ਤਕਨੀਕ : ਹੁਣ 17 ਮਿੰਟਾਂ 'ਚ ਫੋਨ ਦੀ ਬੈਟਰੀ ਹੋਵੇਗੀ ਫੁਲ ਚਾਰਜ

11/20/2019 6:37:39 PM

ਗੈਜੇਟ ਡੈਸਕ—ਸ਼ਾਓਮੀ ਇਕ ਖਾਸ ਤਕਨਾਲੋਜੀ ਲਿਆਈ ਹੈ। ਸ਼ਾਓਮੀ ਦੀ ਇਸ ਤਕਨਾਲੋਜੀ ਦਾ ਕਮਾਲ ਇਹ ਹੈ ਕਿ ਇਸ ਨਾਲ 4,000 ਐੱਮ.ਏ.ਐੱਚ. ਬੈਟਰੀ ਵਾਲਾ ਸਮਾਰਟਫੋਨ ਸਿਰਫ 17 ਮਿੰਟਾਂ 'ਚ ਫੁਲ ਚਾਰਜ ਹੋ ਜਾਵੇਗਾ। ਸ਼ਾਓਮੀ ਆਪਣੀ 100w ਸੁਪਰ ਚਾਰਜ ਟਰਬੋ ਤਕਨਾਲੋਜੀ 'ਤੇ ਪਿਛਲੇ ਕੁਝ ਸਮੇਂ ਤੋਂ ਕੰਮ ਕਰ ਰਹੀ ਹੈ ਅਤੇ ਇਸ ਸਾਲ ਦੀ ਸ਼ੁਰੂਆਤ 'ਚ ਕੰਪਨੀ ਨੇ ਇਸ ਨੂੰ ਲੋਕਾਂ ਸਾਹਮਣੇ ਰੱਖਿਆ ਸੀ। ਸ਼ਾਓਮੀ ਨੇ ਹੁਣ ਆਪਣੀ 100 ਵਾਟ ਫਾਸਟ ਚਾਰਜਿੰਗ ਨੂੰ ਆਫੀਸ਼ਅਲ ਕਰ ਦਿੱਤਾ ਹੈ। ਸ਼ਾਓਮੀ ਨੇ ਆਪਣੀ ਡਿਵੈੱਲਪਰ ਕਾਨਫਰੰਸ 'ਚ ਆਫੀਅਸ਼ਲੀ 100ਵਾਟ ਫਾਸਟ ਚਾਰਜਿੰਗ ਤਕਨਾਲੋਜੀ ਨੂੰ ਪੇਸ਼ ਕੀਤਾ ਹੈ।

ਵੀਡੀਓ 'ਚ ਸ਼ਾਓਮੀ ਦੇ ਮੁਕਾਬਲੇ ਓਪੋ ਦੀ ਤਕਨਾਲੋਜੀ
ਸ਼ਾਓਮੀ ਨੇ ਕਾਨਫਰੰਸ 'ਚ ਇਕ ਵੀਡੀਓ ਵੀ ਦਿਖਾਈ। ਡੈਮੋ ਵੀਡੀਓ 'ਚ ਸ਼ਾਓਮੀ ਨੇ ਆਪਣੀ 100ਵਾਟ ਸੁਪਰ ਚਾਰਜ ਟਰਬੋ ਤਕਨਾਲੋਜੀ ਦੇ ਮੁਕਾਬਲੇ ਓਪੋ ਦੀ  Super VOOC ਚਾਰਜ ਤਕਨਾਲੋਜੀ ਨੂੰ ਰੱਖਿਆ। ਸ਼ਾਓਮੀ ਦੇ ਸੁਪਰ ਚਾਰਜ ਟਰਬੋ ਨਾਲ 4,000 ਐੱਮ.ਏ.ਐੱਚ. ਬੈਟਰੀ ਵਾਲਾ ਫੋਨ ਸਿਰਫ 17 ਮਿੰਟ 'ਚ 0 ਤੋਂ 100 ਫੀਸਦੀ ਚਾਰਜ ਹੋ ਜਾਂਦਾ ਹੈ। ਉੱਥੇ, ਡੈਮੋ ਵੀਡੀਓ 'ਚ 3,700 ਐੱਮ.ਏ.ਐੱਚ. ਬੈਟਰੀ ਵਾਲਾ ਓਪੋ ਦਾ ਫੋਨ ਕੰਪਨੀ ਦੀ 50 W Super VOOC ਚਾਰਜ ਨਾਲ 17 ਮਿੰਟ 'ਚ 65 ਫੀਸਦੀ ਚਾਰਜ ਹੋਇਆ।

