ਗੇਮਿੰਗ ਦੇ ਸ਼ੌਕੀਨਾਂ ਲਈ ਸ਼ਿਓਮੀ ਲਿਆਇਆ ਨਵਾਂ ਸਮਾਰਟਫੋਨ

Tuesday, Oct 23, 2018 - 08:43 PM (IST)

ਗੇਮਿੰਗ ਦੇ ਸ਼ੌਕੀਨਾਂ ਲਈ ਸ਼ਿਓਮੀ ਲਿਆਇਆ ਨਵਾਂ ਸਮਾਰਟਫੋਨ

ਗੈਜੇਟ ਡੈਸਕ—ਸ਼ਿਓਮੀ ਨੇ ਚੀਨੀ ਮਾਰਕੀਟ 'ਚ ਨਵਾਂ ਸਮਾਰਟਫੋਨ ਲਾਂਚ ਕੀਤਾ ਹੈ ਜਿਸ ਦਾ ਨਾਂ ਬਲੈਕ ਸ਼ਾਰਕ ਹੈ। ਅਸੀਂ ਗੱਲ ਕਰ ਰਹੇ ਹਾਂ ਬਲੈਕ ਸ਼ਾਰਕ ਹੀਲੋ (ਬਲੈਕ ਸ਼ਾਰਕ 2) ਦੀ। ਇਹ ਲੇਟੈਸਟ ਗੇਮਿੰਗ ਸਮਾਰਟਫੋਨ ਕੰਪਨੀ ਦੁਆਰਾ ਅਪ੍ਰੈਲ ਮਹੀਨੇ 'ਚ ਲਾਂਚ ਕੀਤੇ ਗਏ ਸ਼ਿਓਮੀ ਬਲੈਕ ਸ਼ਾਰਕ ਦਾ ਅਪਗਰੇਡੇਡ ਹੈ। ਮਾਰਕੀਟ 'ਚ ਸ਼ਿਓਮੀ ਬਲੈਕ ਸ਼ਾਰਕ ਹੀਲੋ ਦਾ ਮੁਕਾਬਲਾ ਰੇਜ਼ਰ ਫੋਨ 2 ਨਾਲ ਹੋਵੇਗਾ ਜਿਸ ਨੂੰ ਇਸ ਮਹੀਨੇ ਲਾਂਚ ਕੀਤਾ ਗਿਆ ਸੀ। ਇਸ ਹੈਂਡਸੈੱਟ 'ਚ ਗੇਮਿੰਗ ਨਾਲ ਸਬੰਧਿਤ ਕਈ ਫੀਚਰ ਹਨ ਅਤੇ ਪੁਰਾਣੇ ਵਰਜ਼ਨ ਦੀ ਤੁਲਨਾ 'ਚ ਛੋਟੇ-ਮੋਟੇ ਅਪਗਰੇਡ ਵੀ ਹਨ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਬਲੈਕ ਸ਼ਾਰਕ ਹੀਲੋ ਤਿੰਨ ਵੇਰੀਐਂਟ ਅਤੇ ਵੱਡੀ ਡਿਸਪਲੇਅ ਨਾਲ ਆਉਂਦਾ ਹੈ। ਸਮਾਰਟਫੋਨ ਨੂੰ ਫਿਲਹਾਲ ਚੀਨ 'ਚ ਵੇਚੀਆ ਜਾਵੇਗਾ। ਅਜੇ ਇਸ ਹੈਂਡਸੈੱਟ ਨੂੰ ਭਾਰਤ 'ਚ ਲਾਂਚ ਕੀਤੇ ਜਾਣ ਦੀ ਕੋਈ ਜਾਣਕਾਰੀ ਨਹੀਂ ਮਿਲ ਪਾਈ ਹੈ।

