ਸ਼ਿਓਮੀ ਅੱਜ ਸਮਾਰਟਫੋਨਸ ਲਈ ਲਾਂਚ ਕਰ ਸਕਦੀ ਹੈ ਇਹ ਖਾਸ ਡਿਵਾਇਸ
Monday, Aug 01, 2016 - 11:01 AM (IST)
ਜਲੰਧਰ- ਹੱਣ ਤੱਕ ਸ਼ਿਓਮੀ ਨੇ ਸਮਾਰਟਫੋਨਸ ਤੋਂ ਲੈ ਕੇ, ਪੋਰਟਫੋਲੀਓ ''ਚ ਮੱਛਰ ਦੂਰ ਭਜਾਉਣ ਵਾਲੇ ਪੋਰਟੇਬਲ ਡਿਵਾਇਸ ਅਤੇ ਇਕ ਇਲੈਕਟ੍ਰਿਕ ਟੂੱਥਬਰਸ਼ ਤੋਂ ਲੈ ਕੇ ਲੈਪਟਾਪ ਤੱਕ ਲੈਪਟਾਪ ਤੱਕ ਬਾਜ਼ਾਰ ''ਚ ਲਿਆ ਚੁੱਕੀ ਹੈ। ਹੁਣ ਕੰਪਨੀ ਸਮਾਰਟਫੋਨਸ ਲਈ ਵੀ.ਆਰ. ਲਿਆਉਣ ਦੀ ਤਿਆਰੀ ''ਚ ਹੈ। ਜੀ ਹਾਂ ਅੱਜ ਸ਼ਿਓਮੀ ਆਪਣਾ ਵੀ ਆਰ ਹੈੱਡਸੈੱਟ ਲਾਂਚ ਕਰ ਸਕਦੀ ਹੈ।
ਕੰਪਨੀ ਦੇ ਜਨਰਲ ਮੈਨੇਜਰ ਨੇ ਇਹ ਪੁਸ਼ਟੀ ਕਰ ਦਿੱਤੀ ਸੀ ਕਿ ਸ਼ਿਓਮੀ ਵਰਚੂਅਲ ਰਿਆਲਿਟੀ ਹੈੱਡਸੈੱਟ ਦਾ ਨਿਰਮਾਣ ਕਰ ਰਹੀ ਹੈ ਜੋ ਗੂਗਲ ਦੇ ਡੇ-ਡਰੀਮ ਪਲੈਟਫਾਰਮ ਨਾਲ ਕੰਪੈਟਿਬਲ ਹੋਣਗੇ। ਹਾਲਾਂਕਿ ਇਸ ਦੀ ਕੀਮਤ ਦੇ ਬਾਰੇ ''ਚ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪਰ ਇਸ ਤਰ੍ਹਾਂ ਸ਼ਿਓਮੀ ਸੈਮਸੰਗ, ਸੋਨੀ, ਐੱਚ. ਟੀ. ਸੀ. ਅਤੇ ਗੂਗਲ ਵਰਗੀ ਕੰਪਨੀਆਂ ''ਚ ਸ਼ਾਮਿਲ ਹੋ ਜਾਵੇਗੀ ਜੋ ਆਪਣੇ ਆਪਣੇ ਆਪ ਦੇ ਵੀ. ਆਰ. ਹੈੱਡ ਸੈਟਸ ਦਾ ਨਿਰਮਾਣ ਕਰਦੀਆਂ ਹਨ।
