ਸ਼ਾਓਮੀ ਆਪਣੇ ਪਾਰਦਰਸ਼ੀ ਟੀ.ਵੀ. ’ਚ ਦੇਣਵਾਲੀ ਹੈ ਸੈਮਸੰਗ ਦਾ OLED ਪੈਨਲ: ਰਿਪੋਰਟ

Wednesday, Sep 09, 2020 - 04:29 PM (IST)

ਸ਼ਾਓਮੀ ਆਪਣੇ ਪਾਰਦਰਸ਼ੀ ਟੀ.ਵੀ. ’ਚ ਦੇਣਵਾਲੀ ਹੈ ਸੈਮਸੰਗ ਦਾ OLED ਪੈਨਲ: ਰਿਪੋਰਟ

ਗੈਜੇਟ ਡੈਸਕ– ਸ਼ਾਓਮੀ ਅੱਜ-ਕੱਲ੍ਹ ਟੀ.ਵੀ. ਬਾਜ਼ਾਰ ’ਚ ਆਪਣੀ ਪਕੜ ਨੂੰ ਹੋਰ ਮਜਬੂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਨ੍ਹੀਂ ਦਿਨੀਂ ਸਾਓਮੀ ਇਕ ਨਵੇਂ ਪਾਰਦਰਸ਼ੀ ਟੀ.ਵੀ. ’ਤੇ ਕੰਮ ਕਰ ਰਹੀ ਹੈ ਜਿਸ ਵਿਚ 27 ਇੰਚ ਦਾ ਸੈਮਸੰਗ ਦਾ ਓ.ਐੱਲ.ਈ.ਡੀ. ਪੈਨਲ ਲਗਾਇਆ ਗਿਆ ਹੈ। ਮਾਈ ਡ੍ਰਾਈਵਰਸ ਨੇ ਆਪਣੀ ਰਿਪੋਰਟ ’ਚ ਦੱਸਿਆ ਹੈ ਕਿ ਸ਼ਾਓਮੀ ਆਪਣੇ ਇਸ ਨਵੇਂ ਪਾਰਦਰਸ਼ੀ ਟੀ.ਵੀ. ਨੂੰ ਅਗਲੇ ਸਾਲ ਤਕ ਲਾਂਚ ਕਰੇਗੀ। ਸ਼ਾਓਮੀ ਇਸ ਟੀ.ਵੀ. ਲਈ ਸਪਲਾਈ ਚੇਨ ਨੂੰ ਬਿਹਤਰ ਬਣਾਉਣ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। 

ਇਸ ਤੋਂ ਇਲਾਵਾ ਇਸ ਸਮੇਂ ਕੰਪਨੀ ਆਪਰੇਸ਼ਨ ਅਤੇ ਸ਼ਿਪਿੰਗ ਕਮਿਟਮੈਂਟਸ ਨੂੰ ਲੈ ਕੇ ਵੀ ਗੱਲਬਾਤ ਕਰ ਰਹੀ ਹੈ। ਕੀਮਤ ਦੀ ਗੱਲ ਕਰੀਏ ਤਾਂ ਸ਼ਾਓਮੀ ਦਾ ਇਹ ਆਉਣ ਵਾਲਾ ਪਾਰਦਰਸ਼ੀ ਟੀ.ਵੀ. ਜ਼ਿਆਦਾ ਕੀਮਤ ’ਚ ਲਿਆਇਆ ਜਾ ਸਕਦਾ ਹੈ। ਟੀ.ਵੀ. ਬਾਰੇ ਅਜੇ ਜ਼ਿਆਦਾ ਜਾਣਕਾਰੀ ਸਾਹਮਣੇ ਨਹੀਂ ਆਈ।


author

Rakesh

Content Editor

Related News