ਸ਼ਾਓਮੀ ਇੰਡੀਆ ਤੇ ਏਅਰਟੈੱਲ ਵਿਚਾਲੇ ਹੋਈ ਸਾਂਝੇਦਾਰੀ, ਗਾਹਕਾਂ ਨੂੰ ਮਿਲੇਗੀ ਬਿਹਤਰ 5ਜੀ ਸੇਵਾ
Wednesday, Oct 19, 2022 - 08:08 PM (IST)
ਗੈਜੇਟ ਡੈਸਕ– ਸਮਾਰਟਫੋਨ ਬ੍ਰਾਂਡ ਸ਼ਾਓਮੀ ਇੰਡੀਆ ਅਤੇ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਵਿਚਾਲੇ 5ਜੀ ਪਲੱਸ ਨੂੰ ਬਿਹਤਰ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਸਾਂਝੇਦਾਰੀ ਹੋ ਗਈ ਹੈ। ਹੁਣ ਸ਼ਾਓਮੀ ਅਤੇ ਰੈੱਡਮੀ ਸਮਾਰਟਫੋਨ ਯੂਜ਼ਰਜ਼ ਨੂੰ ਪਹਿਲਾਂ ਨਾਲੋਂ ਬਿਹਤਰ ਏਅਰਟੈੱਲ 5ਜੀ ਸੇਵਾ ਦੀ ਸੁਵਿਧਾ ਮਿਲੇਗੀ। ਯੂਜ਼ਰਜ਼ ਹੁਣ ਸ਼ਾਓਮੀ ਅਤੇ ਰੈੱਡਮੀ 5ਜੀ ਮਾਡਲ ’ਤੇ ਬਿਨਾਂ ਕਿਸੇ ਰੁਕਾਵਟ ਦੇ ਵੀਡੀਓ ਕਾਲਿੰਗ, ਕਲਾਊਡ ’ਤੇ ਲੈਗ ਫ੍ਰੀ ਗੇਮਿੰਗ ਅਤੇ ਹਾਈ ਸਪੀਡ ਡਾਟਾ ਅਪਲੋਡ ਅਤੇ ਡਾਊਨਲੋਡ ਦਾ ਅਨੁਭਵ ਲੈ ਸਕਦੇ ਹਨ।
ਅਲਟ੍ਰਾਫਾਸਟ ਏਅਰਟੈੱਲ 5ਜੀ ਪਲੱਸ ਕੁਨੈਕਟੀਵਿਟੀ ਦਾ ਆਨੰਦ ਲੈਣ ਲਈ ਯੂਜ਼ਰਜ਼ ਨੂੰ ਸਿਰਫ਼ ਆਪਣੇ ਫੋਨ ਦੇ ਨੈੱਟਵਰਕ ਸੈਟਿੰਗ ’ਚ ਜਾਣਾ ਹੋਵੇਗਾ ਅਤੇ ਆਪਣੇ ਪਸੰਦੀਦਾ ਨੈੱਟਵਰਕ ਨੂੰ ਏਅਰਟੈੱਲ 5ਜੀ ’ਚ ਬਦਲਣਾ ਹੋਵੇਗਾ। ਦੱਸ ਦੇਈਏ ਕਿ ਸ਼ਾਓਮੀ ਇੰਡੀਆ ਅਤੇ ਭਾਰਤੀ ਏਅਰਟੈੱਲ ਪਿਛਲੇ ਦੋ ਸਾਲਾਂ ਤੋਂ ਮਿਲਕੇ ਕਈ ਪ੍ਰੋਡਕਟ ’ਤੇ ਇਸਦੀ ਟੈਸਟਿੰਗ ਵੀ ਕਰ ਰਹੇ ਹਨ।
