120W ਫਾਸਟ ਚਾਰਜਿੰਗ ਸਪੋਰਟ ਨਾਲ Xiaomi 11T Pro 5G ਭਾਰਤ ’ਚ ਲਾਂਚ

Wednesday, Jan 19, 2022 - 05:19 PM (IST)

ਗੈਜੇਟ ਡੈਸਕ– ਸ਼ਾਓਮੀ ਨੇ ਆਖਿਰਕਾਰ ਭਾਰਤ ’ਚ ਆਪਣੇ ਨਵੇਂ Xiaomi 11T Pro 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ 120Hz ਦੇ ਰਿਫ੍ਰੈਸ਼ ਰੇਟ ਨੂੰ ਸਪੋਰਟ ਕਰਨ ਵਾਲੀ ਅਮੋਲੇਡ ਡਿਸਪਲੇਅ ਨਾਲ ਲਿਆਇਆ ਗਿਆ ਹੈ, ਨਾਲ ਹੀ ਇਹ ਫੋਨ 120 ਵਾਟ ਹਾਈਪਰ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੈ। ਇਸ ਫੋਨ ਨੂੰ ਕੰਪਨੀ ਕੁਆਲਕਾਮ ਸਨੈਪਡ੍ਰੈਗਨ 888 ਪ੍ਰੋਸੈਸਰ ਨਾਲ ਲੈ ਕੇ ਆਈ ਹੈ। ਕੰਪਨੀ ਦੇ ਦਾਅਵੇ ਮੁਤਾਬਕ ਇਹ ਫੋਨ 17 ਮਿੰਟਾਂ ’ਚ 100 ਫੀਸਦੀ ਚਾਰਜ ਹੋ ਜਾਂਦਾ ਹੈ।

Xiaomi 11T Pro 5G ਦੀ ਕੀਮਤ

- 8GB + 128GB - 39,999 ਰੁਪਏ
- 8GB + 256GB - 41,999 ਰੁਪਏ
- 12GB + 256GB - 43,999 ਰੁਪਏ

Xiaomi 11T Pro 5G ਦੀ ਸੇਲ ਅੱਜ ਯਾਨੀ 19 ਜਨਵਰੀ 2022 ਤੋਂ ਹੀ ਸ਼ੁਰੂ ਹੋ ਰਹੀ ਹੈ। ਫੋਨ ਨੂੰ ਤਿੰਨ ਰੰਗਾਂ- (Celestial Magic, Meteorite Gray ਅਤੇ Moonlight White) ’ਚ ਖਰੀਦਿਆ ਜਾ ਸਕੇਗਾ। ਭਾਰਤੀ ਬਾਜ਼ਾਰ ’ਚ Xiaomi 11T Pro 5G ਦਾ ਮੁਕਾਬਲਾ Realme GT, OnePlus 9RT, iQoo 7 Legend ਅਤੇ Vivo V23 Pro ਨਾਲ ਹੋਵੇਗਾ।

Xiaomi 11T Pro 5G ਦੇ ਫੀਚਰਜ਼

ਡਿਸਪਲੇਅ– 6.67 ਇੰਚ ਦੀ FHD+, ਅਮੋਲੇਡ (1,080x2,400 ਪਿਕਸਲ), 120Hz ਰਿਫ੍ਰੈਸ਼ ਰੇਟ ਦੀ ਸਪੋਰਟ, 1,000 ਨਿਟਸ ਦੀ ਪੀਕ ਬ੍ਰਾਈਟਨੈੱਸ, ਕਾਰਨਿੰਗ ਗੋਰਿਲਾ ਗਲਾਸ ਵਿਕਟਸ ਦੀ ਪ੍ਰੋਟੈਕਸ਼ਨ
ਪ੍ਰੋਸੈਸਰ    - ਕੁਆਲਕਾਮ ਸਨੈਪਡ੍ਰੈਗਨ 888
ਓ.ਐੱਸ.    - ਐਂਡਰਾਇਡ 11 ’ਤੇ ਬੇਸਡ MIUI 12.5
ਰੀਅਰ ਕੈਮਰਾ    - 108MP (ਪ੍ਰਾਈਮਰੀ ਸੈਂਸਰ) +  8MP (ਅਲਟਰਾ ਵਾਈਡ ਐਂਗਲ ਲੈੱਨਜ਼) + 5MP (ਟੈਲੀਫੋਟੋ ਲੈੱਨਜ਼)
ਫਰੰਟ ਕੈਮਰਾ    - 16MP
ਬੈਟਰੀ    - 5,000mAh, 120W ਫਾਸਟ ਚਾਰਜਿੰਗ ਦੀ ਸਪੋਰਟ
ਕੁਨੈਕਟੀਵਿਟੀ    - 5G, 4G LTE, Wi-Fi 6, ਬਲੂਟੁੱਥ, GPS/ A-GPS/ NavIC, NFC, ਇੰਫਰਾਰੈੱਡ ਬਲਾਸਟਰ ਅਤੇ ਇਕ ਯੂ.ਐੱਸ.ਬੀ. ਟਾਈਪ-ਸੀ ਪੋਰਟ


Rakesh

Content Editor

Related News