Xiaomi Mi 6 ਸਮਾਰਟਫੋਨ ਦਾ ਕੋਰਲ ਬਲੂ ਕਲਰ ਵੇਂਰੀਅੰਟ ਅੱਜ ਹੋਵੇਗਾ ਸੇਲ ਲਈ ਉਪਲੱਬਧ
Tuesday, Jun 06, 2017 - 10:40 AM (IST)

ਜਲੰਧਰ-ਚੀਨ ਦੀ ਟੈਕਨਾਲੋਜੀ ਕੰਪਨੀ ਸਿਓਮੀ ਨੇ ਅਪ੍ਰੈਲ 'ਚ ਲੰਬੇ ਇੰਤਜ਼ਾਰ ਦੇ ਬਾਅਦ ਆਪਣੇ ਫਲੈਗਸ਼ਿਪ ਸਮਾਰਟਫੋਨ ਸ਼ਿਓਮੀ ਮੀ 6 ਨੂੰ ਪੇਸ਼ ਕੀਤਾ ਸੀ। ਇਸ ਫੋਨ ਨੂੰ ਲੇਂਟੈਸਟ ਸਨੈਪਡ੍ਰੈਗਨ 835 ਪ੍ਰੈਸੋਸਰ , 6 ਜੀ.ਬੀ ਰੈਮ ਅਤੇ ਡਿਊਲ ਰਿਅਰ ਕੈਮਰੇ ਦੇ ਨਾਲ ਪੇਸ਼ ਕੀਤਾ ਗਿਆ ਹੈ। ਅੱਜ ਇਸ ਫੋਨ ਦੇ ਕੋਰਲ ਬਲੂ ਕਲਰ ਵੇਂਰੀਅੰਟ ਨੂੰ ਬੀਜ਼ਿੰਗ 'ਚ 10.00 ਵਜੇ ਸੇਲ ਲਈ ਉਪਲੱਬਧ ਕਰਵਾਇਆ ਜਾਵੇਗਾ।
ਸ਼ਿਓਮੀ ਮੀ 6 ਦੇ 6GB ਰੈਮ ਅਤੇ 64GB ਸਟੋਰੇਜ਼ ਵੇਂਰੀਅੰਟ ਦੀ ਕੀਮਤ 2,499 ਚੀਨੀ ਯੂਆਨ ( ਲਗਭਗ 23,500 ਰੁਪਏ) ਹੈ 6GB ਰੈਮ ਅਤੇ 128GB
ਸਟੋਰੇਜ਼ ਵਾਲਾ ਵੇਂਰੀਅੰਟ 2,899 ਚੀਨੀ ਯੂਆਨ (ਲਗਭਗ 27,000 ਰੁਪਏ ) ਹੈ। ਚੀਨ 'ਚ ਇਸ ਹੈਂਡਸੈਟ ਦੀ ਵਿਕਰੀ 28ਅਪ੍ਰੈਲ ਤੋਂ ਸ਼ੁਰੂ ਹੋਈ ਸੀ।
ਸ਼ਿਓਮੀ ਮੀ 6 ਸਮਾਰਟਫੋਨ ਦੇ ਸਪੈਸੀਫਿਕੇਸ਼ਨ ਦੇ ਬਾਰੇ ਗੱਲ ਕਰੀਏ ਤਾਂ ਇਸ 'ਚ 5.15 ਇੰਚ ਦਾ ਡਿਸਪਲੇ ਦਿੱਤਾ ਗਿਆ ਹੈ। ਹੈਂਡਸੈਟ 'ਚ 2.45 ਗੀਗਾਹਰਟਜ਼ 64-ਬਿਟ ਆਕਟਾ-ਕੋਰ ਸਨੈਪਡ੍ਰੈਗਨ 835 ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਗ੍ਰਾਫਿਕਸ ਦੇ ਲਈ ਐਂਡ੍ਰਨੋ 540 ਜੀ.ਪੀ.ਯੂ. ਇੰਟੀਗ੍ਰੇਟਡ ਹੈ। ਇਸ 'ਚ ਫਿੰਗਰਪ੍ਰਿੰਟ ਸਕੈਨਰ ਫ੍ਰੰਟ ਪੈਨਲ 'ਤੇ ਗਲਾਸ ਦੇ ਨਾਚੇ ਮੌਜ਼ੂਦ ਹੈ।
ਸ਼ਿਓਮੀ ਮੀ 6 'ਚ ਫੋਟੋਗ੍ਰਾਫੀ ਦੇ ਲਈ ਡਿਊਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਦਿੱਤਾ ਗਿਆ ਹੈ ਇਸ 'ਚ 12 ਮੈਗਾਪਿਕਸਲ ਦੇ ਵਾਈਡ ਲੇਂਸ ਅਤੇ ਦੂਜੇ 12 ਮੈਗਾਪਿਕਸਲ ਟੈਲੀਫੋਟੋ ਕੈਮਰੇ 2X ਲੂਸਲੈਸ ਜੂਮ ਦੇ ਨਾਲ ਪੇਸ਼ ਕੀਤਾ ਗਿਆ ਹੈ।
ਫੋਨ ਦੀ ਕੁਨੈਕਟਵਿਟੀ ਆਪਸ਼ਨਜ਼ ਦੀ ਗੱਲ ਕਰੀਏ ਤਾਂ ਇਸ 'ਚ ਤੁਹਾਨੂੰ 4G+ ਨੈੱਟਵਰਕ ਨੂੰ ਸਪੋਟ ਕਰਦਾ ਹੈ ਅਤੇ ਇਸਦੀ ਡਾਊਨਲੋਡ ਸਪੀਡ ਲਗਭਗ 600Mbps ਹੈ ਅਤੇ ਇਸ ਦੇ ਇਲਾਵਾ ਤੁਹਾਨੂੰ ਦੱਸ ਦਿੱਤਾ ਜਾਂਦਾ ਹੈ ਕਿ ਇਸ ਦੀ ਅਪਲੋਡ ਸਪੀਡ ਲਗਭਗ 100Mbps ਦੇ ਕਰੀਬ ਹੈ। ਹੈਂਡਸੈਟ ਦਾ ਬੈਟਰੀ 3350 mAh ਦੀ ਹੈ।