ਸ਼ਾਓਮੀ ਇੰਡੀਆ ਨੇ ਤਿਉਹਾਰੀ ਸੀਜ਼ਨ ’ਚ ਬਣਾਇਆ ਵੱਡਾ ਰਿਕਾਰਡ, 3 ਦਿਨਾਂ ’ਚ ਵੇਚੇ 1 ਲੱਖ Smart TV
Wednesday, Oct 27, 2021 - 06:13 PM (IST)
ਗੈਜੇਟ ਡੈਸਕ– ਸ਼ਾਓਮੀ ਇੰਡੀਆ ਨੇ ਤਿਉਹਾਰੀ ਸੀਜ਼ਨ ਦੌਰਾਨ ਸਮਾਰਟ ਟੀ.ਵੀ. ਸੈਗਮੈਂਟ ’ਚ ਵੱਡਾ ਰਿਕਾਰਡ ਬਣਾਇਆ ਹੈ। ਕੰਪਨੀ ਨੇ ਤਿੰਨ ਦਿਨਾਂ ਦੇ ਅੰਦਰ 1 ਲੱਖ ਸਮਾਰਟ ਟੀ.ਵੀ. ਦੀ ਵਿਕਰੀ ਕੀਤੀ ਹੈ। ਇਸ ਨਾਲ 4ਕੇ ਟੀ.ਵੀ. ਦੀ ਮੰਗ ’ਚ 53 ਗੁਣਾ ਦਾ ਵਾਧਾ ਹੋਇਆ ਹੈ। ਇੰਨਾ ਹੀ ਨਹੀਂ ਕੰਪਨੀ ਨੇ 2018 ਤੋਂ ਲੈ ਕੇ ਹੁਣ ਤਕ 70 ਲੱਖ ਤੋਂ ਜ਼ਿਆਦਾ ਸਮਾਰਟ ਟੀ.ਵੀ. ਵੇਚੇ ਹਨ। ਇਨ੍ਹਾਂ ’ਚ ਸਭ ਤੋਂ ਜ਼ਿਆਦਾ ਮੰਗ Redmi Smart TV X 50, Mi TV 4A 32 ਅਤੇ Mi TV 5X 43 ਦੀ ਰਹੀ ਹੈ। ਸ਼ਾਓਮੀ ਦਾ ਮੰਨਣਾ ਹੈ ਕਿ ਕੰਪਨੀ ਨੇ ਇਹ ਪ੍ਰਾਪਤੀ ਆਪਣੇ ਹਾਈ-ਕੁਆਲਿਟੀ ਪਿਕਚਰ ਅਤੇ ਲੇਟੈਸਟ ਫੀਚਰ ਵਾਲੇ ਸਮਾਰਟ ਟੀ.ਵੀ. ਦੇ ਦਮ ’ਤੇ ਹਾਸਲ ਕੀਤੀ ਹੈ।
ਸ਼ਾਓਮੀ ਇੰਡੀਆ ਦੇ Eshwar Nilakantan ਨੇ ਕਿਹਾ ਹੈ ਕਿ ਸਮਾਰਟ ਟੀ.ਵੀ. ਵਪਾਰ ਦਾ ਆਕਾਰ 2018 ਤੋਂ 2021 ਤਕ ਦੁਗਣਾ ਹੋ ਗਿਆ ਹੈ ਅਤੇ ਸਾਨੂੰ ਗਰਵ ਹੈ ਕਿ ਅਸੀਂ ਭਾਰਤ ਦੇ ਹਰ ਘਰ ਤਕ ਆਪਣੇ ਸਮਾਰਟ ਟੀ.ਵੀ. ਪਹੁੰਚਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਭਾਰਤੀ ਬਾਜ਼ਾਰ ’ਚ ਆਪਣੇ ਸਮਾਰਟ ਟੀ.ਵੀ. ਦਾ ਵਿਸਤਾਰ ਕਰਾਂਗੇ, ਤਾਂ ਜੋ ਯੂਜ਼ਰਸ ਨੂੰ ਨਵੀਂ ਤਕਨੀਕ ਮਿਲੇ ਅਤੇ ਉਨ੍ਹਾਂ ਦਾ ਟੈਲੀਵਿਜ਼ਨ ਵੇਖਣ ਦਾ ਅਨੁਭਵ ਬਿਹਤਰ ਹੋ ਸਕੇ।
ਸ਼ਾਓਮੀ ਇੰਡੀਆ ਮੁਤਾਬਕ, 4ਕੇ ਪ੍ਰੋਡਕਟ ਪੋਰਟਫੋਲੀਓ ਦੀ ਮੰਗ ’ਚ 53 ਗੁਣਾ ਦਾ ਵਾਧਾ ਹੋਇਆ ਹੈ। ਇਹ ਵਾਧਾ ਮੂਵੀ ਥਿਏਟਰ ਵਰਗੇ ਅਨੁਭਵਾਂ ਦੀ ਭਾਲ ਕਰਨ ਵਾਲੇ ਯੂਜ਼ਰਸ ਅਤੇ ਨਾਨ- ਸਮਾਰਟ ਟੀ.ਵੀ. ਤੋਂ ਸਮਾਰਟ ਟੀ.ਵੀ. ’ਤੇ ਜਾਣ ਵਾਲੇ ਯੂਜ਼ਰਸ ਕਾਰਨ ਹੋਇਆ ਹੈ। ਜਦਕਿ 32 ਇੰਚ ਸਮਾਰਟ ਟੀ.ਵੀ. ਵਾਲਾ ਸੈਗਮੈਂਟ ਪ੍ਰਭਾਵੀ ਬਣਿਆ ਰਿਹਾ ਹੈ।
ਪਿਛਲੇ ਮਹੀਨੇ ਲਾਂਚ ਹੋਇਆ ਇਹ ਸਮਾਰਟ ਟੀ.ਵੀ.
ਦੱਸ ਦੇਈਏ ਕਿ ਸ਼ਾਓਮੀ ਨੇ ਸਤੰਬਰ ’ਚ ਰੈੱਡਮੀ ਸਮਾਰਟ ਟੀ.ਵੀ. ਨੂੰ ਦੋ ਸਕਰੀਨ ਸਾਈਜ਼- 32 ਇੰਚ ਅਤੇ 43 ਇੰਚ ’ਚ ਲਾਂਚ ਕੀਤਾ ਸੀ। ਇਸ ਸਮਾਰਟ ਟੀ.ਵੀ. ਦੀ ਕੀਮਤ ਬਜਟ ਰੇਂਜ ’ਚ ਹੈ। ਫੀਚਰਜ਼ ਦੀ ਗੱਲ ਕਰੀਏ ਤਾਂ ਰੈੱਡਮੀ ਸਮਾਰਟ ਟੀ.ਵੀ. ’ਚ ਐਂਡਰਾਇਡ 11 ਦੇ ਨਾਲ ਪੈਚਵਾਲ 4 ਯੂ.ਆਈ. ਲੇਅਰਡ ਆਨ ਦਿ ਟਾਪ ਦਾ ਸਪੋਰਟ ਦਿੱਤਾ ਗਿਆ ਹੈ। ਇਹ ਟੀ.ਵੀ. 5000 ਤੋਂ ਜ਼ਿਆਦਾ ਐਪ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਸਮਾਰਟ ਟੀ.ਵੀ. ’ਚ ਡਾਲਬੀ ਆਡੀਓ ਅਤੇ ਡੀ.ਟੀ.ਐੱਸ. ਦਾ ਸਪੋਰਟ ਮਿਲੇਗਾ।