ਸ਼ਿਓਮੀ ਸ਼ੁੱਕਰਵਾਰ ਨੂੰ ਲਾਂਚ ਕਰੇਗੀ ਨਵੀਂ Mi ਨੋਟਬੁਕ ਪ੍ਰੋ

12/22/2016 5:23:57 PM

ਜਲੰਧਰ - ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਿਓਮੀ ਨਵੀਂ Mi ਨੋਟਬੁਕ ਪ੍ਰੋ ਨੂੰ ਸ਼ੁੱਕਰਵਾਰ ਨੂੰ ਲਾਂਚ ਕਰਨ ਵਾਲੀ ਹੈ। ਕੰਪਨੀ ਨੇ ਨੋਟਬੁੱਕ ਨੂੰ ਲਾਂਚ ਕਰਨ ਲਈ ਇਨਵਾਈਟ ਭੇਜਣ ਵੀ ਸ਼ੁਰੂ ਕਰ ਦਿੱਤੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੀ ਕੀਮਤ 6,000 ਚੀਨੀ ਯੁਆਨ (ਕਰੀਬ 58,600 ਰੁਪਏ) ਤੋਂ ਸ਼ੁਰੂ ਹੋਵੇਗੀ। ਮੌਜੂਦਾ ਜਾਣਕਾਰੀ ਦੇ ਮੁਤਾਬਕ ਇਸ ਨੋਟਬੁੱਕ ''ਚ 4ਕੇ ਰੈਜ਼ੋਲਿਊਸ਼ਨ ਡਿਸਪਲੇ, ਇੰਟੈੱਲ ਆਈ7-6700 ਐੱਚ.ਕਯੂ ਪ੍ਰੋਸੈਸਰ ਅਤੇ ਐੱਨਵੀਡਿਆ ਜੀ-ਫੋਰਸ ਜੀ. ਟੀ. ਐਕਸ 960ਐੱਮ ਗ੍ਰਾਫਿਕਸ ਕਾਰਡ ਮਿਲੇਗਾ। ਇਸ ਤੋਂ ਇਲਾਵਾ ਇਸ ''ਚ 16 ਜੀ. ਬੀ ਡੀ. ਡੀ. ਆਰ4 ਰੈਮ ਅਤੇ 512 ਜੀ. ਬੀ ਇੰਟਰਨਲ ਸਟੋਰੇਜ਼ ਦਿੱਤੀ ਜਾਵੇਗੀ। 

 

ਜ਼ਿਕਰਯੋਗ ਹੈ ਕਿ ਜੁਲਾਈ ਮਹੀਨੇ ''ਚ ਸ਼ਿਓਮੀ ਨੇ Mi ਨੋਟਬੁੱਕ ਏਅਰ ਮਾਡਲ ਨੂੰ ਦੋ ਸਾਇਜਾਂ 12.5 ਇੰਚ ਅਤੇ 13.3 ਇੰਚ ''ਚ ਪੇਸ਼ ਕੀਤਾ ਸੀ।  ਸੰਭਵ ਹੈ ਕਿ ਕੰਪਨੀ ਇਸ ਵਾਰ ਵੀ  Mi ਨੋਟਬੁੱਕ ਪ੍ਰੋ ਨੂੰ ਦੋ ਸਕ੍ਰੀਨ ਸਾਇਜ਼ ਵਾਲੇ ਵੇਰਿਅੰਟ ''ਚ ਪੇਸ਼ ਕਰੇਗੀ।


Related News