ਸ਼ਿਓਮੀ ਨੇ ਪੇਸ਼ ਕੀਤੀ ਆਪਣੀ ਨਵੀਂ e-cigarette

Friday, Dec 15, 2017 - 11:34 AM (IST)

ਸ਼ਿਓਮੀ ਨੇ ਪੇਸ਼ ਕੀਤੀ ਆਪਣੀ ਨਵੀਂ e-cigarette

ਜਲੰਧਰ- ਸ਼ਿਓਮੀ ਨੇ ਹੁਣ ਤੱਕ ਸਮਾਰਟਫੋਨ ਤੋਂ ਇਲਾਵਾ ਕਈ ਪ੍ਰੋਡਕਟਸ ਪੇਸ਼ ਕੀਤੇ ਹਨ। ਇਕ ਵਾਰ ਫਿਰ ਸ਼ਿਓਮੀ ਨੇ MIJIA crowdfunding ਪਲੇਟਫਾਰਮ ਦੇ ਅੰਦਰ ਇਕ ਨਵਾਂ ਪ੍ਰੋਡਕਟਸ ਲਾਂਚ ਕੀਤਾ ਹੈ। ਕੰਪਨੀ ਨੇ ਇਸ ਨੂੰ A&D e-cigarette ਦੇ ਨਾਂ ਤੋਂ ਪੇਸ਼ ਕੀਤਾ ਹੈ। ਇਸ 'ਚ ਕਈ ਪੋਸ਼ਕ ਤੱਤ ਹਨ। ਇਸ ਤੋਂ ਇਲਾਵਾ ਸ਼ਿਓਮੀ ਦਾ ਇਹ 140ਵਾਂ ਪ੍ਰੋਡਕਟ ਹੈ, ਜੋ ਪਲੇਟਫਾਰਮਾਂ 'ਚ ਸ਼ਾਮਿਲ ਹੋਇਆ ਹੈ। ਇਸ ਪ੍ਰੋਡਕਟ ਦੀ ਕੀਮਤ 199 RMB (ਲਗਭਗ 1,900 ਰੁਪਏ) ਹੈ। ਇਸ ਤੋਂ ਇਲਾਵਾ Îਇਹ ਚਾਰ ਫਲੇਅਰ 'ਚ ਆਉਂਦੀ ਹੈ, ਜਿਸ 'ਚ ਐਪਲ, ਮਿਟ, ਅੰਗੂਰ ਅਤੇ ਵੇਨਿਲਾ ਸ਼ਾਮਿਲ ਹੈ।

ਜੇਕਰ ਡਿਜ਼ਾਈਨ ਦੀ ਗੱਲ ਕਰੀਏ ਤਾਂ e-cigarette ਕੰਪੈਕਟ ਸਟਿੱਕ ਦੀ ਤਰ੍ਹਾਂ ਸ਼ੇਪ 'ਚ ਆਉਂਦੀ ਹੈ ਅਤੇ ਇਹ ਸਿਰਫ 12cm ਲੰਬੀ ਹੈ। ਇਸ ਦੀ ਬਾਡੀ ਸਟੇਨਲੈੱਸ ਸਟੀਲ ਨਾਲ ਬਣੀ ਹੋਈ ਹੈ ਅਤੇ ਇਹ ਕਾਫੀ ਫਿੱਕੇ ਕਲਰ 'ਚ ਪੇਸ਼ ਕੀਤੀ ਗਈ ਹੈ। ਪਹਿਲੀ ਨਜ਼ਰ 'ਚ A&D e-cigarette ਕਿਸੇ ਕ੍ਰੈਆਨ ਦੀ ਤਰ੍ਹਾਂ ਲੱਗਦੀ ਹੈ। Gizmochina ਦੇ ਅਨੁਸਾਰ ਈ-ਸਿਗਰੇਟ ਕਾਫੀ ਐਡਵਾਂਸਡ ਟੈਕਨਾਲੋਜੀ ਦੀ ਵਰਤੋਂ ਕਰਦੀ ਹੈ। ਇਸ ਐਡਵਾਂਸਡ ਟੈਕਨਾਲੋਜੀ ਦੀ ਮਦਦ ਨਾਲ ਇਨਟੈਕ ਫਾਗ ਅਤੇ ਇਕ ਸਮਾਰਟ ਆਟੋਮੈਟਿਕ ਇੰਡਕਸ਼ਨ ਦਿੱਤਾ ਗਿਆ ਹੈ, ਜੋ ਏਅਰ ਫਲੋ ਨੂੰ ਕੰਟੋਰਲ ਕਰਦਾ ਹੈ। ਇਸ ਸਥਿਤੀ 'ਚ ਜਦੋਂ ਡਿਵਾਈਸ ਨੂੰ ਸਕਰਡ ਕਰਦੇ ਹਨ ਤਾਂ ਲਾਈਟ ਆਪਣੇ ਆਪ ਚਾਲੂ ਹੋ ਜਾਂਦੀ ਹੈ ਅਤੇ ਵਰਤੋਂ 'ਚ ਨਾ ਹੋਣ 'ਤੇ ਇਹ ਬੰਦ ਹੋ ਜਾਂਦੀ ਹੈ। 