ਇਸ ਸਾਂਝੇਦਾਰੀ ਦੇ ਐਲਾਨ ਦੌਰਾਨ ਸ਼ਾਓਮੀ ਇੰਡੀਆ ਦੇ ਚੀਫ ਮਾਰਕੀਟਿੰਗ ਅਫਸਰ ਅਨੁਜ ਸ਼ਰਮਾ ਨੇ ਕਿਹਾ ਕਿ ਸ਼ਾਓਮੀ ਇੰਡੀਆ ਨੇ ਹਮੇ੍ਾ ਲੋਕਾਂ ਲਈ ਤਕਨਾਲੋਜੀ ਦਾ ਲੋਕਤੰਤਰੀਕਰਣ ਕਰਨ ’ਚ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ, ਜਿਸ ਨਾਲ ਸਾਡੇ ਯੂਜ਼ਰਜ਼ ਦੀਆਂ ਭਵਿੱਖ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾ ਸਕੇ। ਸ਼ਰਮਾ ਨੇ ਕਿਹਾ ਕਿ ਸਾਡੇ ਸਾਰੇ 5ਜੀ ਸਮਾਰਟਫੋਨ ਸਾਡੇ ਯੂਜ਼ਰਜ਼ ਨੂੰ ਬੈਸਟ-ਇਨ-ਕਲਾਸ ਤਕਨਾਲੋਜੀ ਦੇਣ ਲਈ ਸਮਰੱਥ ਹਨ। ਏਅਰਟੈੱਲ ਦੇ ਨਾਲ ਸਾਡੀ ਸਾਂਝੇਦਾਰੀ ’ਚ ਯੂਜ਼ਰਜ਼ ਨੂੰ ਬੈਸਟ-ਇਨ-ਕਲਾਸ ਤਕਨਾਲੋਜੀ ਮਿਲੇਗੀ, ਜੋ ਸਾਡੇ ਯੂਜ਼ਰਜ਼ ਨੂੰ ਭਾਰਤ ’ਚ 5ਜੀ ਕ੍ਰਾਂਤੀ ’ਚ ਸਭ ਤੋਂ ਅੱਗੇ ਰਹਿਣ ਦੀ ਮਨਜ਼ੂਰੀ ਦੇਵੇਗੀ।
ਸ਼ਾਓਮੀ ਇੰਡੀਆ ਨੇ ਯੂਜ਼ਰਜ਼ ਨੂੰ ਬਿਹਤਰ ਅਨੁਭਵ ਦੇਣ ਲਈ ਵੱਖ-ਵੱਖ ਫ੍ਰੀਕਵੈਂਸੀ ਬੈਂਡਾਂ ’ਤੇ ਕਈ ਸ਼ਹਿਰਾਂ ’ਚ 5ਜੀ ਫੀਲਡ ਪ੍ਰੀਖਣ ਕੀਤੇ ਹਨ। ਸ਼ਾਓਮੀ ਦੇ Xiaomi 12 Pro, Mi 11 Ultra, Xiaomi 11T Pro, Xiaomi 11 Lite NE 5G, Xiaomi 11i HyperCharge, Xiaomi 11i, Mi 11X Pro, Mi 11X, Mi 10T Pro, Mi 10T ਵਰਗੇ ਡਿਵਾਈਸ ਅਤੇ Mi 10 ਯੂਜ਼ਰਜ਼ ਆਪਣੇ ਪਸੰਦੀਦਾ ਨੈੱਟਵਰਕ ਨੂੰ ਬਦਲਕੇ ਅਲਟ੍ਰਾਫਾਸਟ ਕੁਨੈਕਟੀਵਿਟੀ ਦਾ ਮਜ਼ਾ ਲੈ ਸਕਦੇ ਹਨ।
ਕਿਫਾਇਤੀ ਸੈਗਮੈਂਟ ਦੀ ਗੱਲ ਕਰੀਏ ਤਾਂ Redmi K50i, Redmi 11 Prime 5G, Redmi Note 11 Pro+ 5G, Redmi Note 11T 5G, ਅਤੇ Redmi Note 10T 5G ਸਮਾਰਟਫੋਨ ’ਚ ਏਅਰਟੈੱਲ 5ਜੀ ਪਲੱਸ ਸਰਵਿਸ ਦਾ ਲਾਭ ਮਿਲੇਗਾ।