Xiaomi ਦਾ ਭਾਰਤ ’ਚ ਦਬਦਬਾ ਕਾਇਮ!, ਫਿਰ ਨੰਬਰ-1 ਸਮਾਰਟਫੋਨ ਕੰਪਨੀ: ਰਿਪੋਰਟ

10/21/2021 2:48:46 PM

ਗੈਜੇਟ ਡੈਸਕ– ਸ਼ਾਓਮੀ ਸਾਲ 2021 ਦੀ ਤੀਜੀ ਤਿਮਾਹੀ ’ਚ ਭਾਰਤ ਦੀ ਲੀਡਿੰਗ ਸਮਾਰਟਫੋਨ ਕੰਪਨੀ ਬਣ ਕੇ ਉਭਰੀ ਹੈ। ਜਿਥੇ ਇਕ ਤਰ੍ਹਾਂ ਇਸੇ ਦੌਰਾਨ ਸਪਲਾਈ ਸਮੱਸਿਆ ਦੇ ਚਲਦੇ ਸਸਤੇ ਮੋਬਾਇਲ ਹੈਂਡਸੈੱਟ ਨੂੰ ਲੈ ਕੇ ਸਮਾਰਟਫੋਨ ਵੈਂਡਰ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਦੇ ਚਲਦੇ ਭਾਰਤ ’ਚ ਸਮਾਰਟਫੋਨ ਸ਼ਿਪਮੈਂਟ ਇਸ ਸਾਲ ਦੀ ਤੀਜੀ ਤਿਮਾਹੀ ’ਚ ਪਿਛਲੇ ਸਾਲ ਦੇ ਮੁਕਾਬਲੇ 5 ਫੀਸਦੀ ਘੱਟ ਰਿਹਾ ਹੈ ਪਰ ਸ਼ਾਓਮੀ ਸਾਲ 2021 ਦੀ ਤੀਜੀ ਤਿਮਾਹੀ (ਜੁਲਾਈ-ਸਤੰਬਰ) ਦੌਰਾਨ 47.5 ਮਿਲੀਅਨ ਯੂਨਿਟ ਸ਼ਿਪਮੈਂਟ ਨਾਲ ਨੰਬਰ-1 ਕੰਪਨੀ ਬਣੀ। ਇਸ ਦੌਰਾਨ ਸ਼ਾਓਮੀ ਦਾ ਮਾਰਕੀਟ ਸ਼ੇਅਰ 24 ਫੀਸਦੀ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 2 ਫੀਸਦੀ ਘੱਟ ਹੈ। 

ਇਹ ਬਣੀਆਂ ਟਾਪ ਸਮਾਰਟਫੋਨ ਕੰਪਨੀਆਂ
ਇਸੇ ਤਰ੍ਹਾਂ ਸੈਮਸੰਗ ਦਾ ਸ਼ਿਪਮੈਂਟ 1 ਫੀਸਦੀ ਘੱਟ ਹੋ ਕੇ 19 ਫੀਸਦੀ ਰਿਹਾ। ਵੀਵੋ ਦਾ ਮਾਰਕੀਟ ਸ਼ੇਅਰ 1 ਫੀਸਦੀ ਘੱਟ ਕੇ 17 ਫੀਸਦੀ ਰਿਹਾ। ਇਸ ਦਾ ਖੁਲਾਸਾ ਮਾਰਕੀਟ ਰਿਸਰਚ ਫਰਮ Canalys ਦੇ ਅੰਕੜਿਆਂ ਰਾਹੀਂ ਹੋਇਆ ਸੀ। ਕੁੱਲ ਮਿਲਾ ਕੇ ਸਾਲ 2021 ਦੀ ਤੀਜੀ ਤਿਮਾਹੀ ਕਾਫੀ ਚੁਣੌਤੀਪੂਰਨ ਰਹੀ। ਸੈਮਸੰਗ ਨੇ 9.1 ਮਿਲੀਅਨ ਯੂਨਿਟ ਦਾ ਸ਼ਿਪਮੈਂਟ ਕੀਤਾ ਹੈ। ਜਦਕਿ ਵੀਵੋ ਵਲੋਂ 8.1 ਮਿਲੀਅਨ ਯੂਨਿਟ ਦਾ ਸ਼ਿਪਮੈਂਟ ਕੀਤਾ ਗਿਆ ਹੈ। ਜਦਕਿ ਰੀਅਲਮੀ ਨੂੰ 7.5 ਮਿਲੀਅਨ ਯੂਨਿਟ ਨਾਲ ਚੌਥਾ ਸਥਾਨ ਮਿਲਿਆ। ਓਪੋ ਨੇ 6.2 ਮਿਲੀਅਨ ਯੂਨਿਟ ਨਾਲ ਪੰਜਵਾਂ ਸਥਾਨ ਹਾਸਲ ਕੀਤਾ। 

ਜੇਕਰ ਇਸੇ ਸਾਲ 2021 ਦੀ ਦੂਜੀ ਤਿਮਾਹੀ ਨਾਲ ਤੁਲਨਾ ਕਰੀਏ ਤਾਂ ਤੀਜੀ ਤਿਮਾਹੀ ’ਚ ਸਮਾਰਟਫੋਨ ਸ਼ਿਪਮੈਂਟ 47 ਫੀਸਦੀ ਜ਼ਿਆਦਾ ਰਿਹਾ ਹੈ। ਅਜਿਹਾ ਕੋਵਿਡ-19 ਦੇ ਚਲਦੇ ਜਾਰੀ ਤਾਲਾਬੰਦੀ ’ਚ ਮਿਲੀ ਛੋਟ ਕਾਰਨ ਸੀ। ਭਾਰਤ ’ਚ ਜੂਨ ਤਿਮਾਹੀ ਦੇ ਅੰਤ ’ਚ ਮੰਗ ’ਚ ਤੇਜ਼ੀ ਦਰਜ ਕੀਤੀ ਗਈ ਸੀ। ਵਿਸ਼ਲੇਸ਼ਕ ਸੰਯਮ ਚੌਰਸੀਆ ਨੇ ਕਿਹਾ ਕਿ ਸਮਾਰਟਫੋਨ ਬ੍ਰਾਂਡ ਵਲੋਂ ਆਪਣੇ ਪ੍ਰੀਮੀਅਮ ਸਮਾਰਟਫੋਨ ਦੀ ਵਿਕਰੀ ’ਤੇ ਜ਼ਿਆਦਾ ਫੋਕਸ ਰਿਹਾ ਹੈ। 


Rakesh

Content Editor

Related News