Xiaomi ਲਿਆ ਰਹੀ ਆਪਣੀ ਪਹਿਲੀ ਇਲੈਕਟ੍ਰਿਕ ਕਾਰ, ਸੋਸ਼ਲ ਮੀਡੀਆ ''ਤੇ ਲੀਕ ਹੋਈ ਤਸਵੀਰ

02/05/2023 4:26:57 PM

ਆਟੋ ਡੈਸਕ- ਮੋਬਾਇਲ ਅਤੇ ਟੀਵੀ ਵਰਗੇ ਕਈ ਇਲੈਕਟ੍ਰੋਨਿਕ ਗੈਜੇਟਸ ਬਣਾਉਣ ਵਾਲੀ ਕੰਪਨੀ ਸ਼ਾਓਮੀ ਹੁਣ ਆਪਣੀ ਇਲੈਕਟ੍ਰਿਕ ਕਾਰ ਲੈ ਕੇ ਆ ਰਹੀ ਹੈ। ਰਿਪੋਰਟਾਂ ਮੁਤਾਬਕ, ਲਾਂਚ ਤੋਂ ਪਹਿਲਾਂ ਹੀ ਸ਼ਾਓਮੀ ਦੀ ਇਲੈਕਟ੍ਰਿਕ ਕਾਰ ਦੀ ਤਸਵੀਰ ਲੀਕ ਹੋ ਗਈ ਹੈ। 

ਰਿਪੋਰਟਾਂ ਮੁਤਾਬਕ, ਸੋਸ਼ਲ ਮੀਡੀਆ 'ਤੇ ਕਾਰ ਦੀ ਜੋ ਤਸਵੀਰ ਲੀਕ ਹੋਈ ਹੈ, ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਸ਼ਾਓਮੀ ਦੀ ਆਉਣ ਵਾਲੀ ਇਲੈਕਟ੍ਰਿਕ ਕਾਰ ਹੈ। ਇਸ ਕਾਰ ਦਾ ਨਾਂ ਐੱਮ.ਐੱਸ. 11 ਹੋ ਸਕਦਾ ਹੈ। ਕੰਪਨੀ ਨੇ ਸਾਲ 2021 'ਚ ਹੀ ਇਲੈਕਟ੍ਰਿਕ ਵਾਹਨ ਸੈਕਟਰ 'ਚ ਆਉਣ ਦਾ ਐਲਾਨ ਕੀਤਾ ਸੀ। ਨਾਲ ਹੀ ਕੰਪਨੀ ਨੇ ਕਿਹਾ ਸੀ ਕਿ ਆਉਣ ਵਾਲੇ 10 ਸਾਲਾਂ 'ਚ ਕੰਪਨੀ 10 ਬਿਲੀਅਨ ਡਾਲਰ ਦਾ ਨਿਵੇਸ਼ ਵੀ ਕਰੇਗੀ। 

ਲੀਕ ਹੋਈ ਤਸਵੀਰ 'ਚ ਸ਼ਾਓਮੀ ਦੀ ਅਪਕਮਿੰਗ ਕਾਰ ਦਾ ਡਿਜ਼ਾਈਨ ਕਈ ਕਾਰਾਂ ਤੋਂ ਪ੍ਰੇਰਿਤ ਦਿਖਾਈ ਦੇ ਰਿਹਾ ਹੈ। ਕਾਰ 'ਚ ਐੱਲ.ਈ.ਡੀ. ਹੈੱਡਲਾਈਟਾਂ ਦਿੱਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਾਰ ਡਿਊਲ ਟੋਨ ਸਕੀਮ ਦੇ ਨਾਲ ਦਿਖਾਈ ਦੇ ਰਹੀ ਹੈ। ਇਸ ਵਿਚ ਏਅਰੋਡਾਈਨੈਮਿਕਸ ਦਾ ਵੀ ਧਿਆਨ ਰੱਖਿਆ ਗਿਆ ਹੈ। ਕਾਰ ਦੇ ਫੀਚਰਜ਼ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ। 

ਰਿਪੋਰਟਾਂ ਮੁਤਾਬਕ, ਸ਼ਾਓਮੀ ਦੀ ਪਹਿਲੀ ਇਲੈਕਟ੍ਰਿਕ ਕਾਰ ਨੂੰ ਕਈ ਵਾਰ ਚੀਨ 'ਚ ਟੈਸਟਿੰਗ ਦੌਰਾਨ ਦੇਖਿਆ ਜਾ ਚੁੱਕਾ ਹੈ। ਕੰਪਨੀ ਇਸ ਕਾਰ ਨੂੰ ਸਭ ਤੋਂ ਪਹਿਲਾਂ ਚੀਨ 'ਚ ਲਾਂਚ ਕਰ ਸਕਦੀ ਹੈ, ਇਸ ਤੋਂ ਬਾਅਦ ਯੂਰਪ ਸਮੇਤ ਕੁਝ ਹੋਰ ਦੇਸ਼ਾਂ 'ਚ ਵੀ ਇਸਨੂੰ ਪੇਸ਼ ਕੀਤਾ ਜਾਵੇਗਾ। 


Rakesh

Content Editor

Related News