ਨਵੀਂ ਐਂਡ੍ਰਾਇਡ 9.0 Pie ਨੂੰ ਲੈ ਕੇ ਅੱਜ ਕੁਝ ਵੱਡੇ ਐਲਾਨ ਕਰ ਸਕਦੀ ਹੈ ਸ਼ਾਓਮੀ
Thursday, Sep 06, 2018 - 12:18 PM (IST)

ਜਲੰਧਰ- ਜਿੱਥੇ ਇਕ ਪਾਸੇ ਕਈ ਸਮਾਰਟਫੋਨਜ਼ ਕੰਪਨੀਆਂ ਆਪਣੀਆਂ ਡਿਵਾਈਸ 'ਚ ਗੂਗਲ ਦੀ ਲੇਟੈਸਟ ਐਂਡ੍ਰਾਇਡ ਵਰਜ਼ਨ 9.0 Pie ਦੇ ਰੋਲ-ਆਊਟ ਲਈ ਕਈ ਐਲਾਨ ਕਰ ਰਹੀ ਹੈ, ਉਥੇ ਹੀ ਵਨਪਲੱਸ ਨੇ ਵੀ ਆਪਣੇ ਨਵੇਂ ਫਲੈਗਸ਼ਿਪ ਵਨਪਲੱਸ 6 ਲਈ ਐਂਡ੍ਰਾਇਡ 9.0 Pie ਦੇ ਓਪਨ Beta ਰੋਲ-ਆਊਟ ਕਰਨ ਦਾ ਐਲਾਨ ਕਰ ਦਿੱਤੀ ਹੈ। ਉਥੇ ਹੀ ਸ਼ਾਓਮੀ ਅਜੇ ਤੱਕ ਇਸ ਮਾਮਲੇ ਨੂੰ ਲੈ ਕੇ ਕਾਫ਼ੀ ਚੁੱਪਚਾਪ ਹੈ । ਹਾਲਾਂਕਿ ਸ਼ਾਓਮੀ ਵੱਲੋਂ ਕੱਲ ਇੰਸਟਾਗ੍ਰਾਮ 'ਚ ਵਿਖਾਈ ਦਿੱਤੇ ਇਕ ਟੀਜ਼ਰ ਤੋਂ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਐਂਡ੍ਰਾਇਡ 9.0 Pie ਦੇ ਰੋਲ-ਆਊਟ ਨੂੰ ਲੈ ਕੇ ਅੱਜ ਮਤਲਬ 6 ਸਤੰਬਰ ਨੂੰ ਕੁਝ ਵੱਡੇ ਐਲਾਨ ਕਰ ਸਕਦੀ ਹੈ।
ਸ਼ਾਓਮੀ MIUI ਗਲੋਬਲ ਅਕਾਊਂਟ ਦੇ ਵਲੋਂ ਸ਼ੇਅਰ ਕੀਤੇ ਇੰਸਟਾਗ੍ਰਾਮ ਪੋਸਟ 'ਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ ਸੀ। ਇਸ 'ਚ ਸਿਰਫ ਇਕ ਕੈਪਸ਼ਨ ਦਿੱਤੀ ਗਈ ਹੈ, ਜਿਸ 'ਚ What exciting news will we share with you tomorrow” ਲਿੱਖਿਆ ਗਿਆ ਹੈ। ਇਸ 'ਚ ਯੂਜ਼ਰ ਤੋਂ ਹੋਣ ਵਾਲੇ ਇਸ ਐਲਾਨ ਦੇ ਬਾਰੇ 'ਚ ਪੁੱਛਿਆ ਗਿਆ ਹੈ? ਹਾਲਾਂਕਿ ਤਸਵੀਰ ਨੂੰ ਵੇਖ ਕੇ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਇਹ ਐਲਾਨ ਕੀ ਹੋ ਸਕਦਾ ਹੈ। ਤਸਵੀਰ 'ਚ ਇਕ ਸਮਾਰਟਫੋਨ ਦੇ ਨਾਲ Mountain View, California 'ਚ Googleplex 'ਚ ਮੌਜੂਦ ਫੇਮਸ ਐਂਡ੍ਰਾਇਡ ਸਟੈਚੂ (ਪੁਤਲਾ) ਵਿਖਾਇਆ ਗਿਆ ਹੈ। ਇਸ ਸਟੈਚੂ (ਪੁਤਲਾ) 'ਚ ਇੱਕ ਐਂਡ੍ਰਾਇਡ ਮੈਸਕਟ (mascot) ਦੇ ਕਰੀਬ Pie ਰੱਖੀ ਹੋਈ ਹੈ, ਜਿਸ ਦੇ ਨਾਲ ਇਸ ਲੇਟੈਸਟ ਐਂਡ੍ਰਾਇਡ ਵਰਜਨ ਦੇ ਨਾਂ ਦਾ ਪਤਾ ਚੱਲਦਾ ਹੈ।
What exciting news will we share with you tomorrow 😎
A post shared by Xiaomiui Global (@xiaomiuiglobal) on Sep 5, 2018 at 6:42am PDT
ਇਸ ਤੋਂ ਇਲਾਵਾ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ, ਪਰ ਅੰਦਾਜਾ ਮੁਤਾਬਕ ਸ਼ਾਓਮੀ ਅੱਜ ਆਪਣੇ ਸਮਾਰਟਫੋਨ ਲਈ ਐਂਡ੍ਰਾਇਡ 9.0Pie ਦੇ ਰੋਲ-ਆਊਟ ਦੀ ਐਲਾਨ ਕਰ ਸਕਦਾ ਹੈ। ਪਹਿਲਾਂ ਆਈ ਇਕ ਲਿਸਟ 'ਚ ਵੀ ਸਮਾਰਟਫੋਨ ਦੇ ਨਾਂ ਦੱਸੇ ਗਏ ਸਨ, ਜਿਨ੍ਹਾਂ ਨੂੰ ਲੇਟੈਸਟ ਐਂਡਰਾਇਡ ਬੇਸਡ MIUI 10 ਮਿਲਣ ਵਾਲੀ ਹੈ। ਇਨ੍ਹਾਂ 'ਚੋਂ ਹਾਲ ਹੀ 'ਚ ਲਾਂਚ ਹੋਇਆ ਸ਼ਾਓਮੀ ਦਾ ਲੇਟੈਸਟ ਰੈਡਮੀ 6 ਸੀਰੀਜ ਵੀ ਸ਼ਾਮਿਲ ਹੈ।