ਸੁਪਰ ਚਾਰਜ ਟਰਬੋ ਤਕਨਾਲੋਜੀ 'ਚ 9 ਫੋਲਡ ਪ੍ਰੋਟੈਕਸ਼ਨ
ਵੀਡੀਓ 'ਚ ਦਿਖਾਇਆ ਗਿਆ ਹੈ ਕਿ ਸ਼ਾਓਮੀ ਦੀ 100ਵਾਟ ਫਾਸਟ ਚਾਰਜਿੰਗ ਤਕਨਾਲੋਜੀ ਤੇਜ਼ੀ ਨਾਲ 4,000 ਐੱਮ.ਏ.ਐੱਚ. ਬੈਟਰੀ ਵਾਲੇ ਫੋਨ ਨੂੰ ਚਾਰਜ ਕਰਦੀ ਹੈ। ਉਦਾਹਰਣ ਲਈ ਸ਼ਾਓਮੀ ਦੀ ਫਾਸਟ ਚਾਰਜਿੰਗ ਤਕਨਾਲੋਜੀ ਰੈੱਡਮੀ ਨੋਟ 8, ਰੈੱਡਮੀ ਨੋਟ 7 ਸੀਰੀਜ਼ ਅਤੇ ਰੈੱਡਮੀ ਕੇ20 ਸੀਰੀਜ਼ ਦੇ ਸਮਾਰਟਫੋਨਸ ਨੂੰ 20 ਮਿੰਟ ਤੋਂ ਘੱਟ 'ਚ ਫੁਲ ਚਾਰਜ ਕਰ ਦੇਵੇਗੀ। ਸ਼ਾਓਮੀ ਦਾ ਕਹਿਣਾ ਹੈ ਕਿ 100 ਵਾਟ ਸੁਪਰ ਚਾਰਜ ਟਰਬੋ ਤਕਨਾਲੋਜੀ 9 ਫੋਲਡ ਚਾਰਜ ਪ੍ਰੋਟੈਕਸ਼ਨ ਅਤੇ ਹਾਈ-ਵੋਲਟੇਜ਼ ਚਾਰਜ ਪੰਪ ਨਾਲ ਆਉਂਦੀ ਹੈ। ਕੰਪਨੀ ਮੁਤਾਬਕ 9 ਫੋਲਡ ਪ੍ਰੋਟੈਕਸ਼ਨ 'ਚੋਂ 7 ਮਦਰਬੋਰਡ ਲਈ ਹੈ ਜਦਕਿ 2 ਫੋਲਡ ਪ੍ਰੋਟੈਕਸ਼ਨ ਬੈਟਰੀ ਲਈ ਹੈ।

ਇਸ ਤਕਨਾਲੋਜੀ ਨਾਲ ਅਗਲੇ ਸਾਲ ਆ ਸਕਦਾ ਹੈ ਫੋਨ
ਹਾਲਾਂਕਿ ਸ਼ਾਓਮੀ ਨੇ ਅਜੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਉਹ ਆਪਣੇ ਕਿਹੜੇ ਸਮਾਰਟਫੋਨ 'ਚ 100ਵਾਟ ਸੁਪਰ ਚਾਰਜ ਟਰਬੋ ਤਕਨਾਲੋਦਜੀ ਲੈ ਕੇ ਆਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਅਗਲੇ ਸਾਲ ਲਾਂਚ ਹੋਣ ਵਾਲੇ ਫਲੈਗਸ਼ਿਪ ਫੋਨਸ 'ਚ ਇਹ ਤਕਨਾਲੋਜੀ ਆ ਸਕਦੀ ਹੈ। ਇਸ ਤੋਂ ਇਲਾਵਾ ਵੀਵੋ ਵੀ ਆਪਣੇ ਸਮਾਰਟਫੋਨਸ ਲਈ 120ਵਾਟ ਫਾਸਟ ਚਾਰਜਿੰਗ ਤਕਨਾਲੋਜੀ 'ਤੇ ਕੰਮ ਕਰ ਰਹੀ ਹੈ।


Karan Kumar

Content Editor

Related News