Xiaomi ਨੇ ਬਜ਼ੁਰਗਾਂ ਨੂੰ ਦਿੱਤੀ ਵੱਡੀ ਸੁਵਿਧਾ, ਸ਼ਾਓਮੀ ਟੀਮ ਘਰ ਆ ਕੇ ਕਰੇਗੀ ਨਵੇਂ ਫੋਨ ਦਾ ਸੈੱਟਅਪ
Friday, Apr 21, 2023 - 01:00 PM (IST)
ਗੈਜੇਟ ਡੈਸਕ- ਜੇਕਰ ਤੁਸੀਂ ਵੀ ਆਪਣੇ ਘਰ 'ਚ ਬਜ਼ੁਰਗਾਂ ਦੇ ਨਵੇਂ ਫੋਨ ਦੇ ਸੈੱਟਅਪ ਜਾਂ ਡਾਟਾ ਟ੍ਰਾਂਸਫਰ ਨੂੰ ਲੈ ਕੇ ਪਰੇਸ਼ਨ ਰਹਿੰਦੇ ਹੋ ਤਾਂ ਤੁਹਾਡੇ ਲਈ ਚੰਗੀ ਖ਼ਬਰ ਹੈ। ਸ਼ਾਓਮੀ ਨੇ ਹੁਣ ਹੋਮ ਮੋਬਾਇਲ ਸਰਵਿਸ ਦੀ ਸੁਵਿਧਾ ਪੇਸ਼ ਕੀਤੀ ਹੈ। ਹੁਣ ਦੇਸ਼ ਦੇ ਸਾਰੇ ਬਜ਼ੁਰਗਾਂ ਦੇ ਨਵੇਂ ਸ਼ਾਓਮੀ ਫੋਨ ਦਾ ਸੈੱਟਅਪ ਉਨ੍ਹਾਂ ਦੇ ਘਰ 'ਚ ਹੀ ਸਾਓਮੀ ਦੀ ਟੀਮ ਦੁਆਰਾ ਕੀਤਾ ਜਾਵੇਗਾ। ਇਸ ਲਈ ਸ਼ਾਓਮੀ ਨੇ ਵਟਸਐਪ ਨੰਬਰ ਅਤੇ ਕਸਟਮਰ ਸਪੋਰਟ ਨੰਬਰ ਜਾਰੀ ਕੀਤਾ ਹੈ।
ਜੇਕਰ ਤੁਹਾਡੇ ਘਰ 'ਚ ਵੀ ਕੋਈ ਬਜ਼ੁਰਗ ਹੈ ਅਤੇ ਫੋਨ ਰਿਪੇਅਰ ਕਰਵਾਉਣਾ ਚਾਹੁੰਦੇ ਹੋ ਤਾਂ ਵਟਸਐਪ ਨੰਬਰ 8861826286 'ਤੇ ਮੈਸੇਜ ਕਰਕੇ ਫੋਨ ਰਿਪੇਅਰ ਲਈ ਰਿਕਵੈਸਟ ਕਰ ਸਕੇਦ ਹੋ। ਕਸਟਮਰ ਸਪੋਰਟ ਲਈ 18001036286 ਨੰਬਰ ਜਾਰੀ ਕੀਤਾ ਗਿਆ ਹੈ। ਨਵੇਂ ਫੋਨ ਖਰੀਦਣ 'ਤੇ ਸ਼ਾਓਮੀ ਦੀ ਟੀਮ ਤੁਹਾਡੇ ਘਰ ਆਏਗੀ ਅਤੇ ਡਾਟਾ ਟ੍ਰਾਂਸਫਰ ਤੋਂ ਲੈ ਕੇ ਫੋਨ ਸੈੱਟਅਪ ਕਰਕੇ ਜਾਵੇਗੀ।
ਸ਼ਾਓਮੀ ਦੀ ਇਹ ਸੁਵਿਧਾ ਉਸਦੇ ਸਰਵਿਸ ਸੈਂਟਰ ਦੇ 20 ਕਿਲੋਮੀਟਰ ਦੇ ਦਾਇਰੇ 'ਚ ਰਹਿਣ ਵਾਲੇ ਬਜ਼ੁਰਗਾਂ ਲਈ ਹੈ। ਬਜ਼ੁਰਗਾਂ ਲਈ ਤਾਂ ਇਹ ਸੇਵਾ ਫ੍ਰੀ ਹੈ। ਦੂਜੇ ਗਾਹਕ ਵੀ ਚਾਹੁਣ ਤਾਂ ਇਹ ਸੇਵਾ ਲੈ ਸਕਦੇ ਹਨ ਪਰ ਉਨ੍ਹਾਂ ਨੂੰ 249 ਰੁਪਏ ਟੈਕਸ ਦੇ ਨਾਲ ਦੇਣੇ ਹੋਣਗੇ। ਸ਼ਾਓਮੀ ਦੀ ਇਹ ਸੇਵਾ ਫਿਲਹਾਲ ਦੇਸ਼ ਦੇ 15 ਸ਼ਹਿਰਾਂ 'ਚ ਸ਼ੁਰੂ ਹੋਈ ਹੈ ਜਿਨ੍ਹਾਂ 'ਚ ਅਹਿਮਦਾਬਾਦ, ਬੇਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦਿੱਲੀ, ਹੈਦਰਾਬਾਦ, ਇੰਦੌਰ, ਜੈਪੁਰ, ਕੋਲਕਾਤਾ, ਲਖਨਊ, ਮੁੰਬਈ, ਨੋਇਡਾ, ਪੁਣੇ ਸ਼ਾਮਲ ਹਨ।