ਇਸ e-cigarette 'ਚ 0 calories ਹੈ। ਇਸ ਤੋਂ ਇਲਾਵਾ ਇਸ 'ਚ ਵਿਟਾਮਿਨ C, A, B6, E, ਅਤੇ B12 ਦਿੱਤਾ ਗਿਆ ਹੈ। ਇਸ 'ਚ ਹੋਰ ਸੂਖਮ ਪੋਸ਼ਕ ਤੱਤ ਹਨ, ਜੋ ਮਨੁੱਖੀ ਸਰੀਰ ਲਈ ਫਾਇਦੇਮੰਦ ਹੋਣਗੇ। ਹੁਣ ਲਈ ਉਤਪਾਦ ਸਿਰਫ ਚੀਨ 'ਚ ਉਪਲੱਬਧ ਹੈ। ਇਸ ਗੱਲ ਦੀ ਜ਼ਿਆਦਾ ਸੰਭਾਵਨਾ ਨਹੀਂ ਹੈ ਕਿ ਭਾਰਤ ਸਮੇਤ ਹੋਰ ਬਾਜ਼ਾਰਾਂ 'ਚ ਇਸ ਨੂੰ ਲਾਂਚ ਕੀਤਾ ਜਾਵੇਗਾ। 

ਸ਼ਿਓਮੀ ਨੇ ਸਭ-ਬ੍ਰਾਂਡ Huami ਨੇ ਆਪਣੇ 1ma੍ਰfit ਸਮਾਰਟਵਾਚ ਦਾ ਦੂਜਾ ਵਰਜ਼ਨ ਵੀ ਲਾਂਚ ਕੀਤਾ ਹੈ। Amazfit ਸਮਾਰਟ ਸਪੋਰਟਸ ਵਾਚ 2 ਨਾਂ ਤੋਂ ਇਸ ਸਮਾਚਵਾਚ ਨੂੰ ਪੇਸ਼ ਕੀਤਾ ਗਿਆ। ਇਸ 'ਚ Amazfit ਸਮਾਰਟ ਸਪੋਰਟਸ ਵਾਚ 2 ਐੱੱਸ ਪ੍ਰੀਮੀਅਮ ਵਰਜ਼ਨ ਵੀ ਸ਼ਾਮਿਲ ਸੀ। Amazfit ਵਾਚ 2 ਐੱਸ ਅਤੇ ਸਪੋਰਟਸ ਸਮਾਰਟਵਾਚ2 ਦੋਵੇਂ ਵਾਟਰ ਰੇਸਿਸਟੈਂਟ ਹੈ। ਦੋਵਾਂ 'ਚ ਸਿਰੇਮਿਕ ਬੇਜ਼ਲ ਅਤੇ 316 ਐੱਲ ਸਟੇਨਲੈੱਸ ਸਟੀਲ ਦੇ ਬਟਨ ਦਿੱਤੇ ਗਏ ਹਨ।


Related News