Xiaomi Mi 6 ''ਚ ਹੋਵੇਗਾ 6ਜੀ.ਬੀ. ਰੈਮ ਤੇ ਡਿਊਲ ਰਿਅਰ ਕੈਮਰਾ, ਲਾਂਚ ਤੋਂ ਪਹਿਲਾਂ ਟੀਜ਼ਰ ਜਾਰੀ

Monday, Apr 17, 2017 - 01:11 PM (IST)

Xiaomi Mi 6 ''ਚ ਹੋਵੇਗਾ 6ਜੀ.ਬੀ. ਰੈਮ ਤੇ ਡਿਊਲ ਰਿਅਰ ਕੈਮਰਾ, ਲਾਂਚ ਤੋਂ ਪਹਿਲਾਂ ਟੀਜ਼ਰ ਜਾਰੀ
ਜਲੰਧਰ- ਸ਼ਿਓਮੀ ਦੇ ਅਗਲੇ ਫਲੈਗਸ਼ਿਪ ਸਮਾਰਟਫੋਨ ਮੀ 6 ਨੂੰ ਬੁੱਧਵਾਰ ਨੂੰ ਚੀਨ ਦੇ ਬੀਜਿੰਗ ''ਚ ਹੋਣ ਵਾਲੇ ਇਕ ਈਵੈਂਟ ''ਚ ਲਾਂਚ ਕੀਤਾ ਜਾਵੇਗਾ। ਚੀਨੀ ਕੰਪਨੀ ਨੇ ਪੋਨ ਨੂੰ ਸੁਰਖੀਆਂ ''ਚ ਬਣਾਈ ਰੱਖਣ ਦੇ ਇਰਾਦੇ ਨਾਲ ਆਉਣ ਵਾਲੇ ਮੀ 6 ਦਾ ਟੀਜ਼ਰ ਜਾਰੀ ਕੀਤਾ ਹੈ। ਲੇਟੈਸਟ ਟੀਜ਼ਰ ਤੋਂ ਪਤਾ ਚੱਲਦਾ ਹੈ ਕਿ ਮੀ 6 ''ਚ ਇਕ ਡਿਊਲ ਰਿਅਰ ਕੈਮਰਾ ਸੈਟਅਪ ਅਤੇ 6ਜੀ.ਬੀ. ਰੈਮ ਦਿੱਤੀ ਜਾਵੇਗੀ। 
ਕੰਪਨੀ ਨੇ ਇਕ ਨਵੀਂ ਵੀਡੀਓ ਜਾਰੀ ਕੀਤੀ ਹੈ ਜਿਸ ਵਿਚ ''666'' ਨੰਬਰ ਦੇਖਿਆ ਜਾ ਸਕਦਾ ਹੈ। ਇਸ ਨਾਲ ਆਉਣ ਵਾਲੇ ਡਿਵਾਈਸ ''ਚ 6ਜੀ.ਬੀ. ਰੈਮ ਹੋਣ ਦਾ ਸੰਕੇਤ ਮਿਲਦਾ ਹੈ। ਇਸ ਤੋਂ ਇਲਾਵ ਾਇਸ ਤੋਂ ਪਤਾ ਚੱਲਦਾ ਹੈ ਕਿ ਮੀ 6 ''ਚ ਰਿਅਰ ''ਤੇ ਇਕ ਡਿਊਲ ਕੈਮਰਾ ਸੈਟਅਪ ਹੋਵੇਗਾ। ਪਹਿਲਾਂ ਆਈਆਂ ਰਿਪੋਰਟਾਂ ਮੁਤਾਬਕ, ਮੀ 6 ਦੇ ਹੋਮ ਬਟਨ ''ਚ ਇਕ ਫਿੰਗਰਪ੍ਰਿੰਟ ਸਕੈਨਰ ਇੰਟੀਗ੍ਰੇਟ ਹੋਵੇਗਾ। ਇਹ ਪੋਨ ਡਸਟ ਅਤੇ ਵਾਟਰ ਰੇਸਿਸਟੈਂਟ ਲਈ ਆਈ.ਪੀ.68 ਸਰਟੀਫਿਕੇਟ ਦੇ ਨਾਲ ਆਏਗਾ। ਇਸ ਤੋਂ ਇਲਾਵਾ ਨਵੇਂ ਮੀ 6 ''ਚ ਚਾਰਜਿੰਗ ਲਈ ਕਿ ਯੂ.ਐੱਸ.ਬੀ. ਟਾਈਪ-ਸੀ ਪੋਰਟ ਵੀ ਦਿੱਤੇ ਜਾਣ ਦੀ ਉਮੀਦ ਹੈ। 
