ ਲਾਂਚ ਕੀਤਾ ਗਿਆ ਸੀ। ਇਨ੍ਹਾਂ ਦੀ ਕੀਮਤ 1,999 ਰੁਪਏ, 1,599 ਰੁਪਏ ਅਤੇ 8,999 ਰੁਪਏ ਰੱਖੀ ਗਈ ਹੈ। ਇਹ ਤਿੰਨ ਬੈਕਪੈਕ ਕਲਰ ਆਪਸ਼ਨਸ 'ਚ ਆਉਂਦੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਸ਼ਿਓਮੀ ਨੇ ਹਾਲ ਹੀ 'ਚ ਆਪਣੇ ਲੇਟੈਸਟ ਸਮਾਰਟਫੋਨ Redmi K20 ਅਤੇ Redmi K20 Pro ਸਮਾਰਟਫੋਨ ਨੂੰ ਚੀਨ 'ਚ ਲਾਂਚ ਕਰ ਦਿੱਤਾ ਹੈ।


author

Karan Kumar

Content Editor

Related News