PunjabKesari

ਸ਼ਿਓਮੀ ਗਲੈਕ ਸ਼ਾਰਕ 2 'ਚ ਨਵੀਂ ਲਿਕਵਿਡ ਕੂਲਿੰਗ ਟੈਕਨਾਲੋਜੀ ਦਾ ਇਸਤੇਮਾਲ ਹੋਇਆ ਹੈ ਜੋ ਹੈਂਡਸੈੱਟ ਨੂੰ ਜ਼ਿਆਦਾ ਗਰਮ ਹੋਣ ਤੋਂ ਬਚਾਉਂਦਾ ਹੈ। ਕੰਪਨੀ ਨੇ ਇਸ 'ਚ ਐਕਸ+1 ਐਂਟੀਨਾ ਹੋਣ ਦੀ ਗੱਲ ਦੱਸੀ ਹੈ ਜਿਸ ਨਾਲ ਬਿਹਤਰ ਕੁਨੈਕਟੀਵਿਟੀ ਮਿਲੇਗੀ। ਇਸ ਦੇ ਫਰੰਟ 'ਚ ਸਟੀਰੀਓ ਸਪੀਕਰ ਦਿੱਤੇ ਗਏ ਹਨ। ਇਸ ਦੇ ਸਪੈਸੀਫਿਕੇਸ਼ਨ ਦੀ ਗੱਲ ਕਰੀਏ ਤਾਂ ਇਸ 'ਚ 10ਜੀ.ਬੀ. ਰੈਮ, 6.01 ਇੰਚ ਡਿਸਪਲੇਅ, ਸਨੈਪਡਰੈਗਨ 845 ਪ੍ਰੋਸੈਸਰ ਦਿੱਤਾ ਗਿਆ ਹੈ। ਸ਼ਿਓਮੀ ਬਲੈਕ ਸ਼ਾਰਕ 2 ਦੀ ਕੀਮਤ ਚੀਨੀ ਮਾਰਕੀਟ 'ਚ 3,199 ਚੀਨੀ ਯੁਆਨ (ਕਰੀਬ 34,100 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਕੀਮਤ 6ਜੀ.ਬੀ. ਰੈਮ ਅਤੇ 128 ਜੀ.ਬੀ. ਇਨਬਿਲਟ ਸਟੋਰੇਜ ਵਾਲੇ ਵੇਰੀਐਂਟ ਦੀ ਹੈ। ਦੂਜੇ ਪਾਸੇ 8 ਜੀ.ਬੀ. ਰੈਮ+128 ਜੀ.ਬੀ. ਸਟੋਰੇਜ ਵੇਰੀਐਂਟ ਲਈ 3,499 ਚੀਨੀ ਯੁਆਨ (ਕਰੀਬ 37,000 ਰੁਪਏ) ਦਾ ਭੁਗਤਾਨ ਕਰਨਾ ਪਵੇਗਾ। ਪ੍ਰੀਮੀਅਮ 10 ਜੀ.ਬੀ. ਰੈਮ ਅਤੇ 256ਜੀ.ਬੀ. ਸਟੋਰੇਜ ਵੇਰੀਐਂਟ ਦੀ ਕੀਮਤ (ਕਰੀਬ 44,500 ਰੁਪਏ) ਹੈ।

PunjabKesari

ਇਹ ਸਮਾਰਟਫੋਨ ਕਾਲੇ ਰੰਗ 'ਚ ਆਵੇਗਾ। ਇਹ ਡਿਊਲ ਸਿਮ ਸਮਰਾਟਫੋਨ ਹੈ। ਇਹ ਡਿਊਲ ਰੀਅਰ ਕੈਮਰਾ ਸੈਟਅਪ ਨਾਲ ਆਉਂਦਾ ਹੈ। ਇਸ ਦਾ ਪ੍ਰਾਈਮਰੀ ਸੈਂਸਰ 12 ਮੈਗਾਪਿਕਸਲ ਦਾ ਹੈ ਅਤੇ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ।  ਫਰੰਟ ਪੈਨਲ 'ਤੇ ਐੱਫ/2.2 ਅਪਰਚਰ ਵਾਲਾ 20 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ। ਇਹ ਕਵਿੱਕ ਚਾਰਜ 3.0 ਨੂੰ ਸਪੋਰਟ ਕਰਦਾ ਹੈ। ਇਸ ਦਾ ਵਜ਼ਨ 190 ਗ੍ਰਾਮ ਹੈ।


Related News