ਹੁਣ ਐਨਕਾਂ ਰਾਹੀਂ ਹੋਵੇਗੀ UPI ਪੇਮੈਂਟ ! Lenskart ਜਲਦ ਲਾਂਚ ਕਰ ਸਕਦੈ AI ਚਸ਼ਮਾ
Monday, Nov 03, 2025 - 01:11 PM (IST)
            
            ਗੈਜੇਟ ਡੈਸਕ- ਚਸ਼ਮੇ ਅਤੇ ਲੈਂਸਾਂ ਦੀ ਪ੍ਰਸਿੱਧ ਰਿਟੇਲ ਕੰਪਨੀ ਲੈਂਸਕਾਰਟ ਸੋਲਿਊਸ਼ਨਜ਼ ਲਿਮਿਟਡ ਦਸੰਬਰ ਦੇ ਅੰਤ ਤੱਕ ਏਆਈ (ਆਰਟੀਫੀਸ਼ੀਅਲ ਇੰਟੈਲੀਜੈਂਸ) ਨਾਲ ਲੈੱਸ ‘ਸਮਾਰਟ’ ਚਸ਼ਮੇ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। ਮਾਮਲੇ ਤੋਂ ਜਾਣੂ ਲੋਕਾਂ ਨੇ ਇਹ ਜਾਣਕਾਰੀ ਦਿੱਤੀ। ਕੰਪਨੀ 'ਚ ਇਸ ਪ੍ਰਾਜੈਕਟ ਨੂੰ ਅਜੇ ਅੰਦਰੂਨੀ ਤੌਰ ਤੇ ‘Be by Lenskart Smartglasses’ ਕਿਹਾ ਜਾਂਦਾ ਹੈ। ਇਹ ਨਵੇਂ ਸਮਾਰਟ ਚਸ਼ਮੇ ਨਾ ਸਿਰਫ ਸਿਹਤ ਅਤੇ ਵੈਲਨੈੱਸ ਨਾਲ ਜੁੜੀ ਜਾਣਕਾਰੀ ਦੇਣਗੇ, ਸਗੋਂ ਯੂਪੀਆਈ ਭੁਗਤਾਨ (UPI payments) ਕਰਨ ਦੀ ਸਮਰੱਥਾ ਵੀ ਰੱਖਣਗੇ।
ਇਹ ਵੀ ਪੜ੍ਹੋ : 1 ਕਰੋੜ ਦੀ ਲਾਟਰੀ ਜਿੱਤਣ ਵਾਲੇ ਸ਼ਖ਼ਸ ਦੀ ਮੌਤ
Gemini 2.5 'ਤੇ ਵਿਕਸਿਤ ਇਨ੍ਹਾਂ 'ਸਮਾਰਟ' ਚਸ਼ਮਿਆਂ ਦੀ ਕੀਮਤ ਅਜੇ ਤੈਅ ਨਹੀਂ ਕੀਤੀ ਗਈ ਹੈ। ਇਸ ਨਾਲ ਜੁੜੀ ਜਾਣਕਾਰੀ ਰੱਖਣ ਵਾਲੇ ਲੋਕਾਂ 'ਚੋਂ ਇਕ ਨੇ ਕਿਹਾ,''ਇਨ੍ਹਾਂ 'ਸਮਾਰਟ ਗਲਾਸ' ਦਾ ਮਕਸਦ 'ਆਈਵੀਅਰ' ਅਨੁਭਵ 'ਚ ਏਆਈ ਅਤੇ ਵਣਜ ਨੂੰ ਲਿਆਉਣਾ ਹੈ, ਜਿੱਥੇ ਤੁਹਾਡਾ ਚਸ਼ਮਾ ਨਾ ਸਿਰਫ਼ ਨਜ਼ਰ ਲਈ ਸਗੋਂ ਗੱਲਬਾਤ ਅਤੇ ਸਹੂਲਤ ਵੀ ਹੋਵੇਗਾ।'' ਉਮੀਦ ਹੈ ਕਿ ਇਹ Qualcomm ਦੇ Snapdragon AR1 Gen-1 ਚਿਪਸੈੱਟ ਨਾਲ ਚੱਲਣਗੇ। ਹਾਲਾਂਕਿ, ਲੈਂਸਕਾਰਟ ਵੱਲੋਂ ਅਜੇ ਤੱਕ ਇਸ ਉਤਪਾਦ ਦੀ ਕੀਮਤ ਜਾਂ ਹੋਰ ਵਿਸਥਾਰਿਕ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