ਸ਼ਿਓਮੀ ਮੀ 6 ਨੂੰ ਲੈ ਕੇ ਪਿਛਲੇ ਕਈ ਹਫਤਿਆਂ ਤੋਂ ਖਬਰਾਂ ਆ ਰਹੀਆਂ ਹਨ ਅਤੇ ਇਸ ਫੋਨ ਦੇ ਐਂਡਰਾਇਡ 7.1.1 ਨੂਗਾ ''ਤੇ ਆਧਾਰਿਤ ਮੀ.ਯੂ.ਆਈ. ''ਤੇ ਚੱਲਣ ਦਾ ਪਤਾ ਲੱਗਾ ਹੈ। ਇਸ ਪੋਨ ''ਚ 5.1-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਹੋ ਸਕਦੀ ਹੈ ਅਤੇ ਇਹ ਫੋਨ 64ਜੀ.ਬੀ. ਅਤੇ 128ਜੀ.ਬੀ. ਸਟੋਰੇਜ ਵੇਰੀਅੰਟ ''ਚ ਆਏਗਾ। ਇਸ ਤੋਂ ਇਲਾਵਾ ਕੰਪਨੀ ਦੁਆਰਾ ਕਵਾਡ-ਐੱਚ.ਡੀ. ਡਿਸਪਲੇ ਵਾਲੇ ਮੀ 6 ਪਲੱਸ ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਵਿਚ ਡਿਊਲ ਕਰਵ ਐੱਜ ਹੋਣਗੇ। ਇਸ ਹੈਂਡਸੈੱਟ ''ਚ 64ਜੀ.ਬੀ. ਜਾਂ 128ਜੀ.ਬੀ. ਸਟੋਰੇਜ ਦਿੱਤਾ ਜਾ ਸਕਦੀ ਹੈ। ਕੈਮਰੇ ਦੀ ਗੱਲ ਕਰੀਏ ਤਾਂ ਸ਼ਿਓਮੀ ਮੀ 6 ''ਚ 12 ਮੈਗਾਪਿਕਸਲ ਦਾ ਡਿਊਲ ਰਿਅਰ ਕੈਮਰਾ ਹੋਵੇਗਾ ਜੋ 4ਕੇ ਵੀਡੀਓ ਰਿਕਾਰਡਿੰਗ ਸਪੋਰਟ ਕਰੇਗਾ। ਉਥੇ ਹੀ ਇਸ ਫੋਨ ''ਚ 8 ਮੈਗਾਪਿਕਸਲ ਦਾ ਫਰੰਟ ਕੈਮਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਮੀ 6 ਦੇ ਟੀਜ਼ਰ ''ਚ ਇਕ ਟੈਗਲਾਈਨ ਦਿੱਤੀ ਗਈ ਸੀ। ਟੀਜ਼ਰ ''ਚ ਲਿਖਿਆ ਸੀ ਕਿ ਤੁਸੀਂ 203 ਦਿਨਾਂ ਦਾ ਇੰਤਜ਼ਾਰ ਕੀਤਾ, ਅਸੀਂ 7 ਸਾਲ ਦਾ। ਚੀਨੀ ਕੰਪਨੀ ਦੁਆਰਾ ਇਸੇ ਈਵੈਂਟ ''ਚ ਮੀ 6 ਦੇ ਨਾਲ ਮੀ 6 ਪਲੱਸ ਲਾਂਚ ਕੀਤਾ ਜਾ ਸਕਦਾ ਹੈ।

Related News