Xiaomi ਨੇ ਲਾਂਚ ਕੀਤਾ Mi Mix ਸਮਾਰਟਫੋਨ, ਜਾਣੋ ਕੀਮਤ ਤੇ ਖਾਸ ਫੀਚਰ

Wednesday, Oct 26, 2016 - 11:44 AM (IST)

Xiaomi ਨੇ ਲਾਂਚ ਕੀਤਾ Mi Mix ਸਮਾਰਟਫੋਨ, ਜਾਣੋ ਕੀਮਤ ਤੇ ਖਾਸ ਫੀਚਰ
ਜਲੰਧਰ- ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Xiaomi ਨੇ ਅੱਜ ਬੀਜਿੰਗ ''ਚ ਆਯੋਜਿਤ ਇਕ ਇਵੈਂਟ ਦੌਰਾਨ ਆਪਣਾ ਫਲੈਗਸ਼ਿਪ ਸਮਾਰਟਫੋਨ Mi Mix ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਪ੍ਰੀ-ਆਰਡਰ ਬੁਕਿੰਗ ਲਈ ਉਪਲੱਬਧ ਕਰ ਦਿੱਤਾ ਗਿਆ ਹੈ। ਚੀਨੀ ਮਾਰਕੀਟ ''ਚ ਇਹ 4 ਨਵੰਬਰ ਤੋਂ ਉਪਲੱਬਧ ਹੋਵੇਗਾ ਅਤੇ ਦੋ ਵੇਰੀਅੰਟਸ ''ਚ ਮਿਲੇਗਾ। ਇਸ ਦੇ 4ਜੀ.ਬੀ. ਰੈਮ/128ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3,499 ਚੀਨੀ ਯੁਆਨ (ਕਰੀਬ 34,500 ਰੁਪਏ) ਅਤੇ 6ਜੀ.ਬੀ. ਰੈਮ/256ਜੀ.ਬੀ. ਸਟੋਰੇਜ ਵੇਰੀਅੰਟ ਦੀ ਕੀਮਤ 3,999 ਚੀਨੀ ਯੁਆਨ (ਕਰੀਬ 39,500 ਰੁਪਏ) ਰੱਖੀ ਗਈ ਹੈ। 
ਕਵਰਡ ਐੱਜ ਡਿਸਪਲੇ ਦੇ ਨਾਲ ਇਸ ਸੈਰਾਮਿਕ ਬਾਡੀ ਵਾਲੇ ਸਮਾਰਟਫੋਨ ''ਚ 6.4-ਇੰਚ ਦੀ ਫੁੱਲ-ਐੱਚ.ਡੀ. ਡਿਸਪਲੇ ਦਿੱਤੀ ਗਈ ਹੈ ਜੋ 1080x2040 ਪਿਕਸਲ ਰੈਜ਼ੋਲਿਊਸ਼ਨ ਨੂੰ ਸਪੋਰਟ ਕਰਦੀ ਹੈ ਨਾਲ ਹੀ ਇਸ ਵਿਚ 16 ਮੈਗਾਪਿਕਸਲ ਦਾ ਰਿਅਰ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੈ। ਇਸ ਸਮਾਰਟਫੋਨ ''ਚ 4400 ਐੱਮ.ਏ.ਐੱਚ. ਦੀ ਪਾਵਰ ਵਾਲੀ ਬੈਟਰੀ ਲੱਗੀ ਹੈ ਜੋ ਕੁਇੱਕ ਚਾਰਜ 3.0 ਤਕਨੀਕ ਨੂੰ ਸਪੋਰਟ ਕਰਦੀ ਹੈ।

Related News